ਹਰਬੰਸ ਸਿੰਘ ਫ਼ੌਜੀ ਨੇ ਦਿੱਤਾ ਧੀਆਂ ਨੂੰ ਬਚਾਉਣ ਦਾ ਖੁਬਸੂਰਤ ਸੰਦੇਸ਼

ਹਰਬੰਸ ਸਿੰਘ ਫ਼ੌਜੀ ਨੇ ਦਿੱਤਾ ਧੀਆਂ ਨੂੰ ਬਚਾਉਣ ਦਾ ਖੁਬਸੂਰਤ ਸੰਦੇਸ਼

ਬਰਨਾਲਾ ( ਹਿਮਾਂਸ਼ੂ ਵਿਦਿਆਰਥੀ) – ਇੱਥੋ ਨੇੜਲੇ ਪੈਦੇ ਕਸਬਾ ਧਨੌਲਾ ਵਿੱਖੇ ਅੱਜ ਉਸ ਸਮੇਂ ਮਾਹੌਲ ਖੁਸ਼ੀ ਭਰਿਆਂ ਹੋ ਗਿਆ ਜਦੋਂ ਇੱਥੋ ਦੇ ਹੀ ਪੈਨਸ਼ਨਰ ਆਏ ਫ਼ੋਜੀ ਨੇ ਆਪਣੇ ਘਰ ਜਨਮੀ ਆਪਣੀ ਪੋਤੀ ਸਿਮਰਪ੍ਰੀਤ ਕੌਰ ਦੇ ਜਨਮ ਦੀ ਖੁਸ਼ੀ ਨੂੰ ਪੁਤਾ ਵਾਂਗ ਹੀ ਆਪਣੇ ਘਰ ਪਾਰਟੀ ਦੇ ਕੇ ਨਗਰ ਨਾਲ ਸਾਝਾ ਕੀਤਾ। ਇਸ ਮੌਕੇ ਉਹਨਾਂ ਵੱਲੋਂ ਨਵ-ਜੰਮੀ ਬਚੀ ਲਈ ਆਪਣੇ ਬੂਹੇ ਅੱਗੇ ਨਿੰਮ ਬੰਨ੍ਹਕੇ ਬੇਟੀ ਬਚਾਓ ਦਾ ਖੂਬਸੂਰਤ ਸੁਨੇਹਾ ਦਿੱਤਾ ਕਿਉਂਕਿ ਅੱਜ-ਕੱਲ੍ਹ ਛੋਟੀ ਮਾਨਸਿਕਤਾ ਵਾਲੇ ਲੋਕ ਬੇਟੀ ਨੂੰ ਕੁੱਖ ਵਿੱਚ ਹੀ ਖਤਮ ਕਰ ਦਿੰਦੇ ਹਨ ਭਾਵ ਭਰੂਨ ਹੱਤਿਆਂ ਕਰ ਦਿੰਦੇ ਹਨ। ਉਹਨਾਂ ਪ੍ਰੈਸ ਨਾਲ ਖੁਸੀ ਸਾਝੀ ਕਰਦਿਆਂ ਕਿਹਾ ਕਿ ਉਹਨਾਂ ਦੇ ਘਰ ਇਸ ਬਚੀ ਦੀ ਦਾਤ ਬਖਸ਼ ਕੇ ਵਾਹਿਗੁਰੂ ਨੇ ਉਹਨਾਂ ਉੱਪਰ ਕਿਰਪਾ ਕੀਤੀ ਹੈ ਕਿਉਂ ਕਿ ਅੱਜ ਕੱਲ੍ ਕੁੜੀਆਂ, ਮੁੰਡਿਆਂ ਨਾਲੋਂ ਅੱਗੇ ਹਨ ਕਿਉਂਕਿ ਹਰ ਇੱਕ ਉੱਚ ਅੰਹੁਦੇ ਉੱਪਰ ਅਤੇ ਮਾਪਿਆਂ ਦੀ ਸੇਵਾ ਕਰਨ ਵਿੱਚ ਧੀਆਂ ਦਾ ਅਹਿੰਮ ਯੋਗਦਾਨ ਹੈ।

ਇਸ ਮੌਕੇ ਨਗਰ ਕੋਸਲ ਦੇ ਪ੍ਰਧਾਨ ਰਣਜੀਤ ਕੌਰ ਸੋਢੀ , ਜਥੇਦਾਰ ਹਰਵਿੰਦਰ ਸਿੰਘ ਸੋਢੀ, ਬਲਵਿੰਦਰ ਸਿੰਘ ਬੂਰਜ, ਹਰੀ ਸਿੰਘ, ਹਰਜਿੰਦਰ ਸਿੰਘ ਢਿੱਲਵਾਂ, ਲਖਵੀਰ ਸਿੰਘ ਮੋਜੋਵਾਲ, ਦਾਦੀ ਦਬਿੰਦਰ ਕੌਰ ਅਤੇ ਸਮੂਹ ਨਗਰ ਨੇ ਪ੍ਰੰਸ਼ਸ਼ਾ ਕੀਤੀ ਅਤੇ ਪਰਿਵਾਰ ਨੂੰ ਵਧਾਈ ਦਿੱਤੀ। ਨਗਰ ਕੌਸਲ ਦੇ ਪ੍ਰਧਾਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਹਰਬੰਸ ਸਿੰਘ ਵਰਗੇ ਲੋਕ ਸਮਾਜ ਲਈ ਮਾਣ ਵਾਲੀ ਗੱਲ ਹਨ ਜਿਨ੍ਹਾਂ ਨੇ ਪਹਿਲਾ ਕਰੀਬ 24 ਸਾਲ ਭਾਰਤੀ ਫੌਜ ਵਿੱਚ ਰਹਿ ਕੇ ਦੇਸ਼ ਦੀ ਸੇਵਾ ਕਰਨ ਤੋ ਬਆਦ ਲਗਾਤਾਰ ਸਮਾਜ ਸੇਵੀ ਦੇ ਤੌਰ ਤੇ ਕੰਮ ਕਰ ਰਹੇ ਹਨ। ਉਹਨਾਂ ਵੱਲੋਂ ਬੇਟੇ ਬਚਾਅ ਦਾ ਸੁਨੇਹਾ ਭਰੂਣ ਹੱਤਿਆਂ ਕਰਨ ਵਾਲਿਆਂ ਦੇ ਮੂੰਹ ਤੇ ਕਰਾਰੀ ਚਪੇੜ ਹੈ । ਉਹਨਾਂ ਨੇ ਬੱਚੀ ਦੇ ਤੰਦਰੁਸਤ ਹੋਂਣ ਅਤੇ ਚੰਗੇ ਭਵਿੱਖ ਦੀ ਕਾਮਨਾ ਕੀਤੀ।

error: Content is protected !!