ਟਿੱਪਰ ਵਾਲੇ ਨੇ ਨੌਜਵਾਨ ਕੁਚਲਿਆ, ਲੋਕਾਂ ਨੇ ਟਿੱਪਰ ਨੂੰ ਲਾਈ ਅੱਗ, ਜਾਣੋਂ ਪੂਰਾ ਮਾਮਲਾ

ਟਿੱਪਰ ਵਾਲੇ ਨੇ ਨੌਜਵਾਨ ਕੁਚਲਿਆ, ਲੋਕਾਂ ਨੇ ਟਿੱਪਰ ਨੂੰ ਲਾਈ ਅੱਗ, ਜਾਣੋਂ ਪੂਰਾ ਮਾਮਲਾ

ਲੁਧਿਆਣਾ (ਵੀਓਪੀ ਬਿਊਰੋ) – ਰਾਹੋ ਰੋਡ ਉਪਰ ਇਕ ਟਿੱਪਰ ਨੇ ਮੋਟਰਸਾਈਕਲ ਤੇ ਸਵਾਰ ਨੌਜਵਾਨ ਨੂੰ ਕੁਚਲ ਕੇ ਰੱਖ ਦਿੱਤਾ। 24 ਸਾਲ ਦੇ ਨੌਜਵਾਨ ਦੀ ਮੌਕੇ ਉਪਰ ਮੌਤ ਹੋ ਜਾਣ ਕਰਕੇ ਭੜਕੇ ਲੋਕਾਂ ਨੇ ਟਿੱਪਰ ਦੀ ਭੰਨ੍ਹਤੋੜ ਕਰਨ ਦੇ ਨਾਲ ਖੜ੍ਹੇੇ ਟਿੱਪਰ ਨੂੰ ਅੱਗ ਲਾ ਦਿੱਤੀ।

ਹੰਗਾਮੇ ਨੂੰ ਸ਼ਾਂਤ ਕਰਨ ਲਈ ਪੁਲਿਸ ਮੌਕੇ ‘ਤੇ ਪਹੁੰਚਦੀ ਹੈ ਤੇ ਲਾਠੀਚਾਰਜ ਕਰਦੀ ਜਿਸ ਦੌਰਾਨ ਲੋਕ ਪੁਲਿਸ ‘ਤੇ ਪੱਥਰਬਾਜੀ ਕਰਦੇ ਹਨ ਜਿਸ ‘ਚ ਕਈ ਪੁਲਿਸ ਮੁਲਾਜ਼ਮ ਵੀ ਜਖਮੀ ਹੁੰਦੇ ਹਨ।ਇੱਟ ਲੱਗਣ ਕਾਰਨ ਥਾਣਾ ਮਿਹਰਬਾਨ ਦੀ ਐੱਸਐੱਚਓ ਵੀ ਜਖਮੀ ਹੋਈ ਹੈ। ਜਿਸ ਨੂੰ ਜਖਮੀ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।

error: Content is protected !!