ਕੈਨੇਡਾ ਦੇ ਸਕੂਲਾਂ ‘ਚ ਪੜ੍ਹਾਇਆ ਜਾਂਦਾ ਸੀ ਕਿਸਾਨੀ ਸੰਘਰਸ਼ ਦਾ ਕੰਟੈਂਟ, ਹੁਣ ਹਟਾਉਣ ਦੀ ਕੀਤੀ ਮੰਗ

ਕੈਨੇਡਾ ਦੇ ਸਕੂਲਾਂ ‘ਚ ਪੜ੍ਹਾਇਆ ਜਾਂਦਾ ਸੀ ਕਿਸਾਨੀ ਸੰਘਰਸ਼ ਦਾ ਕੰਟੈਂਟ, ਹੁਣ ਹਟਾਉਣ ਦੀ ਕੀਤੀ ਮੰਗ

ਚੰਡੀਗੜ੍ਹ (ਵੀਓਪੀ ਬਿਊਰੋ) – ਕਿਸਾਨ ਅੰਦਲੋਨ ਦਾ ਸੰਘਰਸ਼ ਕੈਨੇਡਾ ਦੇ ਸਕੂਲਾਂ ਦਾ ਸਿਲੇਬਸ ਬਣਿਆ ਹੈ, ਹੁਣ ਉਸਨੂੰ ਹਟਾਉਣ ਦੀ ਮੰਗ ਉੱਠੀ ਰਹੀ ਹੈ। ਕੈਨੇਡੀਅਨ ਮਹਾਂਨਗਰ ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਨੇ ਓਂਟਾਰੀਓ ਸੂਬੇ ਦੀ ਸਰਕਾਰ ਨੂੰ ਚਿੱਠੀ ਲਿਖ ਕੇ ਸਕੂਲੀ ਸਿਲੇਬਸ ਵਿੱਚੋਂ ਭਾਰਤ ਦੇ ਕਿਸਾਨ ਅੰਦੋਲਨ ਬਾਰੇ ਕੰਟੈਂਟ ਹਟਾਉਣ ਲਈ ਕਿਹਾ ਹੈ। ਭਾਰਤੀ ਕੌਂਸਲੇਟ ਜਨਰਲ ਦਾ ਕਹਿਣਾ ਹੈ ਕਿ ਇਸ ਕੰਟੈਂਟ ਵਿਚ ਨਫ਼ਰਤ ਅਤੇ ਝੂਠ ਜ਼ਿਆਦਾ ਹੈ। ਇਸ ਲਈ ਇਸ ਨੂੰ ਹਟਾ ਦਿੱਤਾ ਜਾਵੇ।

ਪਿਛਲੇ 7 ਮਹੀਨਿਆਂ ਤੋਂ ਭਾਰਤ ਦੇ ਕਿਸਾਨ ਅੰਦੋਲਨ ਦੇ ਰਾਹ ਪਏ ਹੋਏ ਹਨ। ਉਹ ਦਿੱਲੀ ਦੀਆਂ ਬਰੂਹਾਂ ਉੱਤੇ ਧਰਨਿਆਂ ਉੱਤੇ ਬੈਠੇ ਹਨ। ਉਨ੍ਹਾਂ ਦੀ ਮੰਗ ਹੈ ਕਿ ਕੇਂਦਰ ਸਰਕਾਰ ਨੇ ਪਿਛਲੇ ਵਰ੍ਹੇ ਜਿਹੜੇ ਤਿੰਨ ਨਵੇਂ ਖੇਤੀ ਕਾਨੂੰਨ ਲਾਗੂ ਕੀਤੇ ਸਨ, ਉਹ ਤੁਰੰਤ ਰੱਦ ਕਰ ਦਿੱਤੇ ਜਾਣ ਕਿਉਂਕਿ ਕਿਸਾਨਾਂ ਦੇ ਵਿਰੁਧੀ ਤੇ ਸਰਮਾਏਦਾਰ ਤਾਕਤਾਂ ਦੇ ਪੱਖੀ ਹਨ। ਇਸ ਅੰਦੋਲਨ ਵਿੱਚ ਜ਼ਿਆਦਾਤਰ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਕਿਸਾਨ ਮੌਜੂਦ ਹਨ।

ਇਹ ਗੱਲ ਵੀ ਅਹਿਮ ਹੈ ਕਿ ਕੌਂਸਲੇਟ ਜਨਰਲ ਨੇ ਓਂਟਾਰੀਓ ਦੇ ਜਿਹੜੇ ਤਿੰਨ ਜ਼ਿਲ੍ਹਿਆਂ ਪੀਲ, ਟੋਰਾਂਟੋ ਤੇ ਯਾਰਕ ਦੀ ਗੱਲ ਕੀਤੀ ਹੈ; ਪ੍ਰਵਾਸੀ ਪੰਜਾਬੀਆਂ ਦੀ ਆਬਾਦੀ ਵੀ ਇਨ੍ਹਾਂ ਹੀ ਇਲਾਕਿਆਂ ’ਚ ਵਧੇਰੇ ਹੈ। ਕੌਂਸਲੇਟ ਜਨਰਲ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਸਕੂਲਾਂ ਦੇ ਸਿਲੇਬਸ ਵਿੱਚ ਕਿਸਾਨ ਅੰਦੋਲਨ ਬਾਰੇ ਜਿਹੜੀ ਗ਼ਲਤ ਕਿਸਮ ਦੀ ਸਮੱਗਰੀ ਦਰਜ ਕੀਤੀ ਗਈ ਹੈ, ਉਹ ਧਰੁਵੀਕਰਣ ਵੱਲ ਲਿਜਾਂਦੀ ਹੈ ਅਤੇ ‘ਭਾਰਤ ਖ਼ਿਲਾਫ਼ ਨਫ਼ਰਤ ਫੈਲਾਉਂਦੀ ਹੈ।’

error: Content is protected !!