ਜਬਰ ਜਨਾਹ ਦੇ ਦੋਸ਼ ਰੱਦ ਕਰਵਾਉਣ ਲਈ ਸਿਮਰਜੀਤ ਬੈਂਸ ਪਹੁੰਚੇ ਪੰਜਾਬ ਤੇ ਹਰਿਆਣਾ ਹਾਈਕੋਰਟ

ਜਬਰ ਜਨਾਹ ਦੇ ਦੋਸ਼ ਰੱਦ ਕਰਵਾਉਣ ਲਈ ਸਿਮਰਜੀਤ ਬੈਂਸ ਪਹੁੰਚੇ ਪੰਜਾਬ ਤੇ ਹਰਿਆਣਾ ਹਾਈਕੋਰਟ

ਲੁਧਿਆਣਾ (ਵੀਓਪੀ ਬਿਊਰੋ) – ਜਬਰ ਜਨਾਹ ਦੇ ਦੋਸ਼ਾਂ ਤਹਿਤ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਪੰਜਾਬ ਤੇ ਹਰਿਆਣਾ ਹਾਈਕੋਰਟ ਪੁੱਜ ਗਏ ਹਨ। ਲੁਧਿਆਣਾ ਦੀ ਅਦਾਲਤ ਵੱਲੋਂ ਬੈਂਸ ਖਿਲਾਫ਼ ਜਬਰ ਜਨਾਹ ਦੇ ਮਾਮਲੇ ਵਿੱਚ ਦਿੱਤੇ ਐਫ.ਆਈ.ਆਰ.ਦਰਜ ਕਰਨਦੇ ਹੁਕਮਾਂ ਨੂੰ ਦਿੱਤੇ ਹੋਏ ਸਨ।

ਜਾਣਕਾਰੀ ਅਨੁਸਾਰ ਲੁਧਿਆਣਾ ਦੀ 45 ਸਾਲਾ ਔਰਤ ਨੇ  ਸਿਮਰਜੀਤ ਸਿੰਘ ਬੈਂਸ ‘ਤੇ ਜਬਰ ਜਨਾਹ ਕਰਨ ਦੇ ਦੋਸ਼ ਲਾਏ ਸਨ। ਇਸ ਸੰਬੰਧ ਵਿੱਚ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ 16 ਨਵੰਬਰ, 2020 ਨੂੰ ਦਿੱਤੀ ਗਈ ਸੀ। ਇਸ ਤੋਂ ਬਾਅਦ ਬੈਂਸ ਦਾ ਸੋਸ਼ਲ ਮੀਡੀਆ ਉਪਰ ਬਹੁਤ ਹੀ ਕੂੜ ਪ੍ਰਚਾਰ ਹੋਇਆ ਸੀ।

ਇਸ ਮਗਰੋਂ ਇਸ ਔਰਤ ਨੇ ਆਪਣੇ ਵਕੀਲ ਸ੍ਰੀ ਹਰੀਸ਼ ਰਾਏ ਢਾਂਡਾ ਰਾਹੀਂ ਅਦਾਲਤ ਦਾ ਰੁਖ਼ ਕੀਤਾ ਸੀ। ਲੰਘੇ ਬੁੱਧਵਾਰ ਨੂੰ ਐਡੀਸ਼ਨਲ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਸ: ਹਰਸਿਮਰਨਜੀਤ ਸਿੰਘ ਦੀ ਅਦਾਲਤ ਨੇ ਪੁਲਿਸ ਡਿਵੀਜ਼ਨ ਨੰਬਰ 6 ਦੇ ਐਸ.ਐਚ.ਉ. ਨੂੰ ਔਰਤ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰਨ ਅਤੇ 15 ਜੁਲਾਈ ਤਕ ‘ਕੰਪਲਾਇੰਸ ਰਿਪੋਰਟ’ ਦੇਣ ਲਈ ਕਿਹਾ ਸੀ। ਸਿਮਰਜੀਤ ਸਿੰਘ ਬੈਂਸ ਨੇ ਅਦਾਲਤੀ ਹੁਕਮਾਂ ਦੀ ਕਾਪੀ ਲੈ ਕੇ ਹੁਣ ਹਾਈਕੋਰਟ ਦਾ ਰੁਖ਼ ਕੀਤਾ ਹੈ ਅਤੇ ਉਨ੍ਹਾਂ ਵੱਲੋਂ ਹੇਠਲੀ ਅਦਾਲਤ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਗਈ ਹੈ।

error: Content is protected !!