ਬੀਜੇਪੀ ਦੀ ਧਮਕੀ, ਜੇਕਰ ਸਾਡਾ ਵਿਰੋਧ ਕਰਨ ਵਾਲੇ ਨਾ ਹਟੇ ਤਾਂ ਅਸੀਂ ਘਰਾਂ ‘ਚ ਨਹੀਂ ਬੈਠੇ ਰਹਾਂਗੇ

ਬੀਜੇਪੀ ਦੀ ਧਮਕੀ, ਜੇਕਰ ਸਾਡਾ ਵਿਰੋਧ ਕਰਨ ਵਾਲੇ ਨਾ ਹਟੇ ਤਾਂ ਅਸੀਂ ਘਰਾਂ ‘ਚ ਨਹੀਂ ਬੈਠੇ ਰਹਾਂਗੇ

ਵੀਓਪੀ ਡੈਸਕ – ਰਾਜਪੁਰੇ ਵਿਚ ਵਾਪਰੀ ਘਟਨਾ ਤੋਂ ਬਾਅਦ ਅੱਜ ਬੀਜੇਪੀ ਦੇ ਲੀਡਰਾਂ ਨੇ ਪੰਜਾਬ ਭਰ ਵਿਚ ਰੋਸ ਪ੍ਰਦਰਸ਼ਨ ਕੀਤਾ ਹੈ। ਬੀਜੇਪੀ ਦੇ ਵਰਕਰਾਂ ਦਾ ਕਹਿਣਾ ਹੈ ਕਿ ਅਸੀਂ ਡਰਨ ਵਾਲੇ ਨਹੀਂ ਹਾਂ ਜੇਕਰ ਪੰਜਾਬ ਵਿਚ ਸਾਡਾ ਵਿਰੋਧ ਇਵੇਂ ਹੁੰਦਾ ਰਿਹਾ ਤਾਂ ਅਸੀਂ ਘਰਾਂ ਵਿਚ ਡਰ ਕੇ ਵੜਨ ਵਾਲੇ ਨਹੀਂ ਹਾਂ।

ਦੱਸ ਦਈਏ ਕਿ ਬੀਤੇ ਦਿਨ ਰਾਜਪੁਰਾ ਵਿਚ ਕਿਸਾਨਾਂ ਵਲੋਂ ਬੀਜੇਪੀ ਦੇ ਕੁਝ ਲੀਡਰਾਂ ਨੂੰ ਬੰਦੀ ਬਣਾ ਲਿਆ ਜਿਹਨਾਂ ਨੂੰ ਹਾਈਕੋਰਟ ਦੇ ਆਦੇਸ਼ਾਂ ਤੇ ਪੁਲਿਸ ਨੇ ਤੜਕੇ 4 ਵਜੇ ਛੁਡਾਇਆ ਗਿਆ।

ਕਿਸਾਨ ਅੰਦੋਲਨ ਨੂੰ 7 ਮਹੀਨੇ ਤੋਂ ਉਪਰ ਦਾ ਸਮਾਂ ਹੋ ਚੱਲਿਆ ਹੈ। ਕਿਸਾਨਾਂ ਵਿਚ ਬੀਜੇਪੀ ਪ੍ਰਤੀ ਰੋਹ ਪਾਇਆ ਜਾ ਰਿਹਾ ਹੈ। ਕਿਉਂਕਿ ਮੋਦੀ ਸਰਕਾਰ ਖੇਤੀ ਕਾਨੂੰਨ ਰੱਦ ਨਹੀਂ ਕਰ ਰਹੀ। ਇਸ ਕਰਕੇ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਵਲੋਂ ਬੀਜੇਪੀ ਖਿਲਾਫ਼ ਗੁੱਸਾ ਹੈ।

ਪੰਜਾਬ ਵਿਚ 2022 ਦੀਆਂ ਵਿਧਾਨ ਚੋਣਾਂ ਨੇੜੇ ਆ ਰਹੀਆਂ ਹਨ। ਬੀਜੇਪੀ ਐਲਾਨ ਕਰ ਚੁੱਕੀ ਹੈ ਕਿ ਅਸੀਂ 117 ਸੀਟਾਂ ਤੋਂ ਪੰਜਾਬ ਵਿਚ ਚੋਣਾਂ ਲੜਾਂਗੇ ਪਰ ਜਿਸ ਤਰੀਕੇ ਨਾਲ ਬੀਜੇਪੀ ਦਾ ਪੰਜਾਬ ਵਿਚ ਵਿਰੋਧ ਹੋ ਰਿਹਾ ਹੈ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਵਿਚ ਬੀਜੇਪੀ ਆਪਣਾ ਪ੍ਰਚਾਰ ਤੱਕ ਨਹੀਂ ਕਰ ਪਾਏਗੀ।

error: Content is protected !!