ਕਲਪਨਾ ਚਾਵਲਾਂ ਤੋਂ ਬਾਅਦ ਹੁਣ ਇਹ ਕੁੜੀ ਕਰੇਗੀ ਪੁਲਾੜ ਦੀ ਖਤਰਨਾਕ ਯਾਤਰਾ

ਕਲਪਨਾ ਚਾਵਲਾਂ ਤੋਂ ਬਾਅਦ ਹੁਣ ਇਹ ਕੁੜੀ ਕਰੇਗੀ ਪੁਲਾੜ ਦੀ ਖਤਰਨਾਕ ਯਾਤਰਾ

ਵੀਓਪੀ ਡੈਸਕ – ਭਾਰਤ ਦੀ ਇਕ ਹੋਰ ਕੁੜੀ ਪੁਲਾੜ ਵਿਚ ਭਰੇਗੀ ਉਡਾਣ। ਇਹ ਕਲਪਨਾ ਚਾਵਲਾ ਤੋਂ ਬਾਅਦ ਦੂਸਰੀ ਕੁੜੀ ਹੈ ਜੋ ਪੁਲਾੜ ਵਿਚ ਜਾਣ ਦੀ ਤਿਆਰੀ ਕਰ ਰਹੀ ਹੈ। ਉਹ ਵਰਜਿਨ ਗੈਲੈਕਟਿਕ ਦੇ ਵੀਐੱਸਐੱਸ ਯੁਨਿਟੀ ਦੇ 5 ਮੈਂਬਰਾਂ ਨਾਲ ਪੁਲਾੜ ਲਈ ਰਵਾਨਾ ਹੋਵੇਗੀ। ਸਿਰੀਸ਼ਾ ਬਾਂਦਲਾ ਵਰਜਿਨ ਗੈਲੈਕਟਿਕ ਕੰਪਨੀ ਵਿਚ ਸਰਕਾਰੀ ਮਾਮਲਿਆਂ ਅਤੇ ਖੋਜ ਨਾਲ ਜੁੜੀ ਇਕ ਅਧਿਕਾਰੀ ਹੈ।

ਭਾਰਤ ਵਿਚ ਪੈਦਾ ਹੋਈ ਸਿਰੀਸ਼ਾ ਦੂਜੀ ਮਹਿਲਾ ਹੈ ਜੋ ਪੁਲਾੜ ਦੀ ਇਕ ਖ਼ਤਰਨਾਕ ਯਾਤਰਾ ’ਤੇ ਜਾ ਰਹੀ ਹੈ। ਸਿਰੀਸ਼ਾ ਬਾਂਦਲਾ ਆਂਧਰਾ ਪ੍ਰਦੇਸ਼ ਦੇ ਗੁੰਟੂਰ ਦੀ ਰਹਿਣ ਵਾਲੀ ਹੈ। ਸਿਰੀਸ਼ਾ ਬਾਂਦਲਾ ਪੁਲਾੜ ਯਾਤਰਾ ਕਰਨ ਵਾਲੀ ਦੂਜੀ ਭਾਰਤੀ ਮੂਲ ਦੀ ਧੀ ਹੋਵੇਗੀ। ਇਸ ਤੋਂ ਪਹਿਲਾਂ ਕਲਪਨਾ ਚਾਵਲਾ ਪੁਲਾੜ ਵਿਚ ਗਈ ਸੀ ਅਤੇ ਬਦਕਿਸਮਤੀ ਨਾਲ ਸਪੇਸ ਸ਼ਟਲ ਕੋਲੰਬੀਆ ਹਾਦਸੇ ਵਿਚ ਉਨ੍ਹਾਂ ਦੀ ਮੌਤ ਹੋ ਗਈ।

ਸਿਰੀਸ਼ਾ ਬਾਂਦਲਾ ਸਾਲ 2015 ਵਿਚ ਵਰਜਿਨ ਵਿਚ ਸ਼ਾਮਲ ਹੋਈ ਸੀ ਅਤੇ ਉਸ ਤੋਂ ਬਾਅਦ ਉਸ ਨੇ ਪਿਛੇ ਮੁੜ ਕੇ ਨਹੀਂ ਵੇਖਿਆ। ਸਿਰੀਸ਼ਾ ਬਾਂਦਲਾ ਵਰਜਿਨ ਆਰਬਿਟ ਦੇ ਵਾਸ਼ਿੰਗਟਨ ਦੇ ਕੰਮਕਾਜ ਵੀ ਕਰਦੀ ਹੈ। ਉਨ੍ਹਾਂ ਜਾਰਜਟਾਊਨ ਯੂਨੀਵਰਸਿਟੀ ਤੋਂ ਐਮਬੀਏ ਕੀਤਾ ਹੈ। ਰਾਕੇਸ਼ ਸ਼ਰਮਾ ਭਾਰਤ ਵੱਲੋਂ ਪੁਲਾੜ ’ਤੇ ਜਾਣ ਵਾਲੇ ਪਹਿਲੇ ਵਿਅਕਤੀ ਸਨ। ਇਸ ਤੋਂ ਬਾਅਦ ਕਲਪਨਾ ਚਾਵਲਾ ਗਈ ਸੀ।

error: Content is protected !!