ਜਾਣੋਂ ਕਿਵੇ ਜਲੰਧਰ ਦੇ ਤਿੰਨ ਸਕੇ ਭਰਾ ਤੇ ਭਾਜਪਾ ਆਗੂ ਨਕਲੀ ਸ਼ਰਾਬ ਬਣਾਉਣ ਦੇ ਚੱਕਰ ‘ਚ ਹੋਏ ਨਾਮਜ਼ਦ

ਜਾਣੋਂ ਕਿਵੇ ਜਲੰਧਰ ਦੇ ਤਿੰਨ ਸਕੇ ਭਰਾ ਤੇ ਭਾਜਪਾ ਆਗੂ ਨਕਲੀ ਸ਼ਰਾਬ ਬਣਾਉਣ ਦੇ ਚੱਕਰ ‘ਚ ਹੋਏ ਨਾਮਜ਼ਦ

ਜਲੰਧਰ (ਵੀਓਪੀ ਬਿਊਰੋ) – ਧੋਗੜੀ ਨੇੜੇ ਨਕਲੀ ਸ਼ਰਾਬ ਬਣਾਉਣ ਵਾਲੇ ਕੇਸ ਵਿਚ ਨਵਾਂ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਿਚ ਬੀਜੇਪੀ ਲੀਡਰਾਂ ਦਾ ਵੀ ਸਹਿਯੋਗ ਹੈ। ਹੁਣ ਪੁਲਿਸ ਤੇ ਐਕਸਾਈਜ਼ ਵਿਭਾਗ ਦੀਆਂ ਟੀਮਾਂ ਨੇ ਨਕਲੀ ਸ਼ਰਾਬ ਬਣਾਉਣ ਵਾਲੀ ਫੈਕਟਰੀ ਸੀਲ ਕਰ ਦਿੱਤੀ ਹੈ ਤੇ ਤਿੰਨ ਸਕੇ ਭਰਾਵਾਂ ਸਮੇਤ ਤਿੰਨ ਭਾਜਪਾ ਆਗੂਆਂ ਨੂੰ ਵੀ ਨਾਮਜ਼ਦ ਕਰ ਲਿਆ ਹੈ।

ਕੁਝ ਦਿਨ ਪਹਿਲਾਂ ਆਦਮਪੁਰ ਥਾਣੇ ਅਧੀਨ ਪੈਂਦੇ ਪਿੰਡ ਸਮੱਸਤਪੁਰ ਦੇ ਨੇੜੇ ਨਕਲੀ ਸ਼ਰਾਬ ਬਣਾਉਣ ਵਾਲੀ ਫੈਕਟਰੀ ਵਿੱਚ ਪੁਲਿਸ ਤੇ ਐਕਸਾਈਜ਼ ਵਿਭਾਗ ਨੇ ਛਾਪਾ ਮਾਰਿਆ ਸੀ। ਫੈਕਟਰੀ ਵਿਚੋਂ ਟੀਮ ਨੇ ਨਕਲੀ ਸ਼ਰਾਬ ਬਣਾਉਣ ਵਾਲੀ ਮਸ਼ੀਨ, ਸ਼ਰਾਬ ਬਣਾਉਣ ਦਾ ਮਸਾਲਾ, 11,990 ਖਾਲੀ ਬੋਤਲਾਂ, 3840 ਗੱਤੇ ਦੇ ਡੱਬੇ ਤੇ ਹੋਰ ਸਾਮਾਨ ਬਰਾਮਦ ਕੀਤਾ ਸੀ। ਪੁਲਿਸ ਨੇ ਇਸ ਸਬੰਧੀ ਦਰਜ ਐਫਆਈਆਰ ਵਿੱਚ ਭਾਜਪਾ ਆਗੂ ਰਾਜਨ ਅੰਗੂਰਾਲ ਤੇ ਉਸ ਦੇ ਭਰਾਵਾਂ ਸ਼ਨੀ ਅੰਗੂਰਾਲ ਤੇ ਸ਼ੀਤਲ ਅੰਗੂਰਾਲ ਵਾਸੀ ਸ਼ੀਲਾ ਨਗਰ ਜਲੰਧਰ ਨੂੰ ਨਾਮਜ਼ਦ ਕੀਤਾ ਹੈ। ਅੰਗੂਰਾਲ ਭਰਾ ਜਲੰਧਰ ਦੇ ਸੀਨੀਅਰ ਭਾਜਪਾ ਆਗੂ, ਜੋ ਪਹਿਲਾਂ ਮੰਤਰੀ ਵੀ ਸੀ, ਦੇ ਕਰੀਬੀ ਹਨ।

