ਸਾਬਕਾ ਕੌਂਸਲਰ ਸੁਖਮੀਤ ਡਿਪਟੀ ਦਾ ਦਿਨ ਦਿਹਾੜੇ ਕਤਲ, ਮਿੱਕੀ ਅਗਵਾ ਮਾਮਲੇ  ‘ਚ ਜੇਲ੍ਹ ‘ਚੋਂ ਪੈਰੋਲ ‘ਤੇ ਆਇਆ ਸੀ ਬਾਹਰ

ਸਾਬਕਾ ਕੌਂਸਲਰ ਸੁਖਮੀਤ ਡਿਪਟੀ ਦਾ ਦਿਨ ਦਿਹਾੜੇ ਕਤਲ, ਮਿੱਕੀ ਅਗਵਾ ਮਾਮਲੇ  ‘ਚ ਜੇਲ੍ਹ ‘ਚੋਂ ਪੈਰੋਲ ‘ਤੇ ਆਇਆ ਸੀ ਬਾਹਰ

ਜਲੰਧਰ (ਵੀਓਪੀ ਬਿਊਰੋ) – ਜ਼ਿਲ੍ਹੇ ਤੋਂ ਇਕ ਵੱਡੀ ਵਾਰਦਾਤ ਦੀ ਖ਼ਬਰ ਸਾਹਮਣੇ ਆਈ ਹੈ। ਜਲੰਧਰ ਦਿਹਾਤ ਦੇ ਸਾਬਕਾ ਕੌਂਸਲਰ ਸੁਖਮੀਤ ਸਿੰਘ ਡਿਪਟੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਘਟਨਾ ਉਸ ਵੇਲੇ ਵਾਪਰੀ ਜਦੋਂ ਉਹ ਆਪਣੇ ਬੁੱਲਟ ਮੋਟਰਸਾਈਕਲ ਉਪਰ ਜਾ ਰਹੇ ਸਨ। ਜਦੋਂ ਉਹ ਵਰਕਸ਼ਾਪ ਚੌਂਕ ਨੂੰ ਜਾਂਦੇ ਰਸਤੇ ਗੋਪਾਲ ਨਗਰ ਦੇ ਨੇੜੇ ਸਰੇਰਾਹ ਸਵੀਟ ਸ਼ਾਪ ਕੋਲ ਪਹੁੰਚੇ ਤਾਂ ਚਾਰ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਦਿੱਤੀਆਂ ਜਿਸ ਤੋਂ ਬਾਅਦ ਉਹਨਾਂ ਨੂੰ ਸੱਤਿਅਮ ਹਸਪਤਾਲ ਲਿਜਾਇਆ ਗਿਆ ਉੱਥੇ ਉਹਨਾਂ ਦੀ ਮੌਤ ਹੋ ਗਈ।

ਦੱਸ ਦਈਏ ਕਿ ਸੁਖਮੀਤ ਸਿੰਘ ਡਿਪਟੀ ਮਿੱਕੀ ਅਗਵਾ ਕਾਂਡ ਵਿਚ ਜੇਲ੍ਹ ਵਿਚ ਸਜਾ ਭੁਗਤ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸੁਖਮੀਤ ਕੁਝ ਦਿਨ ਮਹੀਨੇ ਪਹਿਲਾਂ ਪੈਰੋਲ ਤੇ ਬਾਹਰ ਆਇਆ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਿੱਕੀ ਦੀ ਸਜਾ ਪੂਰੀ ਹੋ ਚੁੱਕੀ ਹੈ।

ਵਾਰਦਾਤ ਦੀ ਘਟਨਾ ਸੁਣਦਿਆਂ ਹੀ ਪੁਲਿਸ ਮੌਕੇ ਉਪਰ ਪਹੁੰਚ ਗਈ ਹੈ। ਬੁਲੱਟ ਮੋਟਰਸਾਈਕਲ ਕੋਲ ਪਈਆਂ ਦੋ ਗੋਲੀਆਂ ਵੀ ਬਰਾਮਦ ਹੋਈਆਂ ਹਨ।

error: Content is protected !!