ਜਥੇਦਾਰ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਬਣਿਆ ਬਾਦਲ ਪਰਿਵਾਰ ਦਲ, ਚਾਪਲੂਸਾਂ ਨੇ ਨਹੀਂ ਛੱਡੀ ਕੋਈ ਕਸਰ…

ਜਥੇਦਾਰ ਦਾਦੂਵਾਲ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਬਣਿਆ ਬਾਦਲ ਪਰਿਵਾਰ ਦਲ, ਚਾਪਲੂਸਾਂ ਨੇ ਨਹੀਂ ਛੱਡੀ ਕੋਈ ਕਸਰ…

ਵੀਓਪੀ ਬਿਊਰੋ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਖਿਲਾਫ ਹਮੇਸ਼ਾ ਤਿੱਖੇ ਤੇਵਰ ਰੱਖਣ ਵਾਲੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਇਕ ਵਾਰ ਨੇ ਤਿੱਖੇ ਤੇਵਰ ਦਿਖਾਉਂਦੇ ਹੋਏ ਕਿਹਾ ਕਿ ਮੋਹਰੀ ਰੋਲ ਅਦਾ ਕਰਕੇ ਮੋਰਚੇ, ਜੇਲਾਂ, ਮੁਕੱਦਮੇ ਤੇ ਜਾਨਾਂ ਵਾਰਨ ਦੀ ਪਰਵਾਹ ਨਹੀਂ ਕੀਤੀ ਅਤੇ ਕੁਰਬਾਨੀਆਂ ਦਾ ਲੰਮਾ ਇਤਿਹਾਸ ਸ਼੍ਰੋਮਣੀ ਅਕਾਲੀ ਦਲ ਦਾ ਸਰਮਾਇਆ ਹੈ ਪਰ ਹੁਣ ਚਾਪਲੂਸ ਲੋਕਾਂ ਵੱਲੋਂ ਇਸ ਨੂੰ ਬਾਦਲ ਪਰਿਵਾਰ ਪਾਰਟੀ ਵਿੱਚ ਬਦਲ ਦਿੱਤਾ ਗਿਆ ਹੈ।
ਇਸ ਸਬੰਧੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਇਕ ਪ੍ਰੈੱਸ ਨੋਟ ਜਾਰੀ ਕੀਤਾ ਹੈ। ਉਹਨਾਂ ਨੇ ਕਿਹਾ ਕਿ ਜਦ ਸੁਰਮੁਖ ਸਿੰਘ ਝਬਾਲ ਤੇ ਜਥੇਦਾਰ ਮੋਹਣ ਸਿੰਘ ਤੁੜ ਵਰਗੇ ਸਿੱਖ ਆਗੂਆਂ ਦਾ ਨਾਂ ਆਉਂਦਾ ਹੈ ਤਾਂ ਸਿਰ ਫਖਰ ਨਾਲ ਉੱਚਾ ਹੋ ਜਾਂਦਾ ਹੈ ਪਰ ਫਿਰ ਜਦ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਇਸ ਮਹਾਨ ਪਾਰਟੀ ਦੇ ਕਾਬਜ਼ ਦੇਖਦੇ ਹਾਂ ਤਾਂ ਹੈਰਾਨੀ ਹੁੰਦੀ ਹੈ ਕਿ ਆਖਿਰ ਕਿਦਾਂ ਕੁਰਬਾਨੀਆਂ ਵਾਲੀ ਪਾਰਟੀ ਨੂੰ ਕੁਝ ਚਾਪਲੂਸਾਂ ਨੇ ਇਕ ਪਰਿਵਾਰ ਦੀ ਪਾਰਟੀ ਬਣਾ ਦਿੱਤਾ ਅਤੇ ਇਸ ਸਮੇਂ ਇਸ ਪਾਰਟੀ ਦਾ ਪੰਜਾਬ ਵਿਚ ਸਭ ਤੋਂ ਜਿਆਦਾ ਬੁਰਾ ਹਾਲ ਹੈ।
ਉਹਨਾਂ ਨੇ ਕਿਹਾ ਕਿ ਜੇਕਰ ਪਾਰਟੀ ਨੂੰ ਮੁੜ ਤੋਂ ਸੁਰਜੀਤ ਕਰਨਾ ਹੈ ਤਾਂ ਇਹਨਾਂ ਨੂੰ ਲਾਂਭੇ ਕਰਨਾ ਹੋਵੇਗਾ। ਉਹਨਾਂ ਨੇ ਕਿਹਾ ਕਿ ਕੁਝ ਟਕਸਾਲੀ ਆਗੂ ਤਾਂ ਪਹਿਲਾਂ ਹੀ ਪਾਰਟੀ ਨੂੰ ਛੱਡ ਚੁੱਕੇ ਹਨ ਅਥੇ ਬਾਕੀ ਰਹਿੰਦੇ ਵੀ ਬਗਾਵਤੀ ਸੁਰ ਦਿਖਾ ਰਹੇ ਹਨ। ਉਹਨਾਂ ਨੇ ਕਿਹਾ ਕਿ ਇਸ ਸਮੇਂ ਇਹ ਹਾਲਾਤ ਹਨ ਕਿ ਇਹ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਹੀਂ, ਸਗੋਂ ਬਾਦਲ ਪਰਿਵਾਰ ਦੀ ਪਾਰਟੀ ਕਿਹਾ ਜਾ ਸਕਦਾ ਹੈ।

error: Content is protected !!