ਮਿਲਖਾ ਸਿੰਘ ਦੀ ਸਿਹਤ ‘ਚ ਹੋ ਰਿਹਾ ਸੁਧਾਰ

ਮਿਲਖਾ ਸਿੰਘ ਦੀ ਸਿਹਤ ‘ਚ ਹੋ ਰਿਹਾ ਸੁਧਾਰ

ਚੰਡੀਗੜ੍ਹ (ਵੀਓਪੀ ਬਿਊਰੋ) – ਫਲਾਇੰਗ ਸਿੱਖ ਮਿਲਖਾ ਸਿੰਘ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਹੈ। ਉਹ ਅਜੇ ਹਸਪਤਾਲ ਦੇ ਆਈਸੀਯੂ ਵਿਚ ਹੀ ਭਰਤੀ ਹੈ।  ਪੀਜੀਆਈ ਦੇ ਬੁਲਾਰੇ ਪ੍ਰੋ. ਅਸ਼ੋਕ ਕੁਮਾਰ ਨੇ ਦੱਸਿਆ ਕਿ ਮਿਲਖਾ ਸਿੰਘ ਦੀ ਹਾਲਤ ‘ਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ। ਉਨ੍ਹਾਂ ਦੀਆਂ ਮੈਡੀਕਲ ਰਿਪੋਰਟਾਂ ਵੀ ਸਹੀ ਆਈਆਂ ਹਨ। ਉਥੇ ਹੀ ਸਾਬਕਾ ਵਾਲੀਬਾਲ ਖਿਡਾਰੀ ਤੇ ਮਿਲਖਾ ਸਿੰਘ ਦੀ ਪਤਨੀ ਨਿਰਮਲ ਕੌਰ ਦੀ ਹਾਲਤ ‘ਚ ਵੀ ਸੁਧਾਰ ਹੋਣ ਦੀ ਖਬਰ ਹੈ। ਉਹ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਭਰਤੀ ਹਨ। ਸੀਨੀਅਰ ਡਾਕਟਰਾਂ ਦੀ ਟੀਮ ਉਨ੍ਹਾਂ ਦੀ ਸਿਹਤ ‘ਤੇ ਲਗਾਤਾਰ ਨਜ਼ਰ ਰੱਖ ਰਹੇ ਹਨ। ਅਜੇ ਕਿ ਪਿਛਲੀਂ ਦਿਨੀਂ ਉਹਨਾਂ ਦੇ ਬਾਰੇ ਸੋਸ਼ਲ ਮੀਡੀਆ ਉਪਰ ਕੁਝ ਅਫਵਾਹਾਂ ਵੀ ਚੱਲੀਆਂ ਸਨ ਕਿ ਉਹਨਾਂ ਦੀ ਮੌਤ ਹੋ ਗਈ ਹੈ। ਇਹ ਸਾਰੀਆਂ ਖਬਰਾਂ ਝੂਠੀਆਂ ਸਾਬਤ ਹੋਈਆਂ ਸਨ।

error: Content is protected !!