ਜਲੰਧਰ ਦੇ ਦਮੋਰੀਆ ਪੁਲ ਨੇੜੇ ਫੜ੍ਹੇ ਇਕ ਵਿਅਕਤੀ ਕੋਲੋਂ 28 ATM ਹੋਏ ਬਰਾਮਦ, ਪੜ੍ਹੋ ਕਿਵੇਂ ਕਰਦਾ ਸੀ ਪੈਸੇ ਚੋਰੀ

ਜਲੰਧਰ ਦੇ ਦਮੋਰੀਆ ਪੁਲ ਨੇੜੇ ਫੜ੍ਹੇ ਇਕ ਵਿਅਕਤੀ ਕੋਲੋਂ 28 ATM ਹੋਏ ਬਰਾਮਦ, ਪੜ੍ਹੋ ਕਿਵੇਂ ਕਰਦਾ ਸੀ ਪੈਸੇ ਚੋਰੀ

ਜਲੰਧਰ (ਵੀਓਪੀ ਬਿਊਰੋ) – ਜਲੰਧਰ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਕੋਲੋ ਅਲੱਗ-ਅਲੱਗ ਬੈਂਕਾਂ ਦੇ 28 ਏਟੀਐਮ ਕਾਰਡ ਤੇ 8 ਨਸ਼ੀਲੇ ਟੀਕੇ ਬਰਾਮਦ ਹੋਏ ਹਨ। ਮੁਲਜ਼ਮ ਦੀ ਪਛਾਣ ਰਾਜ ਕੁਮਾਰ ਉਰਫ ਰਾਜ ਪੁੱਤਰ ਬਲੀ ਰਾਮ ਸਿੰਘ ਵਾਸੀ ਉਪਕਾਰ ਨਗਰ ਜਲੰਧਰ ਵਜੋਂ ਹੋਈ ਹੈ। ਇਸ ਵਿਅਕਤੀ ਨੂੰ ਦਮੋਰਿਆ ਪੁਲ ਨੇੜਿਓ ਗ੍ਰਿਫਤਾਰ ਕੀਤਾ ਗਿਆ ਹੈ।

ਪੁਲਿਸ ਨੇ ਏਟੀਐਮ ਤੇ ਨਸ਼ੀਲੇ ਟੀਕੇ ਬਰਾਮਦ ਕਰਕੇ ਮਾਮਲਾ ਦਰਜ ਕਰ ਲਿਆ ਹੈ। ਜਦੋਂ ਏਐਸਆਈ ਸਤਪਾਲ ਸਿੰਘ ਨੇ ਮੁਲਜ਼ਮ ਰਾਜ ਕੁਮਾਰ ਕੋਲੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਅਲੱਗ-ਅਲੱਗ ATM ਘਰ ਜਾ ਕੇ ਜਿਹਨਾ ਲੋਕਾ ਨੂੰ ATM ਤੋਂ ਪੈਸੇ ਨਹੀ ਕਢਵਾਉਣੇ ਆਉਦੇ ਉਹਨਾਂ ਲੋਕਾ ਨੂੰ ਆਪਣੇ ਝਾਂਸੇ ਵਿੱਚ ਲੈ ਕੇ ਪਹਿਲਾਂ ਤੋਂ ਚੋਰੀ ਕੀਤੇ ਗਏ ATM ਕਾਰਡ ਨਾਲ ਉਹਨਾ ਦਾ ATM ਬਦਲ ਕੇ ਧੋਖੇ ਨਾਲ ਪੈਸੇ ਕੱਢਵਾ ਕੇ ਆਪਣੇ ਨਸ਼ੇ ਦੀ ਪੂਰਤੀ ਕਰਨ ਲਈ ਰੇਲਵੇ ਸਟੇਸ਼ਨ ਤੋਂ ਕਿਸੇ ਨਾਮਲੂਮ ਵਿਅਕਤੀ ਪਾਸੋ ਨਸ਼ੀਲੇ ਟੀਕੇ ਖਰੀਦ ਲੈਂਦਾ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਜਗਜੀਤ ਸਿੰਘ ਸਰੋਆ ਅਤੇ ਏਸੀਪੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਰਾਜ ਕੁਮਾਰ ਉਰਫ ਰਾਜ ਪੁੱਤਰ ਬਲੀ ਰਾਮ ਸਿੰਘ ਵਾਸੀ ਮਕਾਨ ਨੰਬਰ 18 ਉਪਕਾਰ ਨਗਰ ਜਲੰਧਰ ਦੇ ਖਿਲਾਫ ਪਹਿਲਾ ਵੀ ਚਾਰ ਮੁਕੱਦਮੇ ਦਰਜ ਹਨ | ਉਹਨਾਂ ਦੱਸਿਆ ਕੀ ਮੁਲਜ਼ਮ ਵੱਲੋਂ ਨਾਮਲੂਮ ਵਿਅਕਤੀ ਪਾਸੋ ਨਸ਼ੀਲੇ ਟੀਕੇ ਖਰੀਦਣ ਸਬੰਧੀ ਤਫਤੀਸ਼ ਜਾਰੀ ਹੈ ਤੇ ਦੋਸ਼ੀ ਪਾਸੋ ATM ਚੋਰੀ ਦੀਆਂ ਵਾਰਦਾਤਾ ਬਾਰੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ।

error: Content is protected !!