ਨਗਰ ਨਿਗਮ ਦੇ ਬੇਸਮੈਂਟ ‘ਚ ਲਟਕਦੀ ਮਿਲੀ ਲਿਫਟਮੈਨ ਦੀ ਲਾਸ਼, ਕਾਰ ਪਾਰਕ ਕਰਨ ਆਏ ਅਧਿਕਾਰੀ ਨੇ ਦੇਖਿਆ ਮੰਜ਼ਰ ਤਾਂ…

ਨਗਰ ਨਿਗਮ ਦੇ ਬੇਸਮੈਂਟ ‘ਚ ਲਟਕਦੀ ਮਿਲੀ ਲਿਫਟਮੈਨ ਦੀ ਲਾਸ਼, ਕਾਰ ਪਾਰਕ ਕਰਨ ਆਏ ਅਧਿਕਾਰੀ ਨੇ ਦੇਖਿਆ ਮੰਜ਼ਰ ਤਾਂ…

ਵੀਓਪੀ ਬਿਊਰੋ – ਨਗਰ ਨਿਗਮ ਲਿਫਟ ਆਪਰੇਟਰ ਪਵਨ ਕੁਮਾਰ ਦੀ ਲਾਸ਼ ਫਾਹੇ ਲਟਕਦੀ ਨਿਗਮ ਕੰਪਲੈਕਸ ਦੀ ਬੇਸਮੈਂਟ ‘ਚ ਮਿਲੀ। ਉਕਤ ਮਾਮਲਾ ਜਲੰਧਰ ਨਗਰ ਨਿਗਮ ਦਾ ਹੈ। ਜਾਣਕਾਰੀ ਅਨੁਸਾਰ ਜਦੋਂ ਨਗਰ ਨਿਗਮ ਦੇ ਅਧਿਕਾਰੀ ਸਵੇਰੇ ਨਿਗਮ ਕੰਪਲੈਕਸ ਦੀ ਬੇਸਮੈਂਟ ‘ਚ ਦੀ ਪਾਰਕਿੰਗ ਵਿੱਚ ਆਪਣੇ-ਆਪਣੇ ਵਾਹਨ ਪਾਰਕ ਲਈ ਗਏ ਤਾਂ ਉਨ੍ਹਾਂ ਨੇ ਲਿਫਟਮੈਨ ਦੀ ਲਾਸ਼ ਫਾਹੇ ਲਟਕਦੀ ਦੇਖੀ। ਮ੍ਰਿਤਕ ਦੀ ਪਛਾਣ ਪਵਨ ਕੁਮਾਰ ਵਜੋਂ ਹੋਈ ਹੈ ਹਾਲਾਂਕਿ ਮ੍ਰਿਤਕ ਨੇ ਆਪਣੀ ਜੀਵਨ ਲੀਲਾ ਕਿਉਂ ਖਤਮ ਕੀਤੀ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਹੈ। ਮ੍ਰਿਤਕ ਦੇ ਪਰਿਵਾਰ ਅਤੇ ਨਿਗਮ ਅਧਿਕਾਰੀਆਂ ਵਿੱਚ ਸੋਗ ਦਾ ਮਹੌਲ ਹੈ।

ਮੌਕੇ ਤੇ ਪੁੱਜੀ ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲੀਸ ਦੇ ਮੁਖੀ ਮੁਕੇਸ਼ ਕੁਮਾਰ ਨੇ ਦੱਸਿਆ ਕਿ ਅਜੇ ਤਕ ਕਾਰਨਾਂ ਦਾ ਨਹੀਂ ਪਤਾ ਚੱਲਿਆ ਕਿ ਮ੍ਰਿਤਕ ਨੇ ਆਤਮਹੱਤਿਆ ਕਿਉਂ ਕੀਤੀ ਹੈ ਫਿਲਹਾਲ ਉਨ੍ਹਾਂ ਨੇ ਮ੍ਰਿਤਕ ਦੀ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ ਹੈ । ਉਨ੍ਹਾਂ ਇਹ ਵੀ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ । ਲਿਫਟਮੈਨ ਆਪਰੇਟਰ ਪਵਨ ਕੁਮਾਰ  ਦੇਰ ਰਾਤ ਤੱਕ ਨਿਗਮ ਕੰਪਲੈਕਸ ਵਿੱਚ ਕਿਓਂ ਰੁਕਿਆ ਹੋਇਆ ਸੀ, ਇਸ ਗੱਲ ਦੀ ਜਾਂਚ ਵੀ ਕੀਤੀ ਜਾ ਰਹੀ ਹੈ ।

error: Content is protected !!