ਵਾਰਡ ਅਟੈਂਡੈਂਟ ਦੀਆਂ 800 ਪੋਸਟਾਂ ਦੀ ਕੀ ਸਚਾਈ ਹੈ,ਕੀ ਸ਼ੋਸ਼ਣ ਤੇ ਘੋਟਾਲਾ ਤਾਂ ਨਹੀਂ ?

ਵਾਰਡ ਅਟੈਂਡੈਂਟ ਦੀਆਂ 800 ਪੋਸਟਾਂ ਦੀ ਕੀ ਸਚਾਈ ਹੈ,ਕੀ ਸ਼ੋਸ਼ਣ ਤੇ ਘੋਟਾਲਾ ਤਾਂ ਨਹੀਂ ?

-ਵਿਨੋਦ ਗਰਗ

ਪੰਜਾਬ ਸਰਕਾਰ ਦੁਆਰਾ ਚੋਣ ਸਟੰਟ ਤਹਿਤ ਚੋਣਾਂ ਦੇ ਨਜਦੀਕੀ ਸਮੇਂ ਵਿੱਚ ਕੁਝ ਵਿਭਾਗਾਂ ਵਿੱਚ ਨੌਕਰੀਆਂ ਕੱਢੀਆਂ ਹਨ | ਪ੍ਰੰਤੂ ਇੰਨਾਂ ਪੋਸਟਾਂ ਨੂੰ ਭਰਨ ਲਈ ਲਈਆਂ ਜਾਂਣ ਵਾਲੀਆਂ ਪ੍ਰੀਖਿਆਵਾਂ ਦੋ ਨੰਬਰ ਦੀ ਕਮਾਈ ਦਾ ਇੱਕ ਨੰਬਰ ਧੰਦਾ ਬਣ ਗਈਆਂ ਹਨ। ਹੁਣ ਚੋਣਾਂ ਨਜਦੀਕ ਆ ਗਈਆਂ ਹਨ, ਵਾਰਡ ਅਟੈਂਡੈਂਟ ਦੀਆਂ 800 ਪੋਸਟਾਂ ਲਈ ਅਵੇਦਨ ਕਰਨ ਵਾਲੇ 162000 ਉਮੀਦਵਾਰਾਂ ਨਾਲ ਜੁੜੀਆਂ ਤਕਰੀਬਨ ਪ੍ਰਤੀ ਉਮੀਦਵਾਰ ਦਸ ਵੋਟਾਂ ਵੀ ਲਾ ਲਈਏ 1620000 ਵੋਟਾਂ ਰਾਜਨੀਤਿਕ ਗਲਿਆਰਿਆਂ ਨੂੰ ਸੁੱਕਣੇ ਪਾ ਸਕਦੀਆਂ ਹਨ।
10 ਮਹੀਨੇਂ ਪਹਿਲਾਂ ਪੰਜਾਬ ਸਰਕਾਰ ਦੁਆਰਾ ਅੱਠਵੀਂ ਜਮਾਤ ਦੇ ਅਧਾਰ ਤੇ ਕੱਢੀਆਂ ਗਈ ਵਾਰਡ ਅਟੈਂਡੈਂਟ ਦੀਆਂ 800 ਪੋਸਟਾਂ ਲਈ 10 ਅਗਸਤ 2020 ਤੋਂ 31 ਅਗਸਤ 2020 ਤੱਕ ਆਵੇਦਨ ਲਏ ਗਏ ਅਤੇ 9 ਸਤੰਬਰ 2020 ਤੋਂ 13 ਸਤੰਬਰ 2020 ਤੱਕ ਇੱਕ ਵਾਰ ਫਿਰ ਤੋਂ ਅਵੇਦਨ ਮੰਗ ਲਏ ਗਏ ਅਤੇ ਇੰਨਾਂ 800 ਪੋਸਟਾਂ ਲਈ ਇੱਕ ਲੱਖ ਪੰਜਾਹ ਹਜਾਰ ਤੋਂ ਜਿਆਦਾ ਉਮੀਦਵਾਰਾਂ ਨੇ ਅਪਲਾਈ ਕਰ ਦਿੱਤਾ |

