ਸੇਮੀ ਪਿੰਡ ‘ਚ ਮਿਲੀ ਲਾਸ਼, ਲੋਕਾਂ ਨੇ ਧੜ ਤੋਂ ਵੱਖ ਹੋਇਆ ਸਿਰ ਦੇਖਿਆ ਤਾਂ ਬੁਲਾਇਆ ਪੁਲਿਸ ਨੂੰ, ਜਾਂਚ ਦੌਰਾਨ ਪਤਾ ਲੱਗਾ…

ਸੇਮੀ ਪਿੰਡ ‘ਚ ਮਿਲੀ ਲਾਸ਼, ਲੋਕਾਂ ਨੇ ਧੜ ਤੋਂ ਵੱਖ ਹੋਇਆ ਸਿਰ ਦੇਖਿਆ ਤਾਂ ਬੁਲਾਇਆ ਪੁਲਿਸ ਨੂੰ, ਜਾਂਚ ਦੌਰਾਨ ਪਤਾ ਲੱਗਾ…

ਵੀਓਪੀ ਬਿਊਰੋ – ਪ੍ਰਸ਼ਾਸਨ ਦੇ ਆਮ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਕੀਤੇ ਜਾਂਦੇ ਵੱਡੇ-ਵੱਡੇ ਵਾਅਦਿਆਂ ਤੋਂ ਬਾਅਦ ਵੀ ਸ਼ਹਿਰ ਵਿਚ ਨਿੱਤ ਅਪਰਾਧ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਸ ਕਾਰਨ ਲੋਕਾਂ ਦੇ ਮਨਾਂ ਵਿਚ ਸਹਿਮ ਮਾਹੌਲ ਬਣਿਆ ਹੋਇਆ ਹੈ। ਇਸ ਦੌਰਾਨ ਹੀ ਜਲੰਧਰ ਤੋਂ ਇਸ ਸਮੇਂ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਇਕ ਧਾਰਮਿਕ ਸਥਾਨ ਦੇ ਸੇਵਾਦਾਰ ਦਾ ਕਤਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਪੁਲਿਸ ਨੇ ਆਪਣੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਜਲੰਧਰ ਜਿਲੇ ਦੇ ਪਿੰਡ ਸੇਮੀ ਤੋਂ ਇਕ ਲਾਸ਼ ਮਿਲਣ ਤੋਂ ਬਾਅਦ ਲੋਕਾਂ ਵਿਚ ਡਰ ਪੈਦਾ ਹੋ ਗਿਆ ਅਤੇ ਉਹਨਾਂ ਨੇ ਇਸ ਦੀ ਜਾਣਕਾਰੀ ਸਥਾਨਕ ਪੁਲਿਸ ਨੂੰ ਦਿੱਤੀ। ਕਤਲ ਇਨਾਂ ਖੋਫਨਾਕ ਸੀ ਕਿ ਲਾਸ਼ ਦੇ 2 ਟੁੱਕੜੇ ਹੋਏ ਸਨ ਅਤੇ ਸਿਰ ਤੇ ਧੜ ਵੱਖ-ਵੱਖ ਪਏ ਹੋਏ ਸਨ। ਸੂਤਰਾਂ ਅਨੁਸਾਰ ਮ੍ਰਿਤਕ ਦੀ ਪਛਾਣ ਕਿਸੇ ਧਾਰਮਿਕ ਸਥਲ ਦੇ ਸੇਵਾਦਾਰ ਵੱਜੋਂ ਹੋਈ ਹੈ। ਪੁਲਿਸ ਹਰ ਪੱਖ ਤੋਂ ਇਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।

ਤੁਹਾਨੂੰ ਦੱਸ ਦੇਇਏ ਕਿ ਇਸ ਤੋਂ ਪਹਿਲਾਂ ਵੀ ਬੀਤੇ ਦਿਨੀਂ ਜਲੰਧਰ ਦੇ ਆਦਮਪੁਰ ਤੇ ਲਾਂਬੜਾ ਇਲਾਕੇ ਵਿੱਚੋਂ ਦੋ ਲਾਸ਼ਾਂ ਮਿਲੀਆਂ ਸਨ, ਜਿਸ ਕਾਰਨ ਪਹਿਲਾਂ ਹੀ ਇਲਾਕੇ ‘ਚ ਡਰ ਦਾ ਮਾਹੌਲ ਬਣਿਆ ਹੋਇਆ ਸੀ। ਲਾਸ਼ ਦੇਖ ਆਲ਼ੇ-ਦੁਆਲ਼ੇ ਦੇ ਲੋਕਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ।

error: Content is protected !!