ਜੇਕਰ ਤੁਸੀਂ ਵੀ ਗਰਮੀਆਂ ‘ਚ ਘੁੰਮਣ ਦਾ ਪਲਾਨ ਕੀਤਾ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਹੈ

ਜੇਕਰ ਤੁਸੀਂ ਵੀ ਗਰਮੀਆਂ ‘ਚ ਘੁੰਮਣ ਦਾ ਪਲਾਨ ਕੀਤਾ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਹੈ

ਵੀਓਪੀ ਡੈਸਕ – ਇਨੀਂ ਦਿਨੀਂ ਪੰਜਾਬ ਵਿਚ ਛੁੱਟੀਆਂ ਦੇ ਦਿਨ ਚੱਲ ਰਹੇ ਹਨ। ਵੈਸੇ ਕੋਰੋਨਾ ਵਾਇਰਸ ਕਰਕੇ ਲੋਕਾਂ ਦੋ ਸਾਲ ਤੋਂ ਘਰੋਂ ਤੋਂ ਬਾਹਰ ਨਹੀਂ ਨਿਕਲੇ। ਹੁਣ ਕੋਰੋਨਾ ਦਾ ਥੋੜਾ ਪ੍ਰਭਾਵ ਘੱਟਣ ਨਾਲ ਲੋਕਾਂ ਦੇ ਮਨ ਵਿਚ ਇਕ ਵਾਰ ਫਿਰ ਘੁੰਮਣ ਫਿਰਨ ਦੀ ਉਮੰਗ ਜਾਗ ਪਈ ਹੈ। ਜੇਕਰ ਤੁਸੀਂ ਵੀ ਭਾਰਤ ਵਿਚ ਆਪਣੀਆਂ ਛੁੱਟੀਆਂ ਬਿਤਾਉਣਾ ਚਾਹੁੰਦੇ ਹੋ ਤਾਂ ਆਓ ਜਾਣਦੇ ਹਾਂ ਕੁਝ ਮਹੱਤਵਪੂਰਨ ਜਗ੍ਹਾਵਾਂ ਜਿੱਥੇ ਘੁੰਮਣ ਤੋਂ ਬਾਅਦ ਤੁਸੀਂ ਆਨੰਦਿਤ ਮਹਿਸੂਸ ਕਰੋਗੇ।

ਧਰਮਸ਼ਾਲਾ – ਇਸ ਹਿਮਾਲਿਆਂ ਨਗਰੀ ਨੂੰ ਉੱਚੇ ਪਹਾੜਾਂ ਤੋਂ ਦੇਖਣ ਲਈ ਯਾਤਰੀਆਂ ਦਾ ਉਤਸ਼ਾਹ ਬਹੁਤ ਜਿਆਦਾ ਹੁੰਦਾ ਹੈ। ਧਰਮਸ਼ਾਲਾ ਤੋਂ ਕਰੀਬ 5 ਕਿਲੋਮੀਟਰ ਦੂਰੀ ਤੇ ਮੈਕਲਾਡ ਗੰਜ ਵੀ ਇਹਨਾਂ ਦਿਨਾਂ ਵਿਚ ਦੇਖਣ ਲਾਇਕ ਹੁੰਦਾ ਹੈ। ਇਹ ਜਗ੍ਹਾ ਕਿਸੇ ਵੀ ਜੰਨਤ ਤੋਂ ਘੱਟ ਨਹੀਂ ਹੈ। ਤੁਸੀਂ ਬੇਹੱਦ ਘੱਟ ਬੱਜਟ ਉਪਰ ਤੁਸੀਂ ਇਥੇ ਦੇ ਮੌਸਮ ਦਾ ਲੁਤਫ਼ ਲੈ ਸਕਦੇ ਹੋ।

ਕੁਫ਼ਰੀ – ਪਹਾੜਾਂ ਉਪਰ ਪਈ ਬਰਫ਼ ਤੇ ਸਾਈਕਲਿੰਗ ਕਰਨ ਲਈ ਕੁਫ਼ਰੀ ਨੂੰ ਸਭ ਤੋਂ ਬੈਸਟ ਜਗ੍ਹਾ ਮੰਨਿਆ ਜਾਂਦਾ ਹੈ। ਤੁਸੀਂ ਇੱਥੇ ਜਾ ਕੇ ਬਰਫ਼ ਉਪਰ ਸਾਈਕਲਿੰਗ ਕਰਕੇ ਆਨੰਦ ਮਾਣ ਸਕਦੇ ਹੋ। ਇੱਥੇ ਅਨੇਕ ਤਰ੍ਹਾਂ ਦੇ ਜਾਨਵਰ ਨੂੰ ਤੁਹਾਨੂੰ ਦੇਖਣ ਨੂੰ ਮਿਲਣਗੇ।

