ਖ਼ਾਲਸਾ ਕਾਲਜ ਐਜ਼ੂਕੇਸ਼ਨ ਦੇ ਵਿਦਿਆਰਥੀਆਂ ਨੇ ਟਾਪ ਸਥਾਨ ਹਾਸਲ ਕੀਤੇ

ਖ਼ਾਲਸਾ ਕਾਲਜ ਐਜ਼ੂਕੇਸ਼ਨ ਦੇ ਵਿਦਿਆਰਥੀਆਂ ਨੇ ਟਾਪ ਸਥਾਨ ਹਾਸਲ ਕੀਤੇ

ਅੰਮ੍ਰਿਤਸਰ, (ਵੀਓਪੀ ਬਿਊਰੋ)¸ਖ਼ਾਲਸਾ ਕਾਲਜ ਆਫ਼ ਐਜ਼ੂਕਸ਼ਨ, ਜੀ. ਟੀ. ਰੋਡ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਗਏ ਬੀ. ਐਸ. ਸੀ.‐ਬੀ. ਐਡ (4 ਸਾਲਾ ਇੰਟਰਗ੍ਰੇਟਿਡ) ਦੇ ਗਏ ਨਤੀਜ਼ਿਆਂ ’ਚ ’ਵਰਸਿਟੀ ’ਚੋਂ ਟਾਪ ਪੁਜੀਸ਼ਨਾਂ ਹਾਸਲ ਕਰਕੇ ਕਾਲਜ, ਮਾਤਾ‐ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਕਾਲਜ ਦੀਆਂ ਬੀ. ਐਸ. ਸੀ., ਬੀ. ਐਡ ਸਮੈਸਟਰ‐ਪਹਿਲਾਂ (4 ਸਾਲਾ ਇੰਟਰਗ੍ਰੇਟਿਡ) ਵਿਦਿਆਰਥਣਾਂ ਮੁਸਕਾਨ ਨੇ 420 ਅੰਕਾਂ ਨਾਲ 84 ਫ਼ੀਸਦੀ ਅੰਕ, ਆਯੂਸ਼ੀ ਅਰੋੜਾ 405 ਅੰਕਾਂ ਨਾਲ 81, ਗੁਰਕੀਰਤ ਕੌਰ ਨੇ 403 ਅੰਕਾਂ ਨਾਲ 80.6 ਫ਼ੀਸਦੀ ਨਾਲ ਯੂਨੀਵਰਸਿਟੀ ’ਚੋਂ ਕ੍ਰਮਵਾਰ ਪਹਿਲਾਂ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਜਦ ਕਿ ਆਕਾਂਸ਼ਾ ਰਾਣਾ ਨੇ 399 ਅੰਕਾਂ 79.8 ਫ਼ੀਸਦੀ ਨਾਲ 5ਵਾਂ ਸਥਾਨ ਹਾਸਲ ਕੀਤਾ।

ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨੇ ਵਿਦਿਆਰਥੀਆਂ ਦੀ ਸ਼ਾਨਦਾਰ ਪ੍ਰਾਪਤੀ ’ਤੇ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਉਕਤ ਤੋਂ ਇਲਾਵਾ ਬੀ. ਐਸ. ਸੀ., ਬੀ. ਐਡ ਸਮੈਸਟਰ‐ਤੀਜ਼ਾ (4 ਸਾਲਾ ਇੰਟਰਗ੍ਰੇਟਿਡ) ਦੀ ਵਿਦਿਆਰਥਣ ਨਵਦੀਪ ਕੌਰ ਅਤੇ ਕਸ਼ਿਸ਼ ਨੇ 80 ਪ੍ਰਤੀਸ਼ਤ, ਪਲਕ ਤੇ ਤਾਨੀਆ ਨੇ 78 ਪ੍ਰਤੀਸ਼ਤ ਅਤੇ ਤਨੂੰ ਨੇ 76.5 ਪ੍ਰਤੀਸ਼ਤ ਅੰਕ ਹਾਸਲ ਕੀਤਾ। ਇਸੇ ਤਰ੍ਹਾਂ ਉਕਤ ਦੇ ਸਮੈਸਟਰ‐5ਵਾਂ ’ਚ ਪ੍ਰਭਜੋਤ ਕੌਰ 84.14, ਆਸਥਾ 83.4, ਪ੍ਰਿਆ ਸ਼ਰਮਾ ਨੇ 82.4, ਹਰਮਨਦੀਪ ਸਿੰਘ ਨੇ 80.57 ਅਤੇ ਕ੍ਰਿਤਿਕਾ ਸ਼ਰਮਾ ਨੇ 80.42 ਫ਼ੀਸਦੀ ਅੰਕਾਂ ਨਾਲ ਕ੍ਰਮਵਾਰ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਮਾਣ ਵਧਾਇਆ।

ਇਸ ਮੌਕੇ ਪ੍ਰਿੰ: ਡਾ. ਹਰਪ੍ਰੀਤ ਕੌਰ ਨੇ ਕਿਹਾ ਕਿ ਕਾਲਜ ਦਾ ਵਧੀਆ ਨਤੀਜਾ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਖ਼ਤ ਮਿਹਨਤ, ਲਗਨ ਅਤੇ ਮੈਨੇਜ਼ਮੈਂਟ ਵਲੋਂ ਸਿੱਖਿਆ ਦਾ ਵਧੀਆ ਵਾਤਾਵਰਣ ਪ੍ਰਦਾਨ ਕਰਨ ਕਰਕੇ ਹੀ ਸੰਭਵ ਹੋ ਸਕਿਆ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਗਾਂਹ ਤੋਂ ਹੋਰ ਵੀ ਮਿਹਨਤ ਕਰਕੇ ਆਪਣਾ ਅਤੇ ਆਪਣੇ ਕਾਲਜ ਦਾ ਨਾਂ ਰੌਸ਼ਨ ਕਰਨ ਲਈ ਪ੍ਰੇਰਣਾ ਦਿੱਤੀ।

error: Content is protected !!