ਸਰਕਾਰ ਤੇ ਬਾਬਾ ਫਰੀਦ ਯੁਨੀਵਰਸਿਟੀ ਨੇ ਛੇ ਕਰੋੜ 43 ਲੱਖ 33 ਹਜਾਰ 650 ਰੁਪਏ ਇਕੱਠੇ ਕਰਕੇ ਹਜ਼ਮ ਕਰ ਲਏ ਗਏ। ਵਾਰਡ ਅਟੈਂਡੈਂਟ ਦੀਆਂ ਪੋਸਟਾਂ ਦੇ ਨਾਲ ਹੀ ਕੱਢੀਆਂ ਗਈਆਂ ਸਾਰੀਆਂ ਹੋਰ ਪੋਸਟਾਂ ਲਈ ਪ੍ਰੀਖਿਆਵਾਂ ਲੈ ਲਈਆਂ ਗਈਆਂ ਪ੍ਰੰਤੂ ਵਾਰਡ ਅਟੈਂਡੈਂਟ ਦੀਆਂ ਪੋਸਟਾਂ ਲਈ ਪਹਿਲਾਂ ਪ੍ਰੀਖਿਆ ਮਿਤੀ 28 ਨਵੰਬਰ ਘੋਸ਼ਿਤ ਕੀਤੀ ਗਈ, ਜਿਸ ਲਈ ਪ੍ਰੀਖਿਆ ਹਾਲ ਪ੍ਰਵੇਸ਼ ਪੱਤਰ ਵੀ ਜਾਰੀ ਕੀਤੇ ਗਏ ਸਨ | ਪ੍ਰੰਤੂ ਨੋਟਿਸ ਨੰਬਰ ਬੀ.ਐੱਫ.ਯੂ.ਐੱਚ.ਐੱਸ.ਭਰਤੀ 2020 843 ਮਿਤੀ 25 ਨਵੰਬਰ ਰਾਹੀ ਇਸ ਪ੍ਰੀਖਿਆ ਨੂੰ ਕਰੋਨਾਂ ਦਾ ਹਵਾਲਾ ਦੇਕੇ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਗਿਆ । ਪ੍ਰੰਤੂ 6-7 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਬਾਬਾ ਫਰੀਦ ਯੁਨੀਵਰਸਿਟੀ ਅਤੇ ਪੰਜਾਬ ਸਰਕਾਰ ਉਮੀਦਵਾਰਾਂ ਨੂੰ ਰਾਹ ਨਹੀ ਪਾ ਰਹੇ ਕਿ ਆਖਿਰਕਾਰ ਇਹ ਪ੍ਰੀਖਿਆ ਹੋਣੀ ਵੀ ਹੈ ਜਾ ਨਹੀਂ।