ਲੱਦਾਖ – ਭਾਰਤ ਵਿਚ ਲੱਦਾਖ ਲੰਮੇ ਸਮਾਂ ਤੋਂ ਵਧੀਆ ਘੁੰਮਣ ਫਿਰਨ ਵਾਲਿਆ ਜਗ੍ਹਾਵਾਂ ਵਿਚ ਗਿਣਿਆ ਜਾਂਦਾ ਹੈ। ਲੱਦਾਖ ਜਾਣ ਲਈ ਸਹੀਂ ਸੀਜਨ ਅਪ੍ਰੈਲ ਤੋਂ ਅਗਸਤ ਤੱਕ ਦਾ ਹੁੰਦਾ ਹੈ। ਮੌਸਮ ਦਾ ਤਾਪਮਾਨ ਘੱਟ ਹੋਣ ਕਰਕੇ ਲੋਕ ਲੱਦਾਖ ਵਿਚ ਘੁੰਮਣਾ ਪਸੰਦ ਕਰਦੇ ਹਨ। ਕੁਝ ਲੋਕ ਗਰਮੀਆਂ ਵਿਚ ਵੀ ਲੱਦਾਖ ਜਾਂਦੇ ਹਨ।

ਕੁਨੂਰ – ਜੇਕਰ ਤੁਸੀਂ ਦੱਖਣ ਭਾਰਤ ਵਿਚ ਕੁਝ ਨਵੇਂ ਐਕਸਪਲੋਰ ਕਰਨ ਦੇ ਨਾਲ-ਨਾਲ ਨੀਲਗਿਰੀ ਦੇ ਪਰਬਤ ਦਾ ਲੁਤਫ਼ ਉਠਾਉਣਾ ਚਾਹੁੰਦੇ ਹੋ ਤਾਂ ਓਟੀ ਦਾ ਜਗ੍ਹਾ ਕੁਨੂਰ ਜਾਣ ਦਾ ਪਲਾਨ ਕਰੋ। ਗਰਮੀਆਂ ਦੇ ਕੁਝ ਦਿਨ ਬਿਤਾਉਣ ਲਈ ਇਹ ਬਹੁਤ ਹੀ ਸ਼ਾਨਦਾਰ ਸਥਾਨ ਹੈ। ਇੱਥੇ ਸਥਿਤ ਚਾਹ ਦੇ ਬਾਗ ਤੁਹਾਨੂੰ ਆਨੰਦ ਦੇਣਗੇ।

ਰੂਪਕੁੰਡ – ਜੇਕਰ ਤੁਸੀਂ ਦਿੱਲੀ- ਐਨਸੀਆਰ ਜਾਂ ਇਸਦੇ ਨੇੜਲੇਂ ਇਲਾਕੇ ਵਿਚ ਰਹਿੰਦੇ ਹੋ ਤੇ ਬੇਹੱਦ ਘੱਟ ਸਮੇਂ ਵਿਚ ਵਧੀਆ ਜਗ੍ਹਾ ਘੁੰਮ ਕੇ ਆਉਂਦੇ ਹੋ ਤਾਂ ਤੁਸੀਂ ਰੂਪਕੁੰਡ ਜਾਣ ਦਾ ਪਲਾਨ ਕਰੋ। ਰੂਪਕੁੰਡ ਜੂਨ ਮਹੀਨੇ ਵਿਚ ਘੁੰਮਣ ਲਈ ਬਹੁਤ ਹੀ ਸ਼ਾਨਦਾਰ ਜਗ੍ਹਾ ਹੈ। ਇੱਥੇ ਕਈ ਸਾਰੀਆਂ ਝੀਲਾਂ ਦਾ ਨਜਾਰਾ ਦੇਖਣ ਲਈ ਮਿਲੇਗਾ।

error: Content is protected !!