Skip to content
Monday, December 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2021
July
10
ਜਬਰ ਜਨਾਹ ਦੇ ਦੋਸ਼ ਰੱਦ ਕਰਵਾਉਣ ਲਈ ਸਿਮਰਜੀਤ ਬੈਂਸ ਪਹੁੰਚੇ ਪੰਜਾਬ ਤੇ ਹਰਿਆਣਾ ਹਾਈਕੋਰਟ
Politics
Punjab
ਜਬਰ ਜਨਾਹ ਦੇ ਦੋਸ਼ ਰੱਦ ਕਰਵਾਉਣ ਲਈ ਸਿਮਰਜੀਤ ਬੈਂਸ ਪਹੁੰਚੇ ਪੰਜਾਬ ਤੇ ਹਰਿਆਣਾ ਹਾਈਕੋਰਟ
July 10, 2021
Voice of Punjab
ਜਬਰ ਜਨਾਹ ਦੇ ਦੋਸ਼ ਰੱਦ ਕਰਵਾਉਣ ਲਈ ਸਿਮਰਜੀਤ ਬੈਂਸ ਪਹੁੰਚੇ ਪੰਜਾਬ ਤੇ ਹਰਿਆਣਾ ਹਾਈਕੋਰਟ
ਲੁਧਿਆਣਾ (ਵੀਓਪੀ ਬਿਊਰੋ) – ਜਬਰ ਜਨਾਹ ਦੇ ਦੋਸ਼ਾਂ ਤਹਿਤ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਪੰਜਾਬ ਤੇ ਹਰਿਆਣਾ ਹਾਈਕੋਰਟ ਪੁੱਜ ਗਏ ਹਨ। ਲੁਧਿਆਣਾ ਦੀ ਅਦਾਲਤ ਵੱਲੋਂ ਬੈਂਸ ਖਿਲਾਫ਼ ਜਬਰ ਜਨਾਹ ਦੇ ਮਾਮਲੇ ਵਿੱਚ ਦਿੱਤੇ ਐਫ.ਆਈ.ਆਰ.ਦਰਜ ਕਰਨਦੇ ਹੁਕਮਾਂ ਨੂੰ ਦਿੱਤੇ ਹੋਏ ਸਨ।
ਜਾਣਕਾਰੀ ਅਨੁਸਾਰ ਲੁਧਿਆਣਾ ਦੀ 45 ਸਾਲਾ ਔਰਤ ਨੇ ਸਿਮਰਜੀਤ ਸਿੰਘ ਬੈਂਸ ‘ਤੇ ਜਬਰ ਜਨਾਹ ਕਰਨ ਦੇ ਦੋਸ਼ ਲਾਏ ਸਨ। ਇਸ ਸੰਬੰਧ ਵਿੱਚ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ 16 ਨਵੰਬਰ, 2020 ਨੂੰ ਦਿੱਤੀ ਗਈ ਸੀ। ਇਸ ਤੋਂ ਬਾਅਦ ਬੈਂਸ ਦਾ ਸੋਸ਼ਲ ਮੀਡੀਆ ਉਪਰ ਬਹੁਤ ਹੀ ਕੂੜ ਪ੍ਰਚਾਰ ਹੋਇਆ ਸੀ।
ਇਸ ਮਗਰੋਂ ਇਸ ਔਰਤ ਨੇ ਆਪਣੇ ਵਕੀਲ ਸ੍ਰੀ ਹਰੀਸ਼ ਰਾਏ ਢਾਂਡਾ ਰਾਹੀਂ ਅਦਾਲਤ ਦਾ ਰੁਖ਼ ਕੀਤਾ ਸੀ। ਲੰਘੇ ਬੁੱਧਵਾਰ ਨੂੰ ਐਡੀਸ਼ਨਲ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਸ: ਹਰਸਿਮਰਨਜੀਤ ਸਿੰਘ ਦੀ ਅਦਾਲਤ ਨੇ ਪੁਲਿਸ ਡਿਵੀਜ਼ਨ ਨੰਬਰ 6 ਦੇ ਐਸ.ਐਚ.ਉ. ਨੂੰ ਔਰਤ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰਨ ਅਤੇ 15 ਜੁਲਾਈ ਤਕ ‘ਕੰਪਲਾਇੰਸ ਰਿਪੋਰਟ’ ਦੇਣ ਲਈ ਕਿਹਾ ਸੀ। ਸਿਮਰਜੀਤ ਸਿੰਘ ਬੈਂਸ ਨੇ ਅਦਾਲਤੀ ਹੁਕਮਾਂ ਦੀ ਕਾਪੀ ਲੈ ਕੇ ਹੁਣ ਹਾਈਕੋਰਟ ਦਾ ਰੁਖ਼ ਕੀਤਾ ਹੈ ਅਤੇ ਉਨ੍ਹਾਂ ਵੱਲੋਂ ਹੇਠਲੀ ਅਦਾਲਤ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਗਈ ਹੈ।
Post navigation
ਕਲਪਨਾ ਚਾਵਲਾਂ ਤੋਂ ਬਾਅਦ ਹੁਣ ਇਹ ਕੁੜੀ ਕਰੇਗੀ ਪੁਲਾੜ ਦੀ ਖਤਰਨਾਕ ਯਾਤਰਾ
ਮੌਨਸੂਨ ਦੀ ਪਹਿਲੀਂ ਬਾਰਿਸ਼ ਨੇ ਜਲੰਧਰੀਆਂ ਦੇ ਚਿਹਰਿਆਂ ‘ਤੇ ਲਿਆਂਦੀ ਰੌਣਕ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us