ਇਕ ਬਜ਼ੁਰਗ ਦਾ ਕੋਰੋਨਾ ਵੈਕਸੀਨ ਲਗਵਾਉਣ ਤੋਂ ਬਾਅਦ ਸਰੀਰ ਹੋ ਗਿਆ ਚੁੰਬਕ, ਹੁਣ ਹਰ ਚੀਜ਼ ਰਹੀ ਹੈ ਚੁੰਬੜ

ਇਕ ਬਜ਼ੁਰਗ ਦਾ ਕੋਰੋਨਾ ਵੈਕਸੀਨ ਲਗਵਾਉਣ ਤੋਂ ਬਾਅਦ ਸਰੀਰ ਹੋ ਗਿਆ ਚੁੰਬਕ, ਹੁਣ ਹਰ ਚੀਜ਼ ਰਹੀ ਹੈ ਚੁੰਬੜ

(ਵੀਓਪੀ ਡੈਸਕ) – ਇਕ ਪਾਸੇ ਕੇਂਦਰ ਸਰਕਾਰ ਵੈਕਸੀਨ ਲਗਵਾਉਣ ਨੂੰ ਲੈ ਕੇ ਦੇਸ਼ ਵਾਸੀਆਂ ਨੂੰ ਵਾਰ-ਵਾਰ ਅਪੀਲ ਕਰ ਰਹੀ ਹੈ ਪਰ ਦੂਸਰੇ ਪਾਸੇ ਇਸ ਦਾ ਪ੍ਰਭਾਵ ਕੁਝ ਅਜੀਬ ਕਿਸਮ ਦਾ ਪੈ ਰਿਹਾ ਹੈ। ਕਈ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਅਜਿਹਾ ਹੀ ਮਾਮਲਾ ਨਾਸਿਕ ਤੋਂ ਸਾਹਮਣੇ ਆਇਆ ਹੈ। ਨਾਸਿਕ ਦੇ ਇੱਕ ਬਜ਼ੁਰਗ ਸਖ਼ਸ਼ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਟੀਕੇ ਦੀ ਦੂਜੀ ਡੋਜ਼ ਲੈਣ ਤੋਂ ਬਾਅਦ ਉਸਦੇ ਸਰੀਰ ਵਿੱਚ ਚੁੰਬਕੀ ਸ਼ਕਤੀ ਪੈਦਾ ਹੋ ਗਈ ਹੈ। ਉਸਨੇ ਦਾਅਵਾ ਕੀਤਾ ਹੈ ਕਿ ਜਦੋਂ ਤੋਂ ਉਨ੍ਹਾਂ ਵੈਕਸੀਨ ਦੀ ਦੂਜੀ ਡੋਜ਼ ਲਈ ਹੈ, ਉਦੋਂ ਤੋਂ ਸਟੀਲ ਦੇ ਭਾਂਡੇ ਉਸਦੇ ਸਰੀਰ ਵਿੱਚ ਚਿਪਕ ਰਹੇ ਹਨ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਵਿਚ, ਇਹ ਦੇਖਿਆ ਜਾ ਸਕਦਾ ਹੈ ਕਿ ਲੋਹੇ ਦੀ ਤਰ੍ਹਾਂ, ਸਟੀਲ ਦੇ ਬਰਤਨ ਉਨ੍ਹਾਂ ਦੇ ਸਰੀਰ ਵਿਚ ਚਿਪਕਦੇ ਹਨ। ਇਹ ਅਜੀਬ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਡਾਕਟਰਾਂ ਨੇ ਵੀ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਅਰਵਿੰਦ ਜਗਨਨਾਥ ਸੋਨਾਰ (71) ਨੇ ਕੁਝ ਦਿਨ ਪਹਿਲਾਂ ਕੋਰੋਨਾ  ਦੀ ਦੂਜੀ ਡੋਜ਼ ਲਵਾਈ ਸੀ। ਬਜ਼ੁਰਗ ਅਰਵਿੰਦ ਨੇ ਦਾਅਵਾ ਕੀਤਾ ਹੈ ਕਿ ਜਦੋਂ ਤੋਂ ਉਨ੍ਹਾਂ ਕੋਰੋਨਾ ਟੀਕੇ ਦੀ ਦੂਜੀ ਖੁਰਾਕ ਲਈ, ਉਸ ਦੇ ਸਰੀਰ ਨੂੰ ਚੁੰਬਕੀ ਸ਼ਕਤੀ ਮਿਲੀ ਹੈ। ਨਾਸਿਕ ਦੇ ਸ਼ਿਵਾਜੀ ਚੌਕ ਵਿਚ ਰਹਿਣ ਵਾਲੇ ਅਰਵਿੰਦ ਜਗਨਨਾਥ ਨੇ ਵੀ ਆਪਣੀ ਗੱਲ ਨੂੰ ਸਾਬਤ ਕਰਨ ਲਈ ਇਕ ਵੀਡੀਓ ਬਣਾਈ ਹੈ, ਜੋ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਇਸ ਵੀਡੀਓ ਵਿਚ ਚੱਮਚ, ਛੋਟੇ ਪਲੇਟਾਂ ਅਤੇ ਘਰੇਲੂ ਬਰਤਨ ਅਰਵਿੰਦ ਦੇ ਸਰੀਰ ਵਿਚ ਚਿਪਕੇ ਦਿਖਾਈ ਦਿੱਤੇ ਹਨ।

? ਵਾਇਸ ਆਫ਼ ਪੰਜਾਬ ਨੂੰ ਪੰਜਾਬ ਦੇ ਹਰ ਜ਼ਿਲ੍ਹੇ ਅਤੇ ਕਸਬੇ ਵਿੱਚ ਰਿਪੋਰਟਰ ਚਾਹੀਦੇ ਹਨ । ਸੰਪਰਕ ਕਰੋ 98146-00441,98788-00441

error: Content is protected !!