ਬਾਬਾ ਫਰੀਦ ਯੁਨੀਵਰਸਿਟੀ ਅਤੇ ਪੰਜਾਬ ਸਰਕਾਰ ਉਮੀਦਵਾਰਾਂ ਦਾ ਲਗਾਤਾਰ ਆਰਥਿਕ ਅਤੇ ਮਾਨਸਿਕ ਸੋਸ਼ਣ ਕਰ ਹਰੇ ਹਨ। ਮੀਡੀਆ ਵਿੱਚ ਦੋ ਵਾਰ ਸਿਹਤ ਮੰਤਰੀ ਦਾ ਬਿਆਨ ਲੱਗ ਚੁੱਕਾ ਹੈ ਕਿ ਜਿਲਾ ਪੱਧਰ ਤੇ 800 ਵਾਰਡ ਅਟੈਂਡੈਂਟਾਂ ਦੀ ਭਰਤੀ ਜਲਦੀ ਕੀਤੀ ਜਾਵੇਗੀ। ਸੂਚਨਾਂ ਅਧਿਕਾਰ ਤਹਿਤ ਮਿਲੀ ਜਾਣਕਾਰੀ ਵਿੱਚ ਬਾਬਾ ਫਰੀਦ ਯੁਨੀਵਰਸਿਟੀ ਦਾ ਜਵਾਬ ਆਇਆ ਹੈ ਕਿ ਸਾਨੂੰ ਜਿਲਾ ਪੱਧਰ ਤੇ ਵਾਰਡ ਅਟੈਂਡੈਂਟਾਂ ਦੀ ਦੀਆਂ ਖਾਲੀ ਅਸਾਮੀਆਂ ਦੀ ਕੋਈ ਜਾਣਕਾਰੀ ਹੀ ਨਹੀ ਹੈ। ਮਰੀਜਾਂ ਦੀ ਦੇਖਰੇਖ ਕਰਨ ਵਾਲੇ ਵਾਰਡ ਅਟੈਂਡੈਂਟ ਦੀ ਯੋਗਤਾ ਨੀਚ ਪੱਧਰ ਦੀ ਰੱਖਕੇ ਇੱਕ ਲੱਖ ਪੰਜਾਹ ਹਜਾਰ ਤੋਂ ਜਿਆਦਾ ਉਮੀਦਵਾਰਾਂ ਨੂੰ ਅਵੇਦਨ ਲਈ ਉਕਸਾਇਆ ਗਿਆ ਤੇ ਪ੍ਰੀਖਿਆ ਲਈ ਜੋ ਸਿਲੇਬਸ ਹੋਮ ਬੇਸਡ ਅਤੇ ਹਸਪਤਾਲ ਬੇਸਡ ਕੇਅਰ ਨਿਰਧਾਰਿਤ ਕੀਤਾ ਗਿਆ, ਉਸਦਾ ਰੱਖੀ ਗਈ ਯੋਗਤਾ ਨਾਲ ਦੂਰ ਦੂਰ ਦਾ ਵਾਸਤਾ ਨਹੀ। ਸਵਾਲ ਇਹ ਉੱਠਦਾ ਹੈ ਕਿ ਹਰ ਉਮੀਦਵਾਰ ਦਾ ਅਵੇਦਨ ਫੀਸ਼, ਕੋਚਿੰਗ, ਕਿਤਾਬਾਂ ਦੇ ਖਰਚ ਦੇ ਰੂਪ ਵਿੱਚ ਆਰਥਿਕ ਅਤੇ 7 ਮਹੀਨੇ ਤੋਂ ਪ੍ਰੀਖਿਆ ਦੀ ਉਡੀਕ ਕਰਦੇ ਹੋਏ ਮਾਨਸਿਕ ਸੋਸ਼ਣ ਦਾ ਅਧਿਕਾਰ ਜਨਤਾ ਦੁਆਰਾ ਹੀ ਚੁਣੇ ਹੋਏ ਨੇਤਾਵਾਂ ਨੂੰ ਆਖਿਰਕਾਰ ਸੰਵਿਧਾਨ ਦਾ ਕਿਹੜਾ ਆਰਟੀਕਲ ਦਿੰਦਾ ਹੈ। ਦੂਜੇ ਪਾਸੇ ਅਖਵਾਰ ਦੀ ਖਬਰ ਮੁਤਾਬਿਕ 43 ਦੇ ਕਰੀਬ ਉਮੀਦਵਾਰਾ ਨੂੰ ਸਿਹਤ ਮੰਤਰੀ ਵੱਲੋ ਇੰਨਾਂ ਅਤੇ ਹੋਰ ਸਿਹਤ ਵਿਭਾਗ ਨਾਲ ਸਬੰਧਿਤ ਪੋਸਟਾਂ ਲਈ ਤਰਸ਼ ਅਧਾਰਿਤ ਨਿਯੁਕਤੀ ਪੱਤਰ ਵੀ ਵੰਡ ਦਿੱਤੇ ਗਏ।

