ਭਾਰਤ ਦੇ ਕਈ ਜ਼ਿਲ੍ਹਿਆ ‘ਚ ਹੋ ਰਹੀ ਭਾਰੀ ਬਾਰਿਸ਼, ਕਈ ਇਲਾਕਿਆਂ ‘ਚ ਹੜ੍ਹ ਦੇ ਸੰਕੇਤ

ਭਾਰਤ ਦੇ ਕਈ ਜ਼ਿਲ੍ਹਿਆ ‘ਚ ਹੋ ਰਹੀ ਭਾਰੀ ਬਾਰਿਸ਼, ਕਈ ਇਲਾਕਿਆਂ ‘ਚ ਹੜ੍ਹ ਦੇ ਸੰਕੇਤ

ਨਵੀਂ ਦਿੱਲੀ (ਵੀਓਪੀ ਬਿਊਰੋ) – ਦੇਸ਼ ਦੇ ਕਈ ਹਿੱਸਿਆਂ ਵਿਚ ਮੌਨਸੂਨ ਦਾ ਮੀਂਹ ਸ਼ੁਰੂ ਹੋ ਗਿਆ ਹੈ ਤੇ ਕਈ ਸੂਬੇ ਅਜੇ ਮੌਨਸੂਨ ਬਾਰਿਸ਼ ਦਾ ਇੰਤਜ਼ਾਰ ਕਰ ਰਹੇ ਹਨ। ਮੌਸਮ ਵਿਭਾਗ ਦੁਆਰਾ ਪਹਾੜੀ ਅਤੇ ਮੈਦਾਨੀ ਇਲਾਕਿਆਂ ਵਿਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਬਾਰਿਸ਼ ਕਾਰਨ ਕਈ ਸੂਬਿਆਂ ਦੇ ਨੀਵੇਂ ਇਲਾਕਿਆਂ ਵਿਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਦੋ ਦਿਨਾਂ ਤਕ ਬਿਹਾਰ, ਝਾਰਖੰਡ, ਉਤਰਾਖੰਡ, ਉੱਤਰ ਪ੍ਰਦੇਸ਼ ਵਿਚ ਇਹ ਸਥਿਤੀ ਇਸੇ ਤਰ੍ਹਾਂ ਰਹੇਗੀ।

ਬਿਹਾਰ ਵਿਚ ਲਗਾਤਾਰ ਮੀਂਹ ਪੈ ਰਿਹਾ ਹੈ। ਇੱਥੋਂ ਦੇ ਕਈ ਜ਼ਿਲ੍ਹਿਆਂ ਵਿਚ ਐਤਵਾਰ ਨੂੰ ਬਾਰਿਸ਼ ਵੀ ਦਰਜ ਕੀਤੀ ਗਈ। ਮੌਸਮ ਵਿਭਾਗ ਨੇ ਮੀਂਹ ਅਤੇ ਤੂਫਾਨ ਦੇ ਮੱਦੇਨਜ਼ਰ ਵਿਸ਼ੇਸ਼ ਅਲਰਟ ਜਾਰੀ ਕੀਤਾ ਹੈ। ਦੱਸ ਦੇਈਏ ਕਿ ਇੱਥੇ 21 ਜੂਨ ਤਕ ਅਲਰਟ ਜਾਰੀ ਕੀਤਾ ਗਿਆ ਹੈ। ਮੀਂਹ ਕਾਰਨ ਲੋਕਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਭਾਗ ਦੇ ਅਨੁਸਾਰ ਨੇਪਾਲ ਵਿਚ ਭਾਰੀ ਬਾਰਿਸ਼ ਅਤੇ ਹੜ੍ਹਾਂ ਦਾ ਪ੍ਰਭਾਵ ਬਿਹਾਰ ਉੱਤੇ ਵੀ ਦਿਖਾਈ ਦੇ ਰਿਹਾ ਹੈ। ਬਿਹਾਰ ਦੀਆਂ ਸਾਰੀਆਂ ਛੋਟੀਆਂ ਅਤੇ ਵੱਡੀਆਂ ਨਦੀਆਂ ਭਰੀਆਂ ਹਨ। ਦੂਜੇ ਪਾਸੇ ਗੁਜਰਾਤ ਖੇਤਰ, ਸੌਰਾਸ਼ਟਰ-ਕੱਛ, ਦਮਨ ਅਤੇ ਦਿਉ ਅਤੇ ਦਾਦਰਾ ਅਤੇ ਨਗਰ ਹਵੇਲੀ ਵਿਚ ਹਲਕੇ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਦਕਿ ਅਗਲੇ ਦੋ ਦਿਨਾਂ ਦੌਰਾਨ ਉੱਤਰੀ ਅਤੇ ਦੱਖਣੀ ਗੁਜਰਾਤ ਅਤੇ ਸੌਰਾਸ਼ਟਰ-ਕੱਛ ਵਿਚ ਭਾਰੀ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਇਸਦੇ ਉਲਟ ਦੇਸ਼ ਦੀ ਰਾਜਧਾਨੀ ਦਿੱਲੀ, ਮੀਂਹ ਦਾ ਇੰਤਜ਼ਾਰ ਕਰ ਰਹੀ ਹੈ। ਹਾਲਾਂਕਿ, ਇੱਥੇ ਮੌਸਮ ਅਜੇ ਵੀ ਆਮ ਹੈ। ਐਤਵਾਰ ਨੂੰ ਵੀ ਆਸਮਾਨ ਵਿਚ ਬੱਦਲਵਾਈ ਰਹੀ। 26 ਤੋਂ 30 ਜੂਨ ਦੇ ਵਿਚਕਾਰ, ਮੌਨਸੂਨ ਦੀ ਦਿਸ਼ਾ ਵਿਚ ਇਕ ਤਬਦੀਲੀ ਆਵੇਗੀ ਅਤੇ ਜਿਵੇਂ ਇਹ ਮਜ਼ਬੂਤ ​​ਹੋਵੇਗੀ ਹੌਲੀ ਹੌਲੀ ਉੱਤਰੀ ਭਾਰਤ ਵੱਲ ਵਧੇਗੀ। ਇਸ ਤੋਂ ਪਹਿਲਾਂ ਮੌਸਮ ਵਿਭਾਗ ਨੇ ਮੌਨਸੂਨ ਤੋਂ 12 ਦਿਨ ਪਹਿਲਾਂ ਯਾਨੀ 15 ਜੂਨ ਤਕ ਦਿੱਲੀ ਪਹੁੰਚਣ ਦੀ ਭਵਿੱਖਬਾਣੀ ਕੀਤੀ ਸੀ। ਹਾਲਾਂਕਿ, ਆਮ ਤੌਰ ‘ਤੇ ਮੌਨਸੂਨ 27 ਜੂਨ ਤਕ ਇੱਥੇ ਪਹੁੰਚ ਜਾਂਦਾ ਹੈ।

error: Content is protected !!