ਆਸਮਾਨੀ ਬਿਜਲੀ ਡਿੱਗਣ ਨਾਲ ਵਿਅਕਤੀ ਦੇ ਮੋਟਰਸਾਈਕਲ ਨੂੰ ਲੱਗੀ ਅੱਗ ਤੇ ਉਹ….!

ਆਸਮਾਨੀ ਬਿਜਲੀ ਡਿੱਗਣ ਨਾਲ ਵਿਅਕਤੀ ਦੇ ਮੋਟਰਸਾਈਕਲ ਨੂੰ ਲੱਗੀ ਅੱਗ ਤੇ ਉਹ…..!

ਖੰਨਾ (ਵੀਓਪੀ ਬਿਊਰੋ) – ਪਿੰਡ ਇਕਲੋਹਾ ਵਿਚ ਕੱਲ੍ਹ ਸ਼ਾਮ ਤੇਜ਼ ਹਨੇਰੀ ਝੱਖੜ ਦੇ ਨਾਲ ਆਸਮਾਨੀ ਬਿਜਲੀ ਡਿੱਗਣ ਨਾਲ ਸੜਕ ਉਪਰ ਜਾਂਦੇ ਇਕ ਵਿਅਕਤੀ ਦੇ ਮੋਟਰਸਾਈਕਲ ਨੂੰ ਅੱਗ ਲੱਗ ਗਈ। ਵਿਅਕਤੀ ਦੀ ਜਾਨ ਤਾਂ ਬਚ ਗਈ ਪਰ ਉਹ ਪੂਰੀ ਤਰ੍ਹਾਂ ਝੁਲਸ ਗਿਆ। ਮੌਕੇ ‘ਤੇ ਖੜ੍ਹੇ ਲੋਕਾਂ ਨੇ ਉਸ ਵਿਅਕਤੀ ਨੂੰ ਬਚਾ ਲਿਆ ਤੇ ਉਸਦੇ ਮੋਟਰਸਾਈਕਲ ਦੀ ਅੱਗ ਵੀ ਬੁਝਾ ਦਿੱਤੀ ਤੇ ਨਾਲ ਹੀ ਮੌਕੇ ਉਪਰ ਵੀਡੀਓ ਵੀ ਬਣਾ ਲਈ।

ਜ਼ਖ਼ਮੀ ਹੋਇਆ ਵਿਅਕਤੀ ਤਰਸੇਮ ਲਾਲਾ ਇਕਲਾਹਾਂ ਪਿੰਡ ਦਾ ਰਹਿਣਾ ਵਾਲਾ ਹੈ। ਘਟਨਾ ਹੋਣ ਤੋਂ ਬਾਅਦ ਤਰਸੇਮ ਨੇ ਦੱਸਿਆ ਕਿ ਮੈਂ ਚਕੋਹ ਤੋਂ ਵਾਪਸ ਆਪਣੇ ਪਿੰਡ ਇਕਲਾਹਾ ਆ ਰਿਹਾ ਸੀ ਤਾਂ ਹਨੇਰੀ ਬਹੁਤ ਤੇਜ਼ੀ ਵਗ਼ ਰਹੀ ਸੀ ਤੇ ਆਸਮਾਨੀ ਬਿਜਲੀ ਵੀ ਗੜਕ ਰਹੀ ਸੀ। ਇਸ ਦੌਰਾਨ ਹੀ ਮੇਰੇ ਉਪਰ ਆਸਮਾਨੀ ਬਿਜਲੀ ਡਿੱਗ ਗਈ ਤੇ ਮੇਰੇ ਮੋਟਰਸਾਈਕਲ ਨੂੰ ਅੱਗ ਲੱਗ ਗਈ ਤੇ ਮੈਂ ਤਾਂ ਮੇਰਾ ਮੋਟਰਸਾਈਕਲ ਝੁਲਸ ਗਏ। ਉਸ ਨੇ ਦੱਸਿਆ ਕਿ ਮੌਕੇ ‘ਤੇ ਪਿੰਡ ਦੇ ਲੋਕਾਂ ਨੇ ਮੈਨੂੰ ਬਚਾ ਲਿਆ ਤੇ ਮੋਟਰਸਾਈਕਲ ਦੀ ਅੱਗ ਬੂਜਾਈ ਜੋ ਕੇ ਸੜ ਗਿਆ। ਪਿੰਡ ਵਾਸੀਆਂ ਨੇ ਹੀ ਜ਼ਖ਼ਮੀ ਨੂੰ ਹਸਪਤਾਲ ਪਹੁੰਚਾਇਆ।

🔴 ਵਾਇਸ ਆਫ਼ ਪੰਜਾਬ ਨੂੰ ਪੰਜਾਬ ਦੇ ਹਰ ਜ਼ਿਲ੍ਹੇ ਅਤੇ ਕਸਬੇ ਵਿੱਚ ਰਿਪੋਰਟਰ ਚਾਹੀਦੇ ਹਨ । ਸੰਪਰਕ ਕਰੋ 98146-00441,98788-00441

Leave a Reply

Your email address will not be published. Required fields are marked *

error: Content is protected !!