ਦਰਦਨਾਕ ਹਾਦਸੇ ਦੌਰਾਨ ਅਮਰੀਕਾ ‘ਚ ਪੰਜਾਬ ਦੇ 3 ਖਿਡਾਰੀਆਂ ਦੀ ਮੌਤ

ਦਰਦਨਾਕ ਹਾਦਸੇ ਦੌਰਾਨ ਅਮਰੀਕਾ ‘ਚ ਪੰਜਾਬ ਦੇ 3 ਖਿਡਾਰੀਆਂ ਦੀ ਮੌਤ

ਵੀਓਪੀ ਬਿਊਰੋ- ਅਮਰੀਕਾ ਤੋਂ ਇਸ ਸਮੇਂ ਕਾਫੀ ਦਰਦਨਾਕ ਖਬਰ ਸਾਹਮਣੇ ਸਾਹਮਣੇ ਆਈ ਹੈ, ਜਿੱਥੇ 3 ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ ਹੈ। ਜਿਨ੍ਹਾਂ ਦੀ ਉਮਰ 23 ਸਾਲ ਦੇ ਆਸਪਾਸ ਹੈ। ਘਟਨਾ ਦੌਰਾਨ ਉਹਨਾਂ ਦੀ ਕਾਰ ਇੱਕ ਦਰੱਖਤ ਨਾਲ ਟਕਰਾ ਗਈ ਅਤੇ ਕਾਰ ਨੂੰ ਅੱਗ ਲੱਗਣ ਕਾਰਨ ਉਹ ਸਾਰੇ ਝੁਲਸ ਗਏ।

ਇਸ ਦੌਰਾਨ ਮ੍ਰਿਤਕਾਂ ਦੀ ਪਛਾਣ ਪੁਨੀਤ ਸਿੰਘ ਨਿੱਝਰ, ਅਮਰਜੀਤ ਸਿੰਘ ਅਤੇ ਹਰਪਾਲ ਸਿੰਘ ਮੁਲਤਾਨੀ ਵਜੋਂ ਹੋਈ ਹੈ ਜੋ ਕਿ ਬਾਸਕਟਬਾਲ ਖਿਡਾਰੀ ਸਨ ਅਤੇ ਪੰਜਾਬ ਦੇ ਜਲੰਧਰ ਅਤੇ ਕਪੂਰਥਲਾ ਜ਼ਿਲ੍ਹਿਆਂ ਨਾਲ ਸਬੰਧਤ ਸਨ। ਜਾਣਕਾਰੀ ਮਿਲੀ ਹੈ ਕੇ ਉਹ ਕਿਸੇ ਸਮਾਗਮ ਵਿੱਚ ਹਿੱਸਾ ਲੈਣ ਲਈ ਜਾ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆ।

ਇਹ ਨੌਜਵਾਨ 30 ਤਰੀਕ ਨੂੰ ਨੌਰਥ ਪਾਰਕ ਬੇ ਤੋਂ ਜਾ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆ ਅਤੇ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਤੇਜ਼ ਰਫਤਾਰ ਕਾਰ ਦਰੱਖਤ ਨਾਲ ਟਕਰਾ ਗਈ ਅਤੇ ਅੱਗ ਲੱਗ ਗਈ। ਪੁਨੀਤ ਨਿੱਝਰ ਅਤੇ ਅਮਰਜੀਤ ਸਿੰਘ ਦੋਵੇਂ ਆਪਣੇ ਮਾਪਿਆਂ ਦੇ ਇਕਲੌਤੇ ਪੁੱਤਰ ਸਨ।

error: Content is protected !!