ਸੂਚਨਾਂ ਅਧਿਕਾਰ ਤਹਿਤ ਜਿਸਦੀ ਜਾਣਕਾਰੀ ਦੇਣ ਤੋਂ ਬਾਬਾ ਫਰੀਦ ਯੁਨੀਵਰਸਿਟੀ ਨੇ ਪੱਲਾ ਝਾੜ ਲਿਆ। ਦੂਜਾ ਵੱਡਾ ਸਵਾਲ ਸਵਾਲ ਇਹ ਹੈ ਕਿ ਜਿੰਨਾਂ ਉਮੀਦਵਾਰਾਂ ਤੋਂ ਤੁਸੀਂ ਪੈਸਾ ਖਾਧਾ ਹੈ, ਜਿੰਨਾਂ ਦਾ ਸੋਸ਼ਣ ਕੀਤਾ ਹੈ, ਉੰਨਾਂ ਤੇ ਤਰਸ਼ ਕਦੋ ਆਉਗਾ। ਸਰਕਾਰ ਦਾ ਕੋਈ ਨੁਮਾੰਇਦਾ ਈਮੇਲ ਦਾ ਜਵਾਬ ਨਹੀ ਦਿੰਦਾ। ਮੰਤਰੀ ਦਾ ਫੋਨ ਕਦੇ ਮੰਤਰੀ ਦਾ ਪੀ.ਏ. ਚੁੱਕ ਵੀ ਲਵੇ ਤਾਂ ਅੱਗੋਂ ਕਹਿੰਦਾ ਹੈ ਮੰਤਰੀ ਗੱਲ ਨਹੀ ਕਰ ਸਕਦਾ, ਰਾਤੀ ਨੌਂ ਵਜੇ ਤੋਂ ਬਾਅਦ ਟ੍ਰਾਈ ਕਰ ਲੈਣਾਂ। ਵਿਰੋਧੀ ਪਾਰਟੀਆਂ ਦੇ ਰਲੇ ਮਿਲੇ ਲੀਡਰ ਪ੍ਰਤੀਯੋਗੀ ਪ੍ਰੀਖਿਆਵਾਂ ਦੇ ਇੱਕ ਨੰਬਰ ਦੀ ਕਮਾਈ ਦੇ ਇਸ ਦੋ ਨੰਬਰ ਦੇ ਧੰਦੇ ਖਿਲਾਫ ਇੱਕ ਸ਼ਬਦ ਨਹੀ ਬੋਲਦੇ। ਅਖੌਤੀ ਸਮਾਜਸੇਵੀਆਂ ਨੇ ਵੀ ਇਸ ਧੰਦੇ ਖਿਲਾਫ ਕਦੇ ਅਵਾਜ਼ ਨਹੀ ਉਠਾਈ। ਆਮ ਅਤੇ ਯੋਗ ਉਮੀਦਵਾਰ ਸ਼ੋਸ਼ਣ ਦੇ ਸ਼ਿਕਾਰ ਹੋ ਜਾਂਦੇ ਹਨ ਦੂਜੇ ਪਾਸੇ ਰਾਜਨੀਤਿਕ ਤਾਕਤ ਰਸੂਖ ਅਤੇ ਰਿਸ਼ਵਤ ਵਾਲਿਆਂ ਦੀ ਪੇਸ਼ਗੀ ਪਹੁੰਚਣ ਨਾਲ ਪਹਿਲਾਂ ਹੀ ਸਰਕਾਰੀ ਕੁਰਸੀਆਂ ਬੁੱਕ ਹੋ ਜਾਂਦੀਆਂ ਹਨ। ਇਸੇ ਤਰਾਂ ਪਟਵਾਰੀ ਲਈ 2 ਲੱਖ ਤੋਂ ਜਿਆਦਾ ਅਵੇਦਨ ਲਏ ਜਾ ਚੁੱਕੇ ਹਨ। ਬਿਜਲੀ ਬੋਰਡ ਦੀ ਅਵੇਦਨ ਮਿਤੀ ਅਪ੍ਰੈਲ ਵਿੱਚ ਆਂਉਦੀ ਹੋਈ 10 ਜੂਨ ਤੇ ਪਹੁੰਚ ਚੁੱਕੀ ਹੈ। ਵਾਰਡ ਅਟੈਂਡੈਂਟ ਦੀ 28 ਨਬੰਵਰ ਦੀ ਪ੍ਰੀਖਿਆ ਲਈ ਬੇਸ਼ਰਮੀ ਦੀ ਹੱਦ ਪਾਰ ਕਰਦੇ ਹੋਈ ਖੁੱਲੇ ਗਰਾਉਂਡ ਹੀ ਪ੍ਰੀਖਿਆ ਹਾਲ ਬਣਾਏ ਗਏ ਸਨ। 25 ਨੂੰ ਇਹ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਜਦਕਿ 29 ਮਈ ਨੂੰ ਈ.ਟੀ.ਟੀ ਭਰਤੀ ਦੀ ਪ੍ਰੀਖਿਆ ਵਾਲੇ ਦਿਨ ਕਰੋਨਾਂ ਸਾਇਦ ਛੁੱਟੀ ਤੇ ਸੀ। ਜੂਨ ਮਹੀਨੇ ਵਿੱਚ ਵੀ 500 ਦੇ ਕਰੀਬ ਨਰਸਾਂ ਤੇ 140 ਟੈਕਨੀਸ਼ੀਅਨਾਂ ਦੀ ਭਰਤੀ ਪ੍ਰੀਖਿਆ ਜਾਦੂ ਵਾਂਗ ਕਰਵਾ ਲਈ ਗਈ, ਉਸ ਸਮੇ ਕੋਈ ਕਰੋਨਾਂ ਨਹੀ ਹੋਇਆ।

