ਸੰਤ ਹਰਨਾਮ ਸਿੰਘ ਜੀ ਰੋਡੇ ਵਾਲਿਆਂ ਦੀ ਬਰਸੀ ਮੌਕੇ ਸੰਗਤ ਹੋਈ ਨਤਮਸਤਕ

ਸੰਤ ਹਰਨਾਮ ਸਿੰਘ ਜੀ ਰੋਡੇ ਵਾਲਿਆਂ ਦੀ ਬਰਸੀ ਮੌਕੇ ਸੰਗਤ ਹੋਈ ਨਤਮਸਤਕ

ਗੜ੍ਹਸ਼ੰਕਰ (ਵੀਓਪੀ ਬਿਊਰੋ) – ਅੱਜ ਸੰਤ ਬਾਬਾ ਹਰਨਾਮ ਸਿੰਘ ਜੀ ਰੋਡੇ ਵਾਲਿਆ ਦੀ 54ਵੀਂ ਬਰਸੀ ਗੁਰਦੁਆਰਾ ਸ੍ਰੀ ਹਰਗੋਬਿੰਦਸਰ ਸਾਹਿਬ ਮੋਇਲਾ ਵਾਹਿਦਪੁਰ ਵਿਖੇ ਮੁੱਖ ਸੇਵਾਦਾਰ ਸਰਬਜੀਤ ਸਿੰਘ ਸੋਢੀ ਦੀ ਅਗਵਾਈ ਵਿਚ ਮਨਾਈ ਜਾ ਰਹੀ ਹੈ। ਸੰਤ ਬਾਬਾ ਹਰਨਾਮ ਸਿੰਘ ਜੀ ਦਾ ਜਨਮ ਪਿੰਡ ਰੋਡੇ ਤਹਿਸੀਲ ਕੁਸਾਬ ਜਿਲ੍ਹਾ ਸਰਗੋਧਾ ਅੱਜਕੱਲ੍ਹ ਪਾਕਿਸਤਾਨ ਵਿਖੇ ਪਿਤਾ ਹਰਬੰਸ ਸਿੰਘ ਅਤੇ ਮਾਤਾ ਕਰਤਾਰ ਕੌਰ ਦੇ ਘਰ ‘ਚ ਹੋਇਆ ਸੀ। ਆਪਣੀ ਜਵਾਨੀ ਦੀ ਉਮਰ ਵਿਚ ਬਾਬਾ ਜੀ ਪਾਕਿਸਤਾਨ ਤੋਂ ਅਨੰਦਪੁਰ ਸਾਹਿਬ ਪਹੁੰਚੇ ਤੇ ਉੱਥੇ ਉਹਨਾਂ ਦਾ ਸਾਥ ਪਿੰਡ ਬੀਹੜਾਂ ਦੀ ਸੰਗਤ ਨਾਲ ਹੋਇਆ। ਸੰਤਾਂ ਦੇ ਮਿਲਣਸਾਰ ਅਤੇ ਪ੍ਰਭਾਵਸ਼ਾਲੀ ਦਿੱਖ ਤੋਂ ਸੰਗਤਾਂ ਬਹੁਤ ਹੀ ਪ੍ਰਭਾਵਿਤ ਹੋਈਆਂ।

ਸੰਗਤ ਨੇ ਬਾਬਾ ਜੀ ਨੂੰ ਆਪਣੇ ਪਿੰਡ ਆਉਣ ਦਾ ਸੱਦਾ ਦਿੱਤਾ। ਪਿੰਡ ਪਹੁੰਚਣ ਉਪਰੰਤ ਬਾਬਾ ਜੀ ਨੇ ਆਪਣੇ ਵਚਨਾਂ ਸਦਕਾ ਸੰਗਤ ਨੂੰ ਨਿਹਾਲ ਕੀਤਾ ਅਤੇ ਗੁਰੂ ਚਰਨੀਂ ਲਾਇਆ। ਉੱਥੇ ਬਾਬਾ ਜੀ ਨੇ ਇਕ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਵਾਇਆ। ਇਸ ਕਾਰਜ ਵਿਚ ਬਹੁਤ ਸਾਰੇ ਪਿੰਡਾਂ ਦੀ ਸੰਗਤ ਨੇ ਬਾਬਾ ਜੀ ਦਾ ਸਾਥ ਦਿੱਤਾ। ਅੱਜ ਤੋਂ 54 ਸਾਲ ਪਹਿਲਾਂ ਬਾਬਾ ਹਰਨਾਮ ਸਿੰਘ ਜੀ ਆਪਣੇ ਸੁਆਸ ਤਿਆਗ ਗਏ ਸਨ। ਉਹਨਾਂ ਦੇ ਬ੍ਰਹਮਲੀਨ ਹੋਣ ਤੋਂ ਬਾਅਦ ਸੰਤ ਬਾਬਾ ਹਰਨਾਮ ਸਿੰਘ ਰੰਗਪੁਰ ਵਾਲਿਆਂ ਨੇ ਸੇਵਾ ਜ਼ਾਰੀ ਰੱਖੀ ਅਤੇ ਹੁਣ ਹਰ ਸਾਲ ਉਹਨਾਂ ਦੀ ਯਾਦ ਵਿਚ ਗੁਰਦੁਆਰਾ ਸ੍ਰੀ ਹਰਗੋਬਿੰਦਸਰ ਮੋਇਲਾ ਵਾਹਿਦਪੁਰ ਵਿਖੇ ਮੇਲਾ ਭਰਦਾ ਹੈ।

🔴 ਵਾਇਸ ਆਫ਼ ਪੰਜਾਬ ਨੂੰ ਪੰਜਾਬ ਦੇ ਹਰ ਜ਼ਿਲ੍ਹੇ ਅਤੇ ਕਸਬੇ ਵਿੱਚ ਰਿਪੋਰਟਰ ਚਾਹੀਦੇ ਹਨ । ਸੰਪਰਕ ਕਰੋ 98146-00441,98788-00441

Leave a Reply

Your email address will not be published. Required fields are marked *

error: Content is protected !!