ਪੰਜਾਬ ਟੂਰਿਜ਼ਮ ਡਿਪਾਰਟਮੈਂਟ ਦੇ ਇੰਚਾਰਜ ਨੇ ਕੀਤਾ ਚਮਕੌਰ ਸਾਹਿਬ ਦਾ ਦੌਰਾ

ਪੰਜਾਬ ਟੂਰਿਜ਼ਮ ਡਿਪਾਰਟਮੈਂਟ ਦੇ ਇੰਚਾਰਜ ਨੇ ਕੀਤਾ ਚਮਕੌਰ ਸਾਹਿਬ ਦਾ ਦੌਰਾ

ਸ੍ਰੀ ਚਮਕੌਰ ਸਾਹਿਬ ( ਜਗਤਾਰ ਸਿੰਘ ਤਾਰੀ ) – ਸਥਾਨਕ ਸ੍ਰੀ ਚਮਕੌਰ ਸਾਹਿਬ ਵਿੱਚ ਚੱਲ ਰਹੇ ਸੁੰਦਰੀਕਰਨ ਪ੍ਰਾਜੈਕਟ ਅਤੇ ਥੀਮ ਪਾਰਕ ਪ੍ਰਾਜੈਕਟ ਸੈਂਟਰ ਗੌਰਮਿੰਟ ਦੁਆਰਾ ਚਲਾਈ ਗਈ ਪ੍ਰਸ਼ਾਦ ਸਕੀਮ ਦੁਬਾਰਾ ਸ੍ਰੀ ਚਮਕੌਰ ਸਾਹਿਬ ਦਾ ਕੀਤਾ ਗਿਆ ਦੌਰਾ ਇਸ ਸਮੇਂ ਉਨ੍ਹਾਂ ਨੇ ਚੱਲ ਰਹੇ ਪ੍ਰਾਜੈਕਟਾਂ ਦੇ ਕੰਮ ਨੂੰ ਬਰੀਕੀ ਨਾਲ ਦੇਖਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਹੋਏ ਪੰਜਾਬ ਟੂਰਿਜ਼ਮ ਡਿਪਾਰਟਮੈਂਟ ਦੇ ਇੰਚਾਰਜ ਭੁਪਿੰਦਰ ਸਿੰਘ ਚਰਨਾ ਨੇ ਦੱਸਿਆ ਕਿ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਗੌਰਮਿੰਟ ਆਫ ਇੰਡੀਆ ਵਿੱਚ ਚੱਲ ਰਹੀ ਪ੍ਰਸ਼ਾਦ ਸਕੀਮ ਵਿੱਚ ਸ੍ਰੀ ਚਮਕੌਰ ਸਾਹਿਬ ਦਾ ਨਾਂ ਰਜਿਸਟਰ ਕਰਵਾਇਆ ਸੀ।

ਜਿਸ ਦੇ ਚਲਦਿਆਂ ਸੈਂਟਰ ਗੌਰਮਿੰਟ ਤੋਂ ਪੰਜਾਹ ਕਰੋੜ ਰੁਪਏ ਦੀ ਗਰਾਂਟ ਪਾਸ ਕਰਵਾਈ ਸੀ ਇਸ ਦੇ ਚੱਲਦੇ ਅੱਜ ਪ੍ਰਸ਼ਾਦ ਸਕੀਮ ਦੀ ਟੀਮ ਇਨ੍ਹਾਂ ਚੱਲ ਰਹੇ ਕੰਮਾਂ ਦਾ ਦੌਰਾ ਕਰਨ ਲਈ ਆਈ। ਇਸ ਮੌਕੇ ਪ੍ਰਸਾਦ ਸਕੀਮ ਦੀ ਟੀਮ ਦੇ ਸ਼ਾਮ ਵਰਮਾ ਦੀ ਅੰਡਰ ਸੈਕਟਰੀ ਗੌਰਮਿੰਟ ਆਫ ਇੰਡੀਅਨ ਡਿਪਾਰਟਮੈਂਟ ਆਫ ਟੂਰਿਜ਼ਮ, ਅਤੇ ਪੰਜਾਬ ਟੂਰਿਜ਼ਮ ਦੀ ਟੀਮ ਦੇ ਇੰਚਾਰਜ ਭੁਪਿੰਦਰ ਸਿੰਘ ਚਰਨਾ ਐਸ ਡੀ ਓ ਸੁਰਿੰਦਰਪਾਲ ਸਿੰਘ ਮਿਸਟਰ ਸੰਦੀਪ ਤਲਵਾੜ ਨਗਰ ਪੰਚਾਇਤ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਭੰਗੂ ਆਦਿ ਹਾਜ਼ਰ ਸਨ।

error: Content is protected !!