26 ਤੋਂ 28 ਤੱਕ ਹੋਵੇਗੀ ਰਿਮ-ਝਿਮ ਬਾਰਿਸ਼, ਮੌਸਮ ਵਿਭਾਗ ਨੇ ਇਨਹਾਂ ਇਲਾਕਿਆਂ ‘ਚ ਜਾਰੀ ਕੀਤਾ ਯੈਲੋ ਅਲਰਟ…

26 ਤੋਂ 28 ਤੱਕ ਹੋਵੇਗੀ ਰਿਮ-ਝਿਮ ਬਾਰਿਸ਼, ਮੌਸਮ ਵਿਭਾਗ ਨੇ ਇਨਹਾਂ ਇਲਾਕਿਆਂ ‘ਚ ਜਾਰੀ ਕੀਤਾ ਯੈਲੋ ਅਲਰਟ…

ਵੀਓਪੀ ਡੈਸਕ – ਬੀਤੇ ਦਿਨੀ ਜੰਮ ਕੇ ਪਈ ਬਾਰਿਸ਼ ਨੇ ਕਈ ਇਲਾਕਿਆਂ ਵਿਚ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਦਿੱਤੀ ਹੀ ਹੈ ਅਤੇ ਨਾਲ ਹੀ ਕਈ ਇਲਾਕਿਆਂ ਵਿਚ ਹੜਾਂ ਵਰਗੀ ਸਥਿਤੀ ਵੀ ਬਣ ਗਈ ਹੈ। ਇਸਦੇ ਨਾਲ ਹੀ ਮੌਸਮ ਵਿਭਾਗ ਨੇ ਵੀ ਅਗਲੇ ਕੁਝ ਦਿਨਾਂ ਲਈ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ ਅਤੇ ਪੰਜਾਬ ਦੇ ਕੁਝ ਹਿੱਸਿਆ ਵਿਚ ਯੈਲੋ ਅਲਰਟ ਜਾਰੀ ਕੀਤਾ ਹੈ। ਜਲਵਾਯੂ ਪ੍ਰੀਵਰਤਨ ਤੇ ਖੇਤੀ ਮੌਸਮ ਵਿਭਾਗ ਦੀ ਮੁਖੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੱਜ ਤੋਂ ਭਾਵ ਕਿ 26 ਜੁਲਾਈ ਤੋਂ ਪੰਜਾਬ ਦੇ ਕਈ ਹਿੱਸਿਆ ਵਿਚ ਮੌਸਮ ਵਿਚ ਬਦਲਾਅ ਆਉਣ ਦੀ ਸੰਭਾਵਨਾ ਹੈ ਅਤੇ ਇਸ ਦੌਰਾਨ ਪੰਜਾਬ ਦੇ ਵੱਖ-ਵੱਖ ਹਿੱਸਿਆ ਵਿਚ ਬਾਰਿਸ਼ ਹੋ ਸਕਦੀ ਹੈ। ਇਸ ਦੌਰਾਨ 27 ਤੇ 28 ਜੁਲਾਈ ਨੂੰ ਬਾਰਿਸ਼ ਦੀ ਸੰਭਾਵਨਾ ਜਿਆਦਾ ਹੈ ਅਤੇ ਇਸ ਦੌਰਾਨ ਤੇਜ਼ ਬਾਰਿਸ਼ ਦੇ ਨਾਲ-ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ।

ਇਸ ਦੌਰਾਨ ਮਾਝਾ, ਦੁਆਬਾ ਤੇ ਪੱਛਮੀ ਮਾਲਵਾ ਵਿਚ ਬਾਰਿਸ਼ ਜਿਆਦਾ ਹੋ ਸਕਦੀ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਜਿਆਦਾਤਰ ਇਲਾਕਿਆਂ ਵਿਚ ਯੈਲੋ ਅਲਰਟ ਜਾਰੀ ਕੀਤਾ ਹੋਇਆ ਹੈ। ਉਹਨਾਂ ਨੇ ਕਿਹਾ ਕਿ ਮਾਨਸੂਨ ਦਾ ਅਸਰ ਪੰਜਾਬ ਵਿਚ ਅਜੇ ਤਕ ਉਨਾ ਦਿਖਾਈ ਨਹੀਂ ਦਿੱਤਾ ਹੈ ਅਤੇ ਉਮੀਦ ਹੈ ਕਿ ਹੁਣ 3 ਦਿਨਾਂ ਤਕ ਲਗਾਤਾਰ ਬਾਰਿਸ਼ ਹੋ ਸਕੇ। ਇਸ ਦੌਰਾਨ ਉਹਨਾਂ ਨੇ ਅੱਗੇ ਕਿਹਾ ਕਿ ਲੁਧਿਆਣਾ ਵਿੱਚ 2 ਮਿਲੀਮੀਟਰ ਮੀਂਹ ਸਮੇਤ ਇੱਕ-ਦੋ ਸ਼ਹਿਰਾਂ ਵਿੱਚ ਮੀਂਹ ਪੈਣ ਦੀ ਰਿਪੋਰਟ ਹੈ। ਪਰ ਮੰਗਲਵਾਰ ਤੋਂ ਇੱਕ ਵਾਰ ਫਿਰ ਮਾਨਸੂਨ ਆਪਣੇ ਰੰਗਾਂ ਵਿੱਚ ਪਰਤ ਸਕਦਾ ਹੈ। ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 26 ਜੁਲਾਈ ਤੋਂ 28 ਜੁਲਾਈ ਤੱਕ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਜਿਸ ਕਾਰਨ ਤਾਪਮਾਨ ਵਧਣ ਨਾਲ ਪਾਰਾ ‘ਚ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ।

ਇਸ ਦੌਰਾਨ ਉਹਨਾਂ ਨੇ ਕਿਹਾ ਕਿ ਲੁਧਿਆਣਾ ਜਿਲੇ ਵਿਚ ਜੁਲਾਈ ਮਹੀਨੇ ਦੇ ਹੁਣ ਤਕ 277.4 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ ਹੈ। ਜਦ ਕਿ ਸਧਾਰਨ ਤੌਰ ਉੱਤੇ 220.4 ਮਿਲੀਮੀਟਰ ਬਾਰਿਸ਼ ਪੂਰਾ ਮਹੀਨੇ ਲੁਧਿਆਣਾ ਜਿਲੇ ਵਿਚ ਹੋਈ ਹੈ। ਇਸ ਦੌਰਾਨ ਉਹਨਾਂ ਨੇ ਲੋਕਾਂ ਨੂੰ ਆਉਣ ਵਾਲੇ ਦਿਨਾਂ ਵਿਚ ਅਲਰਟ ਰਹਿਣ ਦੀ ਚਿਤਾਵਨੀ ਦਿੱਤੀ ਹੈ।

error: Content is protected !!