ਮਾਂਵਾਂ ਨੇ ਆਪਣੇ ਲਾਲ ਤਿਆਰ ਕਰ ਕੇ ਭੇਜੇ ਸਕੂਲ ਲਈ, ਤੇਜ਼ ਰਫਤਾਰ ਟਰੱਕ ਨੇ ਸਕੂਲੀ ਬੱਸ ਨੂੰ ਮਾਰੀ ਅਜਿਹੀ ਟੱਕਰ, ਉੱਜੜ ਗਏ ਪਰਿਵਾਰ…

ਮਾਂਵਾਂ ਨੇ ਆਪਣੇ ਲਾਲ ਤਿਆਰ ਕਰ ਕੇ ਭੇਜੇ ਸਕੂਲ ਲਈ, ਤੇਜ਼ ਰਫਤਾਰ ਟਰੱਕ ਨੇ ਸਕੂਲੀ ਬੱਸ ਨੂੰ ਮਾਰੀ ਅਜਿਹੀ ਟੱਕਰ, ਉੱਜੜ ਗਏ ਪਰਿਵਾਰ…

ਹੁਸ਼ਿਆਰਪੁਰ (ਵੀਓਪੀ ਬਿਊਰੋ) ਅੱਜ ਸਵੇਰੇ ਹੁਸ਼ਿਆਰਪੁਰ ਵਿਖੇ ਦਰਦਨਾਕ ਸੜਕ ਹਾਦਸੇ ਵਿਚ ਇਕ ਸਕੂਲੀ ਬੱਚੇ ਤੇ ਬੱਸ ਕੰਡਕਟਰ ਦੀ ਮੌਤ ਹੋ ਗਈ ਹੈ। ਇਹ ਹਾਦਸਾ ਦਸੂਹਾ ਵਿਖੇ ਪੈਟਰੋਲ ਪੰਪ ਨੇੜੇ ਵਾਪਰਿਆ, ਸਕੂਲੀ ਬੱਸ ਨਾਲ ਤੇਜ਼ ਰਫਤਾਰ ਟਰੱਕ ਟਕਰਾ ਗਿਆ। ਘਟਨਾ ਦੌਰਾਨ ਸਕੂਲੀ ਬੱਸ ਵਿਚ ਬੱਚੇ ਸਵਾਰ ਸਨ ਅਤੇ ਇਸ ਕਾਰਨ ਟੱਕਰ ਹੋਣ ਤੋਂ ਬਾਅਦ ਹੀ ਬੱਚੇ ਕਾਫੀ ਸਹਿਮ ਗਏ ਅਤੇ ਘਟਨਾ ਸਥਾਨ ਉੱਤੇ ਕਾਫੀ ਰੌਲਾ ਪੈ ਗਿਆ। ਇਸ ਦੌਰਾਨ ਉੱਥੇ ਮੌਜੂਦ ਲੋਕਾਂ ਨੇ ਬੱਚਿਆਂ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ।

ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਦੀ ਸਬ-ਡਵੀਜ਼ਨ ਦਸੂਹਾ ‘ਚ ਇਕ ਨਿੱਜੀ ਸਕੂਲ ਦੀ ਬੱਸ ਸਵੇਰੇ ਦੇ ਸਮੇਂ ਸਕੂਲ ਜਾਣ ਲਈ ਬੱਚਿਆਂ ਨੂੰ ਘਰਾਂ ਤੋਂ ਸਕੂਲ ਲਈ ਲਿਆ ਰਹੀ ਸੀ। ਇਸ ਦੌਰਾਨ ਬੱਸ ਵਿਚ 40 ਦੇ ਕਰੀਬ ਵਿਦਿਆਰਥੀ ਸਵਾਰ ਸਨ।ਲ ਇਸ ਦੌਰਾਨ ਹੀ ਬੱਸ ਸਕੂਲ ਤੋਂ ਥੋੜ੍ਹੀ ਦੂਰ ਸਥਿਤ ਰਿਲਾਇੰਸ ਪੈਟਰੋਲ ਪੰਪ ਨੇੜੇ ਪੁੱਜੀ ਤਾਂ ਪਿੱਛਿਓਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਦੌਰਾਨ ਹਾਦਸੇ ‘ਚ ਇਕ ਵਿਦਿਆਰਥੀ ਹਰਮਨ ਪਿੰਡ ਲੋਧੀ ਚੱਕ ਟਾਂਡਾ ਦੀ ਤੇ ਬੱਸ ਕੰਡਕਟਰ ਚੰਦਨਵੀਰ ਦੀ ਮੌਤ ਹੋ ਗਈ ਹੈ ਜੋ ਪਿੰਡ ਮਸੀਤਪਾਲ ਕੋਟ ਦਾ ਵਾਸੀ ਸੀ।

ਇਸ ਦੌਰਾਨ ਹਾਦਸੇ ਦੇ ਸਮੇਂ ਬੱਸ ਵਿਚ 40 ਵਿਦਿਆਰਥੀ ਸਵਾਰ ਸਨ ਤੇ 13 ਵਿਦਿਆਰਥੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਤੁਰੰਤ ਹਸਪਤਾਲ ਪਹੁੰਚਾਇਆ। ਜਾਣਕਾਰੀ ਅਨੁਸਾਰ ਸੇਂਟ ਪਾਲ ਕਾਨਵੈਂਟ ਸਕੂਲ ਦਸੂਹਾ ਦੀ ਬੱਸ ਵੱਖ-ਵੱਖ ਪਿੰਡਾਂ ਦੇ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ। ਜਦੋਂ ਇਸ ਕਾਰਨ ਬੱਸ ਪਿੱਛੇ ਤੋਂ ਬੁਰੀ ਤਰ੍ਹਾਂ ਨੁਕਸਾਨੀ ਗਈ। ਘਟਨਾ ਸਬੰਧੀ ਹੋਰ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ।

error: Content is protected !!