ਪੁਲਿਸ ਨੇ ਜਦੋਂ ਫੈਕਟਰੀ ਵਿੱਚ ਛਾਪਾ ਮਾਰਿਆ ਤਾਂ ਸ਼ਨੀ ਅੰਗੂਰਾਲ ਤੇ ਉਸ ਦਾ ਬਾਊਂਸਰ ਚਿੱਟੇ ਰੰਗ ਦੀ ਆਲਟੋ ਕਾਰ ਵਿੱਚ ਫ਼ਰਾਰ ਹੋ ਗਏ, ਜਿਨ੍ਹਾਂ ਦਾ ਪਿੱਛਾ ਕਰ ਕੇ ਪੁਲਿਸ ਉਨ੍ਹਾਂ ਨੂੰ ਵਾਪਸ ਫੈਕਟਰੀ ’ਚ ਲੈ ਆਈ। ਇਸ ਦੌਰਾਨ ਸ਼ਨੀ ਅੰਗੂਰਾਲ ਨੇ ਚੈਕਿੰਗ ਟੀਮ ਨਾਲ ਹੱਥੋਪਾਈ ਕੀਤੀ। ਇਸ ਮਗਰੋਂ ਟੀਮ ਨੇ ਫੈਕਟਰੀ ਦੀ ਤਲਾਸ਼ੀ ਲਈ ਤਾਂ ਰੌਲੇ-ਰੱਪੇ ’ਚ ਸ਼ਨੀ ਅੰਗੂਰਾਲ ਤੇ ਉਸ ਦਾ ਸਾਥੀ ਮੁੜ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਏ। ਪੁਲਿਸ ਨੇ ਰਾਜਨ, ਸ਼ਨੀ, ਸ਼ੀਤਲ ਤੇ ਹੋਰ ਅਣਪਛਾਤੇ ਵਿਅਕਤੀਆਂ ’ਤੇ ਜਾਅਲੀ ਸ਼ਰਾਬ ਬਣਾਉਣ, ਪੁਲਿਸ ਕਾਰਵਾਈ ਵਿੱਚ ਵਿਘਨ ਪਾਉਣ ਤੇ ਹਮਲਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ।

ਜਦੋਂ ਸ਼ੀਤਲ ਅੰਗੂਰਾਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਦਾ ਫੋਨ ਬੰਦ ਆ ਰਿਹਾ ਸੀ। ਸ਼ੀਤਲ ਅੰਗੂਰਾਲ ਨੇ ਆਪਣੇ ਫੇਸਬੁੱਕ ਉਪਰ ਲਾਇਵ ਹੋ ਕੇ ਕਿਹਾ ਕਿ ਜਦੋਂ ਪੁਲਿਸ ਤੇ ਐਕਸਾਈਜ਼ ਡਿਪਾਰਟਮੈਂਟ ਦੀ ਟੀਮ ਸਾਡੀ ਫੈਕਟਰੀ ਆਈ ਤਾਂ ਮੈਂ ਆਪਣੇ ਫੋਨ ਉਪਰ ਵੀਡੀਓ ਬਣਾਉਂਦੇ ਹੋਏ ਟੀਮ ਨੂੰ ਚਾਬੀਆਂ ਦਿੱਤੀਆਂ ਤੇ ਉਹਨਾਂ ਫੈਕਟਰੀ ਚੈੱਕ ਕੀਤੀ ਜਿੱਥੋ ਇਕ ਵੀ ਗਲਾਸ ਵੀ ਸ਼ਰਾਬ ਬਰਾਮਦ ਨਹੀਂ ਹੋਈ। ਸ਼ੀਤਲ ਨੇ ਕਿਹਾ ਕਿ ਇਹ ਸਾਰੀ ਸਾਜ਼ਿਸ ਤਹਿਤ ਕੀਤਾ ਜਾ ਰਿਹਾ ਅਤੇ ਜਾਣਬੁੱਝ ਕੇ ਸਾਡੇ ਪਰਿਵਾਰ ਦੀ ਛਵੀਂ ਖਰਾਬ ਕੀਤੀ ਜਾ ਰਹੀ ਹੈ। ਹੁਣ ਇਸ ਮਾਮਲੇ ਉਪਰ ਨੈਸ਼ਨਲ ਕਮਿਸ਼ਨ ਫਾਰ ਸ਼ਡਿਓਲ ਕਾਸਟ ਹੁਣ ਇਸ ਮਾਮਲੇ ਬਾਰੇ ਜਾਂਚ ਕਰੇਗੀ ਕਿਉਂਕਿ ਰਾਜਨ ਅੰਗੂਰਾਲ ਨੇ ਪੁਲਿਸ ਉਪਰ ਇਲਜ਼ਾਮ ਲਾਇਆ ਹੈ ਕਿ ਉਸ ਨੂੰ ਜਾਤੀਗਤ ਸ਼ਬਦ ਵਰਤੇ ਗਏ ਹਨ। ਇਹ ਕੰਪਲੇਟ ਰਾਜਨ ਅੰਗੂਰਾਲ ਤੇ ਸ਼ੀਤਲ ਅੰਗੂਰਾਲ ਨੇ ਆਨਾਲਾਇਨ ਦਰਜ ਕਰਵਾਈ ਹੈ। ਹੁਣ 18 ਤਰੀਕ ਨੂੰ ਰਾਜਨ ਅੰਗੂਰਾਲ ਨੂੰ ਦਸਤਾਵੇਜ਼ ਸਮੇਤ 18 ਜੂਨ ਨੂੰ ਬੁਲਾਇਆ ਗਿਆ ਹੈ।

error: Content is protected !!