ਪੰਜਾਬ ‘ਚ ਚੱਲੀਆਂ ਠੰਡੀਆਂ ਹਵਾਵਾਂ, ਜਾਣੋਂ ਕਿੰਨੇ ਦਿਨ ਪਵੇਗਾ ਮੀਂਹ

ਪੰਜਾਬ ‘ਚ ਚੱਲੀਆਂ ਠੰਡੀਆਂ ਹਵਾਵਾਂ, ਜਾਣੋਂ ਕਿੰਨੇ ਦਿਨ ਪਵੇਗਾ ਮੀਂਹ

ਜਲੰਧਰ(ਵੀਓਪੀ ਬਿਊਰੋ) – ਮੌਸਮ ਵਿਭਾਗ ਅਨੁਸਾਰ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਤੇਜ਼ ਹਵਾਵਾਂ ਹਰਿਆਣਾ, ਪੰਜਾਬ, ਚੰਡੀਗੜ੍ਹ ਅਤੇ ਦਿੱਲੀ ਵਿੱਚ ਹੋ ਸਕਦੀਆਂ ਹਨ। ਇਸ ਵੇਲੇ ਪੰਜਾਬ ਵਿਚ ਆਸਮਾਨੀ ਕਾਲੀਆਂ ਘਟਾਵਾਂ ਛਾ ਗਈਆਂ ਹਨ।

ਪੰਜਾਬ ਦੇ ਲੋਕ ਪਿਛਲੇ ਕਾਫੀ ਦਿਨਾਂ ਤੋਂ ਬਾਰਿਸ਼ ਦਾ ਇੰਤਜ਼ਾਰ ਕਰ ਰਹੇ ਸਨ। ਇਕ ਮਹੀਨੇ ਤੋਂ ਪੰਜਾਬ ਵਿਚ ਹੁੰਮਸ ਨੇ ਲੋਕਾਂ ਦੇ ਨੱਕ ਵਿਚ ਦੰਮ ਕਰ ਰੱਖਿਆ ਹੋਇਆ ਸੀ।

ਹੁਣ ਪੰਜਾਬ ਵਿਚ ਚੱਲੀਆਂ ਠੰਡੀਆਂ ਹਵਾਵਾਂ ਕਾਰਨ ਲੋਕਾਂ ਦੇ ਚਿਹਰੇ ਤੇ ਰੌਣਕ ਦੇਖੀ ਜਾ ਰਹੀ ਹੈ। ਜਲੰਧਰ ਵਿਚ ਤਾਂ ਕੱਲ੍ਹ ਰਾਤ ਹਲਕੀ ਬੂੰਦਾਂ ਬਾਦੀ ਹੋ ਚੁੱਕੀ ਹੈ। ਹੁਣ ਵੀ ਮੀਂਹ ਸ਼ੁਰੂ ਹੋ ਗਿਆ ਹੈ।

error: Content is protected !!