ਕਾਫੀ ਫੈਲਿਆ ਹੈ ਭ੍ਰਿਸ਼ਟਾਚਾਰ ਦਾ ਜਾਲ; ਈਓ, ਪੀਏ ਤੇ ਕਲਰਕ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਸਾਬਕਾ ਚੇਅਰਮੈਨ ਦੀ ਤਲਾਸ਼, ਇੰਝ ਡਕਾਰਦੇ ਨੇ ਆਮ ਲੋਕਾਂ ਦਾ ਪੈਸਾ..

ਕਾਫੀ ਫੈਲਿਆ ਹੈ ਭ੍ਰਿਸ਼ਟਾਚਾਰ ਦਾ ਜਾਲ; ਈਓ, ਪੀਏ ਤੇ ਕਲਰਕ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਸਾਬਕਾ ਚੇਅਰਮੈਨ ਦੀ ਤਲਾਸ਼, ਇੰਝ ਡਕਾਰਦੇ ਨੇ ਆਮ ਲੋਕਾਂ ਦਾ ਪੈਸਾ..

ਵੀਓਪੀ ਬਿਊਰੋ – ਪੰਜਾਬ ਵਿਚ ਭ੍ਰਿਸ਼ਟਾਚਾਰ ਰੂਪੀ ਦਲਦਲ ਆਪਣੀ ਅਜਿਹੀ ਜਗ੍ਹਾ ਬਣਾ ਚੁੱਕੀ ਹੈ ਕਿ ਵੱਡੇ ਤੋਂ ਲੈ ਕੇ ਛੋਟੇ ਅਫਸਰ ਤਕ ਇਸ ਵਿਚ ਧਸੇ ਹੋਏ ਹਨ। ਪਿਛਲੇ ਸਮੇਂ ਜਦ ਵਿਜੀਲੈਂਸ ਨੇ ਲੁਧਿਆਣਾ ਇੰਪਰੂਵਮੈਂਟ ਟਰੱਸਟ ਵਿਚ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਰੇਡ ਕੀਤੀ ਅਤੇ ਉਥੋ ਈਓ ਕੁਲਜੀਤ ਕੌਰ, ਪੀਏ ਸੰਦੀਪ ਸ਼ਰਮਾ, ਕਲਰਕ ਪਰਵੀਨ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸੇ ਮਾਮਲੇ ਵਿਚ ਲੁਧਿਆਣਾ ਇੰਪਰੂਵਮੈਂਟ ਟਰੱਸਟ ਪੰਜਾਬ ਦੇ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ ਖਿਲਾਫ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਸੀ।

ਵਿਜੀਲੈਂਸ ਦੇ ਈਓ ਵਿੰਗ ਨੇ ਐਲਡੀਪੀ ਕੇਸਾਂ ਦੀ ਅਲਾਟਮੈਂਟ ਅਤੇ ਸਰਕਾਰੀ ਜਾਇਦਾਦ ਦੀ ਈ-ਨਿਲਾਮੀ ਵਿੱਚ ਹੋਏ ਵੱਡੇ ਘਪਲੇ ਸਬੰਧ ਵਿਚ ਉਕਤ ਕਾਰਵਾਈ ਕੀਤੀ ਹੈ। ਉਕਤ ਮਾਮਲੇ ਵਿਚ ਇੰਪਰੂਵਮੈਂਟ ਟਰੱਸਟ ਦੇ ਈਓ ਕੁਲਜੀਤ ਕੌਰ, ਪੀਏ ਸੰਦੀਪ ਸ਼ਰਮਾ, ਕਲਰਕ ਪਰਵੀਨ ਸ਼ਰਮਾ ਦਾ 3 ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ। ਵਿਜੀਲੈਂਸ ਸਾਬਕਾ ਚੇਅਰਮੈਨ ਅਤੇ ਕਾਂਗਰਸ ਦੇ ਸੂਬਾਈ ਬੁਲਾਰੇ ਰਮਨ ਬਾਲਾ ਸੁਬਰਾਮਨੀਅਮ ਦੀ ਤਲਾਸ਼ ਕਰ ਰਹੀ ਹੈ। ਵਿਜੀਲੈਂਸ ਵੱਲੋਂ ਮੋਬਾਈਲ ਰਾਹੀਂ ਉਸ ਦੀ ਲੋਕੇਸ਼ਨ ਟਰੇਸ ਕਰਕੇ ਸੁਬਰਾਮਨੀਅਮ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਸ ਮਾਮਲੇ ਸੰਬੰਧੀ ਵਿਜੀਲੈਂਸ ਨੇ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ ਦਾ ਲੁੱਕਆਊਟ ਨੋਟਿਸ ਜਾਰੀ ਕੀਤਾ ਹੈ। ਵਿਜੀਲੈਂਸ ਨੇ ਏਅਰਪੋਰਟ ਅਥਾਰਟੀ ਨੂੰ ਵੀ ਕੇਸ ਦਰਜ ਕਰਨ ਦੀ ਸੂਚਨਾ ਦੇ ਦਿੱਤੀ ਹੈ ