ਆਪਣੇ ਲਾਈਵ ਸ਼ੌਅ ‘ਚ ਸਿੱਧੂ ਮੂਸੇਵਾਲਾ ਦੀ ਟੀ-ਸ਼ਰਟ ਪਾ ਕੇ ਆਇਆ ਹਾਲੀਵੁੱਡ ਰੈਪਰ-ਸਿੰਗਰ ਡਰੇਕ, ਸ਼ਰਧਾਂਜਲੀ ਦਿੰਦਿਆਂ ਕਿਹਾ ‘ਦਿਲ ਦਾ ਨੀਂ ਮਾੜਾ ਤੇਰਾ ਸਿੱਧੂ ਮੂਸੇਵਾਲਾ’

ਆਪਣੇ ਲਾਈਵ ਸ਼ੌਅ ‘ਚ ਸਿੱਧੂ ਮੂਸੇਵਾਲਾ ਦੀ ਟੀ-ਸ਼ਰਟ ਪਾ ਕੇ ਆਇਆ ਹਾਲੀਵੁੱਡ ਰੈਪਰ-ਸਿੰਗਰ ਡਰੇਕ, ਸ਼ਰਧਾਂਜਲੀ ਦਿੰਦਿਆਂ ਕਿਹਾ ‘ਦਿਲ ਦਾ ਨੀਂ ਮਾੜਾ ਤੇਰਾ ਸਿੱਧੂ ਮੂਸੇਵਾਲਾ’

ਵੀਓਪੀ ਬਿਊਰੋ – 29 ਮਈ ਨੂੰ ਮਾਨਸਾ ਨੇੜੇ ਪਿੰਡ ਜਵਾਹਰਕੇ ਵਿਖੇ ਏਕੇ-47 ਨਾਲ ਤਾਬੜਤੋੜ ਫਾਇਰਿੰਗ ਕਰ ਕੇ ਕਤਲ ਕਰ ਦਿੱਤੇ ਗਏ ਪੰਜਾਬੀ ਸਿੰਗਰ-ਰੈਪਰ ਸਿੱਧੂ ਮੂਸੇਵਾਲਾ ਦੀ ਮੌਤ ਤੋਂ 3 ਮਹੀਨੇ ਬਾਅਦ ਵੀ ਉਹਨਾਂ ਦੇ ਫੈਨ ਉਸ ਨੂੰ ਭੁੱਲ ਨਹੀਂ ਸਕੇ ਹਨ। ਉਹਨਾਂ ਦੇ ਫੈਨ ਸਿਰਫ ਪੰਜਾਬ ਹੀ ਨਹੀਂ ਸਗੋਂ ਨੈਸ਼ਨਲ, ਇੰਟਰਨੈਸ਼ਨਲ ਪੱਧਰ ਤਕ ਵੀ ਸਨ। ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਦੇ ਸਟਾਰ ਵੀ ਉਸ ਨੂੰ ਫਾਲੋ ਕਰਦੇ ਸਨ। ਹਾਲੀਵੁੱਡ ਸਿੰਗਰ-ਰੈਪਰ ਡਰੇਕ ਵੀ ਸਿੱਧੂ ਮੂਸੇਵਾਲਾ ਦਾ ਫੈਨ ਸੀ ਅਤੇ ਇਸ ਦੀ ਮਿਸਾਲ ਉਸ ਨੇ ਇਕ ਵਾਰ ਫਿਰ ਆਪਣੇ ਲਾਈਵ ਸ਼ੌਅ ਵਿਚ ਦਿੱਤੀ ਹੈ।

ਦਰਅਸਲ ਕੈਨੇਡਾ ਦੇ ਟੋਰਾਂਟੋ ਵਿਚ ਹਾਲੀਵੁੱਡ ਸਿੰਗਰ-ਰੈਪਰ ਡਰੇਕ, ਜਿਸ ਦੇ ਇੰਸਟਾਗ੍ਰਾਮ ਉੱਤੇ 100 ਮਿਲੀਅਨ ਤੋਂ ਵੀ ਵੱਧ ਫਾਲੋਅਰ ਹਨ ਨੇ ਇਕ ਲਾਈਵ ਸ਼ੌਅ ਦੌਰਾਨ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੀ ਟੀ-ਸ਼ਰਟ ਪਹਿਨ ਕੇ ਸਟੇਜ ਉੱਤੇ ਆਇਆ ਅਤੇ ਇਸ ਦੌਰਾਨ ਉਹਨਾਂ ਦੀ ਟੀ-ਸ਼ਰਟ ਦੇ ਸਿੱਧੂ ਮੂਸੇਵਾਲਾ ਦੀ ਤਸਵੀਰ ਦੇ ਹੇਠਾ ਸਿੱਧੂ ਮੂਸੇਵਾਲਾ ਲਿਖਿਆ ਹੋਇਆ ਸੀ ਅਤੇ ਸਿੱਧੂ ਮੂਸੇਵਾਲਾ ਦੀ ਜਨਮ ਤੇ ਮਰਨ ਦੀ ਤਰੀਕ 1933-2022 ਵੀ ਲਿਖੀ ਹੋਈ ਸੀ।

ਇਸ ਦੌਰਾਨ ਹਾਲੀਵੁੱਡ ਸਿੰਗਰ-ਰੈਪਰ ਡਰੇਕ ਨੇ ਸਿੱਧੂ ਮੂਸੇਵਾਲਾ ਦੇ ਗੀਤ ਦੀ ਇਕ ਲਾਈਨ ‘ਦਿਲ ਦਾ ਨੀਂ ਮਾੜਾ ਤੇਰਾ ਸਿੱਧੂ ਮੂਸੇਵਾਲਾ’ ਵੀ ਗਾਈ ਅਤੇ ਕਿਹਾ ਕਿ ਉਹ ਇਕ ਮਹਾਨ ਬੰਦਾ ਸੀ ਅਤੇ ਉਸ ਦੀ ਮੌਤ ਨੇ ਸਾਨੂੰ ਸਾਰਿਆਂ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ। ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸ਼ਕ ਵੀ ਉੱਥੇ ਮੌਜੂਦ ਸਨ ਅਤੇ ਸਾਰਿਆਂ ਨੇ ਸ਼ੋਰ ਮਚਾ ਕੇ ਡਰੇਕ ਦਾ ਸਾਥ ਦਿੱਤਾ ਹੈ। ਇਹ ਦੋਵੇਂ ਸਟਾਰ ਸੋਸ਼ਲ ਮੀਡੀਆ ਉੱਤੇ ਵੀ ਇਕ-ਦੂਜੇ ਨੂੰ ਫੋਲੋ ਕਰਦੇ ਸਨ।

error: Content is protected !!