ਸੋ ਹੁਣ ਸਮਾਂ ਹੈ ਕਿ ਆਤਮਿਕਰ ਤੌਰ ਤੇ ਮਰ ਚੁੱਕੇ ਲੀਡਰਾਂ ਅਤੇ ਅਖੌਤੀ ਸਮਾਜਸੇਵੀਆਂ ਤੋਂ ਉਮੀਦ ਛੱਡ ਕੇ , ਮਿਹਨਤਕਸ਼ ਵਿਦਿਆਰਥੀ ਅਤੇ ਉੰਨਾਂ ਦੇ ਮਾਪੇ ਹੀ ਘਟੀਆ ਸਰਕਾਰਾਂ ਪ੍ਰਤੀ ਬੀੜਾ ਚੁੱਕਣ ਕਿ ਹਰ ਪ੍ਰੀਖਿਆ ਲਈ ਬਿਨਾਂ ਜਾਤੀ ਭੇਦਭਾਵ ਘੱਟੋ ਘੱਟ ਅਵੇਦਨ ਫੀਸ਼, ਬਰਾਬਰ ਮੈਰਿਟ, ਬਰਾਬਰ ਉਮਰ ਦਰ, ਪ੍ਰੀਖਿਆ, ਨਤੀਜੇ, ਨਿਯੁਕਤੀ ਦੀ ਨਿਰਧਾਰਿਤ ਤਰੀਕ ਲਈ ਕੋਈ ਸੰਵਿਧਾਨਿਕ ਕਨੂੰਨ ਬਣਾਇਆ ਜਾਵੇ ਅਤੇ ਕੋਈ ਮੰਤਰੀ, ਸਰਕਾਰ ਜਾਂ ਅਖੌਤੀ ਯੁਨੀਵਰਸਿਟੀ ਵਿਦਿਆਰਥੀ ਵਰਗ ਦਾ ਸੋਸ਼ਣ ਨਾਂ ਕਰ ਸਕੇ। ਜਾਗੋਗੇ ਤਾਂ ਇਸ ਬਾਰ ਸਰਕਾਰ ਬਣਾਉਂਣ ਲਈ ਰੱਖੇ ਜਾਂਦੇ ਮਾਰਕਿਟਿੰਗ ਵਾਲੇ ਏਜੰਟ ਦੇ ਮਨੋਵਿਗਿਆਨਿਕ ਜਾਲ ਵਿੱਚ ਨਾਂ ਫਸਕੇ ਸਬੂਤ ਦਿੱਤਾ ਜਾ ਸਕਦਾ ਹੈ ਕਿ ਜਾਗੇ ਹੋਏ ਲੋਕਾਂ ਉੱਪਰ ਮਨੋਵਿਗਿਆਨਿਕ ਜਾਦੂ ਜਾਂ ਕਾਲਾ ਜਾਦੂ ਕੰਮ ਨਹੀ ਕਰ ਸਕਦਾ।ਸੋ ਆਉ ਪ੍ਰਤੀਯੋਗੀ ਪ੍ਰੀਖਿਆਵਾਂ ਨੂੰ ਪੈਸਾ ਇਕੱਠਾ ਕਰਨ ਦਾ ਸਾਧਨ ਬਣਨ ਤੋਂ ਰੋਕੀਏ, ਪੇਸ਼ਗੀ ਦੇਕੇ ਮੰਤਰੀਆਂ ਸੋਂ ਸਿੱਧੇ ਨਿਯੁਕਤੀ ਪੱਤਰ ਲੈਣ ਵਾਲਿਆਂ ਨੂੰ, ਨੌਕਰੀਆਂ ਬੇਚਣ ਵਾਲੇ ਦੁਆਰਾ ਬਣਾਏ ਪੇਸ਼ੇ ਨੂੰ ਨੱਥ ਪਾਈਏ ਤੇ ਰਾਜ ਜਾਂ ਰਾਸ਼ਟਰ ਨੂੰ ਨਰਕ ਬਨਣ ਤੋਂ ਬਚਾਈਏ। ਜੈ ਹਿੰਦ

ਲੇਖਕ ਨਾਲ ਇਸ 98763 71788 ਉਪਰ ਸੰਪਰਕ ਕੀਤਾ ਜਾ ਸਕਦਾ ਹੈ।

error: Content is protected !!