ਮੌਨਸੂਨ ਦੀ ਪਹਿਲੀਂ ਬਾਰਿਸ਼ ਨੇ ਜਲੰਧਰੀਆਂ ਦੇ ਚਿਹਰਿਆਂ ‘ਤੇ ਲਿਆਂਦੀ ਰੌਣਕ

ਜਲੰਧਰ (ਵੀਓਪੀ ਬਿਊਰੋ) – ਜਲੰਧਰ ਦੇ ਲੋਕਾਂ ਨੂੰ ਮੌਨਸੂਨ ਦੀ ਪਹਿਲੀਂ ਬਾਰਿਸ਼ ਨੇ ਰਾਹਤ ਦਿੱਤੀ ਹੈ। ਲੋਕ ਬਿਜਲੀ ਦੇ ਕੱਟਾਂ ਤੋਂ ਔਖੇ ਸਨ ਤੇ ਕਾਫੀ ਦਿਨਾਂ ਤੋਂ ਬਾਰਿਸ਼ ਦਾ ਇੰਤਜ਼ਾਰ ਕਰ ਰਹੇ ਸਨ। ਅੱਜ ਆਈ ਬਾਰਿਸ਼ ਨੇ ਜਲੰਧਰੀਆਂ ਦੇ ਚਿਹਰਿਆਂ ਤੇ ਰੌਣਕ ਲਿਆਂਦੀ ਹੈ। ਸਾਰੇ ਜਲੰਧਰ ਵਿਚ ਮੀਂਹ ਪੈ ਰਿਹਾ ਹੈ। ਪਿਛਲੇ ਦਿਨਾਂ ਤੋਂ ਗਰਮੀ ਬਹੁਤ ਪੈ ਰਹੀ ਸੀ ਤੇ 45 ਡਿਗਰੀ ਤੋਂ ਉਪਰ ਤਾਪਮਾਨ ਨੋਟ ਕੀਤਾ ਜਾ ਰਿਹਾ ਸੀ। ਅੱਜ ਆਈ ਬਾਰਿਸ਼ ਕਰਕੇ ਝੋਨੇ ਦੀ ਫਸਲ ਨੂੰ ਵੀ ਫਾਇਦਾ ਹੋਣ ਵਾਲਾ ਹੈ।

error: Content is protected !!