ਅਣਐਲਾਨੇ ਬਿਜਲੀ ਕੱਟਾਂ ਨੇ ਲੋਕ ਤੇ ਕਿਸਾਨ ਪਾਏ ਸੁੱਕਣੇ – ਸੁਖਬੀਰ ਬਾਦਲ

ਅਣਐਲਾਨੇ ਬਿਜਲੀ ਕੱਟਾਂ ਨੇ ਲੋਕ ਤੇ ਕਿਸਾਨ ਪਾਏ ਸੁੱਕਣੇ – ਸੁਖਬੀਰ ਬਾਦਲ

ਵੀਓਪੀ ਡੈਸਕ – ਸੁਖਬੀਰ ਬਾਦਲ ਨੇ ਆਪਣੇ ਫੇਸਬੁੱਕ ਪੇਜ਼ ਉਪਰ ਲਿਖ ਕੇ ਪਾਇਆ ਹੈ ਕਿ ਅਣਐਲਾਨੇ ਬਿਜਲੀ ਕੱਟਾ ਨੇ ਕਿਸਾਨ ਤੇ ਆਮ ਲੋਕ ਸੁੱਕਣੇ ਪਾ ਦਿੱਤੇ ਹਨ। ਉਹਨਾਂ ਲਿਖਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਲਾਏ ਜਾ ਰਹੇ ਬਿਜਲੀ ਕੱਟ, ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਣ ਤੋਂ ਟਾਲ਼ਾ ਵੱਟਣ ਲਈ ਜਾਣ-ਬੁੱਝ ਕੇ ਬਣਾਏ ਗਏ ਬਹਾਨੇ ਹਨ। ਲੰਮੇ ਬਿਜਲੀ ਕੱਟਾਂ ਦਾ ਦੌਰ ਵਾਪਸ ਆ ਗਿਆ ਹੈ, ਹਾਲਾਂਕਿ ਵਿਰੋਧੀ ਵੀ ਇਹ ਗੱਲ ਮੰਨਣ ਲਈ ਮਜਬੂਰ ਹਨ ਕਿ ਅਸੀਂ ਪੰਜਾਬ ਨੂੰ ਬਿਜਲੀ ਸਰਪਲੱਸ ਛੱਡ ਕੇ ਗਏ ਸੀ। ਆਮ ਆਦਮੀ ਪਾਰਟੀ ਕੈਪਟਨ ਸਰਕਾਰ ਨਾਲ ਮਿਲੀ ਹੋਈ ਹੈ, ਪਰ ਸ਼੍ਰੋਮਣੀ ਅਕਾਲੀ ਦਲ ਇਸ ਗੰਭੀਰ ਮੁੱਦੇ ‘ਤੇ ਮੂਕ ਦਰਸ਼ਕ ਨਹੀਂ ਬਣਿਆ ਰਹੇਗਾ।

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਲਾਏ ਜਾ ਰਹੇ ਬਿਜਲੀ ਕੱਟ, ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਣ ਤੋਂ ਟਾਲ਼ਾ ਵੱਟਣ ਲਈ ਜਾਣ-ਬੁੱਝ ਕੇ ਬਣਾਏ ਗਏ ਬਹਾਨੇ ਹਨ। ਲੰਮੇ ਬਿਜਲੀ ਕੱਟਾਂ ਦਾ ਦੌਰ ਵਾਪਸ ਆ ਗਿਆ ਹੈ, ਹਾਲਾਂਕਿ ਵਿਰੋਧੀ ਵੀ ਇਹ ਗੱਲ ਮੰਨਣ ਲਈ ਮਜਬੂਰ ਹਨ ਕਿ ਅਸੀਂ ਪੰਜਾਬ ਨੂੰ ਬਿਜਲੀ ਸਰਪਲੱਸ ਛੱਡ ਕੇ ਗਏ ਸੀ। ਆਮ ਆਦਮੀ ਪਾਰਟੀ ਕੈਪਟਨ ਸਰਕਾਰ ਨਾਲ ਮਿਲੀ ਹੋਈ ਹੈ, ਪਰ ਸ਼੍ਰੋਮਣੀ ਅਕਾਲੀ ਦਲ ਇਸ ਗੰਭੀਰ ਮੁੱਦੇ ‘ਤੇ ਮੂਕ ਦਰਸ਼ਕ ਨਹੀਂ ਬਣਿਆ ਰਹੇਗਾ।

ਦੱਸ ਦਈਏ ਕਿ ਪੰਜਾਬ ਵਿਚ 10 ਘੰਟਿਆਂ ਦੇ ਲੰਮੇ ਕੱਟ ਲੱਗੇ ਰਹੇ ਹਨ। ਲੋਕ ਆਪਣੇ ਸੰਦੂਕਾਂ ਵਿਚੋਂ ਰਵਾਇਤੀ ਪੱਖੀਆਂ ਕੱਢਣ ਲੱਗ ਪਏ ਹਨ। ਪੰਜਾਬ ਸਰਕਾਰ ਨੇ ਆਪਣੇ ਸਰਕਾਰੀ ਦਫ਼ਤਰਾਂ ਵਾਲਿਆਂ ਨੂੰ ਕਹਿ ਦਿੱਤਾ ਹੈ ਕਿ ਉਹ ਤਿੰਨ ਦਿਨ ਏਸੀ ਬੰਦ ਰੱਖਣਗੇ।

error: Content is protected !!