‘ਬਾਬਾ ਕਾ ਢਾਬਾ’ ਦੇ ਮਾਲਕ ਕਾਂਤਾ ਪ੍ਰਸ਼ਾਦ ਨੇ ਕੀਤੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼, ਹਸਪਤਾਲ ਭਰਤੀ

‘ਬਾਬਾ ਕਾ ਢਾਬਾ’ ਦੇ ਮਾਲਕ ਕਾਂਤਾ ਪ੍ਰਸ਼ਾਦ ਨੇ ਕੀਤੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼, ਹਸਪਤਾਲ ਭਰਤੀ

ਨਵੀਂ ਦਿੱਲੀ(ਵੀਓਪੀ ਬਿਊਰੋ) – ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋਇਆ ਸੀ ਜੋ ਬਹੁਤ ਹੀ ਚਰਚਾ ਵਿਚ ਰਿਹਾ ਸੀ। ਜਿਸ ਵਿਚ ਇਕ ਢਾਬੇ ਦਾ ਮਾਲਕ ਆਪਣੀ ਹੱਡਬੀਤੀ ਸੁਣਾ-ਸੁਣਾ ਰੋ ਰਿਹਾ ਸੀ। ਹੁਣ ਇਸ ਢਾਬੇ ਦੇ ਮਾਲਕ ਕਾਂਤਾ ਪ੍ਰਸ਼ਾਦ ਬਾਰੇ ਖ਼ਬਰ ਸਾਹਮਣੇ ਆਈ ਹੈ। ਬਾਬਾ ਕਾ ਢਾਬਾ ਦੇ ਮਾਲਕ ਕਾਂਤਾ ਪ੍ਰਸ਼ਾਦ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਾਣਕਾਰੀ ਮੁਤਾਬਿਕ ਕਾਂਤਾ ਪ੍ਰਸ਼ਾਦ ਨੇ ਨੀਂਦ ਦੀਆਂ ਜ਼ਿਆਦਾ ਗੋਲ਼ੀਆਂ ਖਾ ਲਈਆਂ ਸਨ ਜਿਸ ਕਰਕੇ ਉਸਦੀ ਸਿਹਤ ਕਾਫੀ ਖ਼ਰਾਬ ਹੋ ਗਈ ਤੇ ਉਸਨੂੰ ਦਿੱਲੀ ਦੇ ਸਫ਼ਦਰਗੰਜ ਹਸਪਤਾਲ ਭਰਤੀ ਕਰਵਾਇਆ ਗਿਆ।

ਇੱਧਰ, ਦਿੱਲੀ ਪੁਲਿਸ ਨੇ ਸਫਦਰਗੰਜ ਹਸਪਤਾਲ ਵੱਲੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਦੱਸਿਆ ਗਿਆ ਕਿ ਇਕ ਬਜ਼ੁਰਗ ਵਿਅਕਤੀ ਨੇ ਨੀਂਦ ਦੀਆਂ ਗੋਲ਼ੀਆਂ ਖਾ ਲਈਆਂ ਹਨ ਤੇ ਉਸ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਬਾਅਦ ਵਿਚ ਬਜ਼ੁਰਗ ਵਿਅਕਤੀ ਦੀ ਪਛਾਣ ‘ਬਾਬਾ ਕਾ ਢਾਬਾ’ ਵਾਲੇ ਕਾਂਤਾ ਪ੍ਰਸਾਦ ਦੇ ਰੂਪ ‘ਚ ਕੀਤੀ ਗਈ ਹੈ। ਫਿਲਹਾਲ ਬਜ਼ੁਰਗ ਕਾਂਤਾ ਪ੍ਰਸਾਦ ICU ‘ਚ ਦਾਖ਼ਲ ਹਨ ਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਨਾਲ ਹੀ ਪੁਲਿਸ ਨੇ ਵੀ ਕਿਹਾ ਹੈ ਕਿ ਕਾਂਤਾ ਪ੍ਰਸਾਦ ਨੇ ਵੀ ਨੀਂਦ ਦੀਆਂ ਗੋਲ਼ੀਆਂ ਖਾ ਕੇ ਆਤਮਹੱਤਿਆ ਦਾ ਯਤਨ ਕੀਤਾ ਹੈ।

error: Content is protected !!