ਸਿੰਘ ਸਭਾਵਾਂ ਵਲੋਂ “ਗ੍ਰਹਿਣ” ਵੈੱਬ ਸੀਰੀਜ਼ ਦਾ ਕੀਤਾ ਗਿਆ ਵਿਰੋਧ 

ਸਿੰਘ ਸਭਾਵਾਂ ਵਲੋਂ “ਗ੍ਰਹਿਣ” ਵੈੱਬ ਸੀਰੀਜ਼ ਦਾ ਕੀਤਾ ਗਿਆ ਵਿਰੋਧ

ਜਲੰਧਰ (ਰੰਗਪੁਰੀ) ਜਲੰਧਰ ਸ਼ਹਿਰ ਦੀਆਂ ਸਿੰਘ ਸਭਾਵਾਂ ਅਤੇ ਸੇਵਾ ਸੋਸਾਇਟੀਆਂ ਵੱਲੋਂ ਨੈੱਟ ਤੇ ਸ਼ੁਰੂ ਕੀਤੀ ਜਾਣ ਵਾਲੀ ਗ੍ਰਹਿਣ ਸੀਰੀਜ਼ ਦਾ ਵਿਰੋਧ ਕਰਦਿਆਂ ਕਿਹਾ ਕਿ Grahan ਸਿਰਫ Series ਨਹੀਂ ,ਇੱਕ ਸੋਚੀ ਸਮਝੀ ਸਾਜਿਸ਼ ਹੈ। ਜਗਜੀਤ ਸਿੰਘ ਖਾਲਸਾ,ਛਨਬੀਰ ਸਿੰਘ ਖਾਲਸਾ, ਪਰਮਿੰਦਰ ਸਿੰਘ ਦਸਮੇਸ਼ ਨਗਰ, ਹਰਜੋਤ ਸਿੰਘ ਲੱਕੀ,ਅਤੇ ਗੁਰਮੀਤ ਸਿੰਘ ਬਿੱਟੂ ਨੇ ਕਿਹਾ ਕਿ ਏਜੰਸੀਆ ਵਲੋਂ ਇਸ ਸੀਰੀਜ਼ ਦੀ ਆੜ ਵਿੱਚ Fictional Web Series ਬਣਾ ਕੇ ਲੋਕਾਂ ਦੇ ਦਿਮਾਗ ਵਿਚ 1984 Genocide ਨੂੰ ਇਸ ਪੱਖ ਤੋ ਸੋਚਣ ਲਈ ਮਜਬੂਰ ਕਰ ਕੇ ਇਨਸਾਫ ਲਈ ਤੜਫ ਰਹੇ ਸਿੱਖ Victims ਤੇ ਹੀ ਸਵਾਲ ਉਠਾਏ ਜਾਣਗੇ ਅਤੇ ਉਨ੍ਹਾਂ ਨੂੰ ਹੀ ਜਿੰਮੇਵਾਰ ਠਹਿਰਾਇਆ ਜਾਵੇਗਾ ।

ਉਨ੍ਹਾਂ ਅੱਗੇ ਕਿਹਾ ਕਿ ਏਜੰਸੀਆਂ ਸਿੱਖ ਕੌਮ ਵਿੱਚ ਅੰਦਰੂਨੀ ਦਖਲ ਦੇਣ ਤੋਂ ਬਾਜ ਨਹੀਂ ਆ ਰਹੀਆਂ।ਉਨ੍ਹਾਂ ਸਮੁੱਚੀ ਸਿੱਖ ਕੌਮ ਨੂੰ ਅਪੀਲ ਕੀਤੀ ਇਸ ਸੀਰੀਜ਼ ਖਿਲਾਫ਼ ਸੜਕਾਂ ਤੇ ਆ ਕੇ ਵਿਰੋਧ ਕਰਨ ਨਹੀਂ ਤਾਂ ਪੰਥ ਦੋਖੀਆਂ ਵਲੋਂ ਆਉਣ ਵਾਲੀਆਂ ਪੀੜੀਆਂ ਨੂੰ fake ਇਤਿਹਾਸ ਪਰੋਸਿਆ ਜਾਵੇਗਾ। ਇਸ ਮੌਕੇ ਬੇਅੰਤ ਸਿੰਘ ਸਰਹੱਦੀ, ਦਵਿੰਦਰ ਸਿੰਘ ਰਹੇਜਾ,ਕੰਵਲਜੀਤ ਸਿੰਘ ਟੋਨੀ,ਅਜੀਤ ਸਿੰਘ ਸੇਠੀ,ਗੁਰਬਖਸ਼ ਸਿੰਘ, ਚਰਨ ਸਿੰਘ, ਇਕਬਾਲ ਸਿੰਘ ਮਕਸੂਦਾਂ, ਭੁਪਿੰਦਰਪਾਲ ਸਿੰਘ, ਦਵਿੰਦਰ ਸਿੰਘ ਰਿਆਤ, ਦਲਜੀਤ ਸਿੰਘ ਕ੍ਰਿਸਟਲ,ਜਸਬੀਰ ਸਿੰਘ ਦਕੋਹਾ, ਕੁਲਜੀਤ ਸਿੰਘ ਚਾਵਲਾ, ਸਰਬਜੀਤ ਸਿੰਘ ਰਾਜਪਾਲ,ਸੁਖਮਿੰਦਰ ਸਿੰਘ ਰਾਜਪਾਲ, ਨਿਰਮਲ ਸਿੰਘ ਬੇਦੀ, ਰਣਜੀਤ ਸਿੰਘ ਮਾਡਲ ਹਾਊਸ,ਮਨਦੀਪ ਸਿੰਘ ਬੱਲੂ ਜਸਵਿੰਦਰ ਸਿੰਘ ਬਸ਼ੀਰਪੁਰਾ, ਗੁਰਸ਼ਰਨ ਸਿੰਘ, ਚਰਨਜੀਤ ਸਿੰਘ ਚੱਢਾ, ਗੁਰਿੰਦਰ ਸਿੰਘ ਮੱਝੈਲ, ਰਣਜੀਤ ਸਿੰਘ ਗੋਲਡੀ, ਆਦਿ ਸ਼ਾਮਿਲ ਸਨ |

error: Content is protected !!