ਆਹ ਅਕਾਲੀ ਲੀਡਰ ਪੀ ਗਿਆ ਮੀਡੀਆ ਸਾਹਮਣੇ ਸ਼ਰੇਆਮ ਜ਼ਹਿਰ, ਪੜ੍ਹੋ ਕੀ ਸੀ ਕਾਰਨ 

ਆਹ ਅਕਾਲੀ ਲੀਡਰ ਪੀ ਗਿਆ ਮੀਡੀਆ ਸਾਹਮਣੇ ਸ਼ਰੇਆਮ ਜ਼ਹਿਰ, ਪੜ੍ਹੋ ਕੀ ਸੀ ਕਾਰਨ

ਅੰਮ੍ਰਿਤਸਰ (ਵੀਓਪੀ ਬਿਊਰੋ) – ਅਕਾਲੀ ਦਲ ਦੇ ਇਕ ਨੇਤਾ ਵਲੋਂ ਮੀਡੀਆ ਸਾਹਮਣੇ ਜ਼ਹਿਰ ਪਿਆ ਲਿਆ। ਸਿਹਤ ਖਰਾਬ ਹੋਣ ਮਗਰੋਂ ਉਹਨਾਂ ਨੂੰ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਦੱਸ ਦਈਏ ਕਿ ਅਨਵਰ ਮਸੀਹ ਨਾਂ ਦੇ ਅਕਾਲੀ ਨੇਤਾ ਦਾ ਨਸ਼ਾਂ ਸਮੱਗਲਰਾਂ ਵਿਚ ਨਾਂ ਸਾਹਮਣੇ ਆਇਆ ਸੀ।  ਬੀਤੇ ਸਾਲ ਅੰਮ੍ਰਿਤਸਰ ਦੇ ਸੁਲਤਾਨਵਿੰਡ ਪਿੰਡ ‘ਚੋਂ ਐੱਸ ਟੀ ਐੱਫ ਨੇ ਤਿੱਨ ਸੌ ਕਿੱਲੋ ਤੋਂ ਉੱਪਰ ਮਾਤਰਾ ਵਿਚ ਨਸ਼ਾ ਬਰਾਮਦ ਕੀਤਾ ਸੀ ਅਤੇ ਨਸ਼ੇ ਦੀ ਫੈਕਟਰੀ ਬੇਪਰਦਾ ਕੀਤੀ ਸੀ।

ਜਿਸ ਵਿੱਚ ਕਿ ਅਕਾਲੀ ਨੇਤਾ ਅਨਵਰ ਮਸੀਹ ਦਾ ਨਾਮ ਖੁੱਲ੍ਹ ਕੇ ਸਾਹਮਣੇ ਆ ਰਿਹਾ ਸੀ। ਜਿਸ ਵਿੱਚ ਐਸਟੀਐਫ ਵੱਲੋਂ ਅਨਵਰ ਮਸੀਹ ਨੂੰ ਹਿਰਾਸਤ ਵਿੱਚ ਲੈ ਕੇ ਅੱਗੇ ਕਾਰਵਾਈ ਕਰਦੇ ਹੋਏ ਅਨਵਰ ਮਸੀਹ ਤੇ ਮਾਮਲਾ ਦਰਜ ਕਰ ਦਿੱਤਾ ਸੀ।

ਜਿਸ ਤੋਂ ਬਾਅਦ ਕਿ ਅਨਵਰ ਮਸੀਹ ਨੂੰ ਜੇਲ੍ਹ ਵਿੱਚ ਵੀ ਜਾਣਾ ਪਿਆ ਅਤੇ ਹੁਣ ਅਰਬਨ ਅਨਵਰ ਮਸੀਹ ਵੱਲੋਂ ਜ਼ਮਾਨਤ ਤੇ ਬਾਹਰ ਆ ਕੇ ਆਪਣਾ ਮਾਮਲਾ ਰੱਦ ਕਰਾਉਣ ਲਈ ਵੱਡੇ ਪੱਧਰ ਤੇ ਸੰਘਰਸ਼ ਵੀ ਕੀਤਾ ਜਾ ਰਿਹਾ। ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਨਵਰ ਮਸੀਹ ਨੇ ਆਪਣੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਤੇ ਪੁਲਸ ਵੱਲੋਂ ਨਾਜਾਇਜ਼ ਹੀ ਮਾਮਲਾ ਦਰਜ ਕੀਤਾ ਗਿਆ।

ਜਿਸ ਦੇ ਚਲਦੇ ਅੱਜ ਉਨ੍ਹਾਂ ਵੱਲੋਂ ਇਹ ਮਾਮਲਾ ਖਾਰਜ ਕਰਵਾਉਣ ਲਈ ਲਗਾਤਾਰ ਆਵਾਜ਼ ਬੁਲੰਦ ਕੀਤੀ ਜਾ ਰਹੀ ਸੀ ਅਤੇ ਅੱਜ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਮੌਕੇ ਉਨ੍ਹਾਂ ਵੱਲੋਂ ਮੀਡੀਆ ਦੇ ਸਾਹਮਣੇ ਹੀ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਤੋਂ ਬਾਅਦ ਹੀ ਅਨਵਰ ਮਸੀਹ ਦੇ ਸਮਰਥਕਾਂ ਵੱਲੋਂ ਉਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।

error: Content is protected !!