ਢੀਂਡਸਾ-ਬ੍ਰਹਮਪੁਰਾ ਵਲੋਂ ਲਗਾਈਂ ਗਈ ਡਿਊਟੀ ‘ਤੇ ਸੇਵਾ ਤਨਦੇਹੀ ਨਾਲ ਨਿਭਾਵਾਂਗੇ –  ਭੋਮਾ

ਢੀਂਡਸਾ-ਬ੍ਰਹਮਪੁਰਾ ਵਲੋਂ ਲਗਾਈਂ ਗਈ ਡਿਊਟੀ ‘ਤੇ ਸੇਵਾ ਤਨਦੇਹੀ ਨਾਲ ਨਿਭਾਵਾਂਗੇ –  ਭੋਮਾ

ਅੰਮ੍ਰਿਤਸਰ (ਵੀਓਪੀ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸ ਸੁਖਦੇਵ ਸਿੰਘ ਢੀਂਡਸਾ ਤੇ ਸ੍ਰਪ੍ਰਸਤ ਸ ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਨਵ ਨਿਯੁਕਤ ਕੀਤੇ ਗਏ ਸੀਨੀਅਰ ਮੀਤ ਪ੍ਰਧਾਨ ਭਾਈ ਮੋਹਕਮ ਸਿੰਘ ਤੇ ਜਨਰਲ ਸਕੱਤਰ ਮਨਜੀਤ ਸਿੰਘ ਭੋਮਾ ਨੇ ਇੱਕ ਲਿਖਤੀ ਆਪਣੇ ਪਲੇਠੇ ਬਿਆਨ ਰਾਹੀਂ ਆਪਣੀਆਂ ਨਿਯੁਕਤੀਆਂ ਲਈ ਸ . ਢੀਂਡਸਾ ਤੇ ਸ . ਬ੍ਰਹਮਪੁਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਜ਼ੋ ਸੇਵਾ ਤੇ ਡਿਊਟੀ ਉਹਨਾਂ ਦੀ ਮਾਣ ਨਾਲ ਲਾਈ ਗਈ ਹੈ। ਉਸ ਸੇਵਾ ਤੇ ਡਿਊਟੀ ਨੂੰ ਉਹ ਤਨ ਮਨ ਧੰਨ ਨਾਲ ਨਿਭਾਕੇ ਪਾਰਟੀ ਨੂੰ ਸਿਖਰਾਂ ਵੱਲ ਲਿਜਾਣ ਲਈ ਗਲੀ ਮੁਹੱਲਿਆਂ ਤੇ ਪਿੰਡਾਂ ਦੀਆਂ ਗਲੀਆਂ ਤੱਕ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਯੂਨਿਟ ਕਾਇਮ ਕਰਨ ਲਈ ਦਿਨ ਰਾਤ ਇੱਕ ਕਰ ਦੇਣਗੇ।

ਉਹਨਾਂ ਕਿਹਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਮੁੱਖ ਏਜੰਡਾ ਬਾਦਲਾਂ ਹੱਥੋਂ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੁਕਤ ਤੇ ਅਜ਼ਾਦ ਕਰਵਾਉਣਾ ਹੈ। ਉਹਨਾਂ ਕਿਹਾ ਇਸਦੇ ਨਾਲ਼ ਹੀ ਸਮੁੱਚੇ ਪੰਜਾਬੀਆਂ ਦੀਆਂ ਭਾਵਨਾਵਾਂ ਅਨੁਸਾਰ ਪੰਜਾਬ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੈਪਟਨ ਕਾਂਗਰਸ ਨੂੰ ਸਤਾ ਤੋਂ ਪਾਸੇ ਕਰਨਾ ਤੇ ਬਾਦਲ ਨੂੰ ਸਤਾ ਵਿੱਚ ਆਉਣੋਂ ਰੋਕਣ ਲਈ ਇੱਕ ਅਜਿਹੇ ਮੁਹਾਜ਼ ਨੂੰ ਸਤਾ ਵਿੱਚ ਲਿਆਉਣ ਲਈ ਤੇ ਲੋਕਾਂ ਦੀਆਂ ਭਾਵਨਾਵਾਂ ਤੇ ਰੀਝਾਂ ਚਾਵਾਂ ਨੂੰ ਪੂਰਿਆਂ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਤਾਂ ਜ਼ੋ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਕਰਵਾਉਣ ਵਾਲਿਆਂ ਤੇ ਇਹਨਾਂ ਨਾਲ ਮੈਚ ਫਿਕਸ ਕਰਕੇ ਇਹਨਾਂ ਨੂੰ ਮਾਫ਼ ਕਰਨ ਤੇ ਇਹਨਾਂ ਦੀ ਪੁਸ਼ਤ ਪਨਾਹੀ ਕਰਨ ਵਾਲਿਆਂ ਨੂੰ ਲੋਕ ਕਚਹਿਰੀ ਵਿੱਚ ਵੋਟਾਂ ਰਾਹੀਂ ਕਰੜੀ ਤੋਂ ਕਰੜੀ ਸਜ਼ਾ ਦਿੱਤੀ ਜਾ ਸਕੇ ਤੇ ਲੋਕਾਂ ਦੀਆਂ ਭਾਵਨਾਵਾਂ ਵਾਲ਼ਾ ਇੱਕ ਨਵਾਂ ਸੂਰਜ਼ ਪੰਜਾਬ ਦੇ ਵਿਹੜਿਆਂ ਵਿੱਚ ਚਾੜ੍ਹਿਆ ਜਾ ਸਕੇ।

ਉਹਨਾਂ ਘਰਾਂ ਵਿੱਚ ਨਿਰਾਸ਼ ਤੇ ਨਿਰਾਜ਼ ਬੈਠੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਆਗੂਆਂ , ਅਕਾਲੀ ਆਗੂਆਂ ਤੇ ਕੁਰਬਾਨੀ ਕਰਨ ਵਾਲੇ ਸੰਘਰਸ਼ੀ ਪੰਥਕ ਯੋਧਿਆ , ਪੰਥਕ ਪ੍ਰਵਾਨਿਆਂ , ਪੰਜਾਬ ਤੇ ਸਿੱਖ ਪੱਖੀ ਸਾਬਕਾ ਸਿੱਖ ਤੇ ਪੰਜਾਬੀ ਫੌਜੀ ਜਰਨੈਲਾਂ , ਸਾਬਕਾ ਸਿੱਖ ਤੇ ਪੰਜਾਬੀ ਅਫਸਰਾਂ , ਪੰਜਾਬ ਤੇ ਬੁੱਧੀਜੀਵੀਆਂਂ , ਡਾਕਟਰਾਂ ਤੇ ਇੰਜੀਨੀਅਰਾਂ ਤੇ ਪੰਥਕ ਦਰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਿੱਚ ਸ਼ਾਮਲ ਹੋ ਕੇ ਇੱਕ ਨਵੇਂ ਪੰਜਾਬ ਦੀ ਸਿਰਜਣਾ ਕਰਨ ਵਿੱਚ ਆਪਣਾ ਬਣਦਾ ਯੋਗਦਾਨ ਜਰੂਰ ਪਾਉਣ।

error: Content is protected !!