ਜਲੰਧਰ ਦੇ CAREMAX ਹਸਪਤਾਲ ‘ਚ ਮਰੀਜ਼ ਦੀ ਮੌਤ ਕਾਰਨ ਹੋਇਆ ਹੰਗਾਮਾਂ ਤੇ ਮਾਰਕੁੱਟ

ਜਲੰਧਰ ਦੇ CAREMAX ਹਸਪਤਾਲ ‘ਚ ਮਰੀਜ਼ ਦੀ ਮੌਤ ਕਾਰਨ ਹੋਇਆ ਹੰਗਾਮਾਂ ਤੇ ਮਾਰਕੁੱਟ

ਜਲੰਧਰ(ਵੀਓਪੀ ਬਿਊਰੋ) – ਜਲੰਧਰ ਦੇ ਗੁਰੂ ਨਾਨਕ ਮਿਸ਼ਨ ਚੌਕ ਦੇ ਨੇੜੇ ਸਥਿਤ ਹਸਪਤਾਲ ਕੇਅਰਮੈਕਸ ਸੁਪਰ ਸਪੈਸ਼ਲਿਸਟ ਹਸਪਤਾਲ ਵਿਚ ਇਕ ਮਹਿਲਾ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਵੱਲੋਂ ਜਬਰਦਸਤ ਹੰਗਾਮਾਂ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਵੱਲੋਂ ਗਲਤ ਇੰਜੇਕਸ਼ਨ ਲਗਾਉਣ ਕਾਰਨ ਮਹਿਲਾ ਦੀ ਮੌਤ ਹੋ ਗਈ ਹੈ।

ਹਸਪਤਾਲ ਵਿੱਚ ਮ੍ਰਿਤਕ ਮਰੀਜ਼ ਸੁਖਵਿੰਦਰ ਕੌਰ ਦਾ ਜੇਠ ਜੋਗਿੰਦਰ ਸਿੰਘ ਨਿਵਾਸੀ ਨੱਥੂਪੁਰ ਕਪੂਰਥਲਾ ਨੇ ਦੱਸਿਆ ਕਿ ਸੁਖਵਿੰਦਰ ਕੌਰ ਬੀਤੇ ਦਿਨੀਂ ਹਸਪਤਾਲ ਵਿਚ ਟੈਸਟ ਕਰਵਾਉਣ ਆਈ ਸੀ। ਉਸ ਨੂੰ ਸੱਜੇ ਬਾਹ ਵਿੱਚ ਸੋਜ ਦੀ ਸ਼ਿਕਾਇਤ ਸੀ। ਪਰ ਉਹ ਬਿਲਕੁਲ ਠੀਕ ਸੀ। ਕੁਝ ਦਿਨ ਬਾਅਦ ਜਦੋਂ ਉਹ ਹਸਪਤਾਲ ਆਈ ਜਿਥੇ ਉਸਦਾ ਟੈਸਟ ਹੋਇਆ ਉਸ ਤੋਂ ਬਾਅਦ ਉਸ ਨੂੰ ਉੱਥੇ ਹੀ ਭਰਤੀ ਕਰਵਾਇਆ ਗਿਆ । ਜੋਗਿੰਦਰ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਦੇ ਸਮੇਂ ਉਨ੍ਹਾਂ ਨੂੰ ਦਸਿਆ ਗਿਆ ਕੀ ਸੁਖਵਿੰਦਰ ਕੌਰ ਦੀ ਮੌਤ ਹੋ ਗਈ ਹੈ। ਉਹ ਹੈਰਾਨ ਹੋ ਗਏ। ਕਿਉਕਿ ਉਹ ਪਹਿਲਾ ਬਿਲਕੁਲ ਠੀਕ ਸੀ ਅਤੇ ਨਾ ਹੀ ਉਸ ਨੂੰ ਕੋਈ ਜਾਨਲੇਵਾ ਬਿਮਾਰੀ ਸੀ।

ਜੋਗਿੰਦਰ ਸਿੰਘ ਨੇ ਆਰੋਪ ਲਾਇਆ ਕਿ ਡਾਕਟਰਾਂ ਵੱਲੋਂ ਗਲਤ ਇਨਜੈਕਸ਼ਨ ਲਗਾਇਆ ਗਿਆ। ਜਿਸ ਕਾਰਨ ਸੁਖਵਿੰਦਰ ਕੌਰ ਦੀ ਮੌਤ ਹੋ ਗਈ। ਇਸ ਦੇ ਬਾਅਦ ਉਹਨਾਂ ਨੂੰ ਭਾਰੀ ਬਿੱਲ ਫੜਾਇਆ ਗਿਆ। ਜੋਗਿੰਦਰ ਸਿੰਘ ਨੇ ਦਸਿਆ ਕਿ ਉਹਨਾਂ ਦਾ ਭਤੀਜਾ ਉਂਕਾਰ ਸਿੰਘ ਨੇ ਜਦੋਂ ਡਾਕਟਰਾਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਥੇ ਰੱਖੇ ਗਏ ਬਾਊਂਸਰ ਦੁਆਰਾ ਉਂਕਾਰ ਸਿੰਘ ਨੂੰ ਕੁੱਟਿਆ ਗਿਆ। ਹੁਣ ਹਸਪਤਾਲ ਵਿਚ ਗੁਸਾਏ ਲੋਕਾਂ ਦੁਆਰਾ ਪ੍ਰਦਸ਼ਨ ਕੀਤਾ ਗਿਆ। ਪ੍ਰਦਸ਼ਨਕਰੀਆਂ ਦੁਆਰਾ ਵਾਹਨਾਂ ਦੀ ਚਾਲ ਨੂੰ ਵੀ ਬੰਦ ਕਰ ਦਿੱਤਾ। ਪੁਲਸ ਮੌਕੇ ਤੇ ਪਹੁੰਚ ਚੁੱਕੀ ਹੈ। ਇਸ ਸਬੰਧੀ ਹਸਪਤਾਲ ਦਾ ਹਾਲੇ ਕੋਈ ਬਿਆਨ ਨਹੀਂ ਆਇਆ ਹੈ।

error: Content is protected !!