ਜੇ ਤੁਸੀਂ ਸਾਡੇ ਡਾਂਗਾਂ ਮਾਰਦੇ ਹੋ ਤਾਂ ਅਸੀਂ ਤੁਹਾਡੇ ਥੱਪੜ ਨਹੀਂ ਮਾਰ ਸਕਦੇ, ਪੜ੍ਹੋ ਕਿਸਾਨਾਂ ਨੇ ਕਿਉਂ ਕਹੀ ਇਹ ਗੱਲ

ਜੇ ਤੁਸੀਂ ਸਾਡੇ ਡਾਂਗਾਂ ਮਾਰਦੇ ਹੋ ਤਾਂ ਅਸੀਂ ਤੁਹਾਡੇ ਥੱਪੜ ਨਹੀਂ ਮਾਰ ਸਕਦੇ, ਪੜ੍ਹੋ ਕਿਸਾਨਾਂ ਨੇ ਕਿਉਂ ਕਹੀ ਇਹ ਗੱਲ

ਬਠਿੰਡਾ (ਵੀਓਪੀ ਬਿਊਰੋ) – ਰਾਜਪੁਰੇ ਵਾਲੀ ਘਟਨਾ ਤੋਂ ਬਾਅਦ ਬੀਜੇਪੀ ਲੀਡਰ ਤੇ ਕਿਸਾਨ ਆਹਮੋ-ਸਾਹਮਣੇ ਹੋਏ ਹਨ। ਬੀਜੇਪੀ ਲੀਡਰ ਹਰ ਜ਼ਿਲ੍ਹੇ ਵਿਚ ਐਸਐਸਪੀ ਦਫਤਰਾਂ ਵਿਚ ਮੰਗ ਪੱਤਰ ਦੇ ਰਹੇ ਹਨ। ਬੀਜੇਪੀ ਲੀਡਰ ਰਾਜਪੁਰਾ ਵਿਚ ਹੋਏ ਹਮਲੇ ਦੇ ਮਾਮਲੇ ‘ਚ ਕਾਰਵਾਈ ਦੀ ਮੰਗ ਕੀਤੀ। ਦੂਜੇ ਪਾਸੇ ਕਿਸਾਨ ਯੂਨੀਅਨ ਉਗਰਾਹਾਂ ਨੇ ਐਸਐਸਪੀ ਦਫਤਰ ਦੇ ਗੇਟ ਬਾਹਰ ਧਰਨਾ ਲਾ ਕੇ ਘਿਰਾਓ ਕੀਤਾ।

ਬੀਜੇਪੀ ਬਠਿੰਡਾ ਪ੍ਰਧਾਨ ਵਿਨੋਦ ਬਿੰਟਾ ਨੇ ਕਿਹਾ ਕਿ ਅਸੀਂ ਅੱਜ ਮੰਗ ਪੱਤਰ ਜ਼ਰੀਏ ਗਵਰਨਰ ਕੋਲੋਂ ਮੰਗ ਕਰਦੇ ਹਾਂ ਕਿ ਸਾਡੀ ਜਾਨ-ਮਾਲ ਦੀ ਰੱਖਿਆ ਕੀਤੀ ਜਾਵੇ। ਹਰ ਇੱਕ ਬੰਦੇ ਨੂੰ ਗੱਲ ਰੱਖਣ ਦਾ ਹੱਕ ਹੈ ਪਰ ਬੀਜੇਪੀ ਲੀਡਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਹਟਾ ਕੇ ਗਵਰਨਰ ਰਾਜ ਲਾਗੂ ਕੀਤਾ ਜਾਵੇ।

ਉਧਰ, ਕਿਸਾਨ ਯੂਨੀਅਨ ਉਗਰਾਹਾਂ ਦੇ ਸੀਨੀਅਰ ਮੀਤ ਪ੍ਰਧਾਨ ਮੋਠੋ ਸਿੰਘ ਕੋਟੜਾ ਨੇ ਦੱਸਿਆ ਕਿ ਜਦ ਤੱਕ ਇਹ ਕਾਨੂੰਨ ਵਾਪਸ ਨਹੀਂ ਹੁੰਦੇ, ਇਸੇ ਤਰ੍ਹਾਂ ਘਰਾਓ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਬੀਜੇਪੀ ਵਾਲੇ ਕਹਿੰਦੇ ਹਨ ਕਿ ਰਾਜਪੁਰਾ ਵਿੱਚ ਲੀਡਰ ਨੂੰ ਥੱਪੜ ਮਾਰਿਆ।

ਅਸੀਂ ਕਹਿਣਾ ਚਾਹੁੰਦੇ ਹਾਂ ਤੁਸੀਂ ਕੰਮ ਹੀ ਥੱਪੜ ਖਾਣ ਵਾਲੇ ਕਰਦੇ ਹੋ। ਜੇਕਰ ਤੁਸੀਂ ਗੋਲੀਆਂ, ਪਾਣੀ ਦੀਆਂ ਬੁਛਾੜਾਂ, ਡਾਂਗਾਂ ਮਾਰ ਸਕਦੇ ਹੋ ਤਾਂ ਅਸੀਂ ਥੱਪੜ ਵੀ ਨਹੀਂ। ਬੀਜੇਪੀ ਨੇ ਅੰਬਾਨੀ ਅਡਾਨੀ ਨੂੰ ਸਾਰਾ ਦੇਸ਼ ਵੇਚ ਦਿੱਤਾ ਹੈ।

error: Content is protected !!