ਰਾਵਤ ਨੇ ਕਿਹਾ ਆਉਣ ਵਾਲੇ ਦਿਨਾਂ ‘ਚ ਦੇਵਾਂਗੇ ਖੁਸ਼ਖ਼ਬਰੀ, ਸਿੱਧੂ ਬਾਰੇ ਕਹਿ ਗਏ ਵੱਡੀ ਗੱਲ

ਰਾਵਤ ਨੇ ਕਿਹਾ ਆਉਣ ਵਾਲੇ ਦਿਨਾਂ ‘ਚ ਦੇਵਾਂਗੇ ਖੁਸ਼ਖ਼ਬਰੀ, ਸਿੱਧੂ ਬਾਰੇ ਕਹਿ ਗਏ ਵੱਡੀ ਗੱਲ

ਨਵੀਂ ਦਿੱਲੀ (ਵੀਓਪੀ ਬਿਊਰੋ) – ਪ੍ਰਸ਼ਾਂਤ ਕਿਸ਼ੋਰ ਨਾਲ ਰਾਹੁਲ ਗਾਂਧੀ ਦੀ ਮੁਲਾਕਾਤ ਨੂੰ ਪੰਜਾਬ ਨਾਲ ਜੋੜਕੇ ਨਾਹ ਵੇਖਿਆ ਜਾਵੇ ਇਹ ਦਲੀਲ ਦਿੰਦਿਆਂ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਹੈ ਕਿ ਅਗਲੇ 3 ਤੋਂ 4 ਦਿਨਾਂ ਵਿੱਚ ਪੰਜਾਬ ਕਾਂਗਰਸ ‘ਤੇ ਫੈਸਲਾ ਲਿਆ ਜਾਵੇਗਾ। ਸਿੱਧੂ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦੀਆਂ ਅਟਕਲਾਂ ਤੋਂ ਪਰਹੇਜ਼ ਕਰਦਿਆਂ ਰਾਵਤ ਨੇ ਕਿਹਾ ਕਿ ਸਿੱਧੂ ਅਤੇ ਕੈਪਟਨ ਦੋਵਾਂ ਨੇ ਕਾਂਗਰਸ ਲੀਡਰਸ਼ਿਪ ਨੂੰ ਭਰੋਸਾ ਦਿੱਤਾ ਹੈ ਕਿ ਹਾਈ ਕਮਾਨ ਦੇ ਫੈਸਲੇ ਨੂੰ ਪ੍ਰਵਾਨ ਕੀਤਾ ਜਾਵੇਗਾ।

ਰਾਹੁਲ ਗਾਂਧੀ ਦੀ ਰਿਹਾਇਸ਼ ‘ਤੇ ਬੈਠਕ ਤੋਂ ਬਾਅਦ ਰਾਵਤ ਨੇ ਕਿਹਾ ਕਿ ਅਗਲੇ 3-4 ਦਿਨਾਂ ਵਿਚ ਪੰਜਾਬ ਬਾਰੇ ਖੁਸ਼ਖਬਰੀ ਆਵੇਗੀ। ਸਿੱਧੂ ਦੇ ਤਾਜ਼ਾ ਟਵੀਟ ਬਾਰੇ ਰਾਵਤ ਨੇ ਕਿਹਾ ਕਿ ਸੋਸ਼ਲ ਮੀਡੀਆ ਵਿਚ ਚੀਜ਼ਾਂ ਨੂੰ ਤੋੜਿਆ ਮਰੋੜਿਆ ਜਾਂਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸਭ ਦੇ ਸਾਹਮਣੇ ਕਿਹਾ ਕਿ ਸੋਨੀਆ ਗਾਂਧੀ ਦਾ ਫੈਸਲਾ ਮੰਨ ਲਿਆ ਜਾਵੇਗਾ ਅਤੇ ਸਿੱਧੂ ਨੇ ਪਾਰਟੀ ਲੀਡਰਸ਼ਿਪ ਨੂੰ ਵੀ ਇਹੀ ਕਿਹਾ ਹੈ।

ਸਿੱਧੂ ਨੇ ਆਪਣੇ ਟਵੀਟ ਵਿੱਚ ਕਿਹਾ ਸੀ ਕਿ ਆਮ ਆਦਮੀ ਪਾਰਟੀ ਉਨ੍ਹਾਂ ਵੱਲੋਂ ਚੁੱਕੇ ਮੁੱਦਿਆਂ ਦਾ ਸਮਰਥਨ ਕਰ ਰਹੀ ਹੈ। ਸਿੱਧੂ ਬਾਰੇ, ਰਾਵਤ ਨੇ ਅੱਗੇ ਕਿਹਾ ਕਿ ਡਰੱਗਸ ਅਤੇ ਬੇਅਦਬੀ ਮਾਮਲੇ ਖਿਲਾਫ ਕੀਤੇ ਜਾ ਰਹੀ ਕਾਰਵਾਈ ਦੇ ਮੁੱਦੇ ‘ਤੇ ਸਾਡੇ ਸਾਰਿਆਂ ਦੀ ਇਕੋ ਰਾਏ ਹੈ। ਮੁਸ਼ਕਲ ਇਹ ਹੈ ਕਿ ਸਿੱਧੂ ਦਾ ਆਪਣਾ ਸਟਾਈਲ-ਏ-ਬਿਆਨ ਹੈ। ਉਨ੍ਹਾਂ ਦਾ ਆਪਣਾ ਤਰੀਕਾ ਹੈ ਅਤੇ ਮੈਂ ਇਸ ਤਰੀਕੇ ਨਾਲ ਸੁਧਾਰ ਨਹੀਂ ਕਰ ਸਕਦਾ।

ਰਾਵਤ ਨੇ ਕਿਹਾ ਕਿ ਕੈਪਟਨ ਅਤੇ ਸਿੱਧੂ ਇਕੋ ਪਾਰਟੀ ਦੇ ਨੇਤਾ ਹਨ। ਸਾਡੀ ਕੋਸ਼ਿਸ਼ ਹੈ ਕਿ ਦੋਵੇਂ ਸਾਲ 2022 ਵਿਚ ਇਕੱਠੇ ਲੜਨ। ਡੇਢ ਮਹੀਨੇ ਤੋਂ ਪੰਜਾਬ ਕਾਂਗਰਸ ਦੇ ਵਿਵਾਦ ਨੂੰ ਸੁਲਝਾਉਣ ਦੀ ਕਵਾਇਦ ਚੱਲ ਰਹੀ ਹੈ। ਇਸਦੇ ਲਈ, ਸੋਨੀਆ ਗਾਂਧੀ ਨੇ ਇੱਕ ਕਮੇਟੀ ਬਣਾਈ, ਜਦੋਂ ਕਿ ਰਾਹੁਲ ਗਾਂਧੀ ਨੇ ਕਈ ਨੇਤਾਵਾਂ ਨਾਲ ਮੁਲਾਕਾਤ ਕੀਤੀ। ਸਿੱਧੂ ਨੇ ਰਾਹੁਲ ਅਤੇ ਪ੍ਰਿਯੰਕਾ ਨਾਲ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ।

error: Content is protected !!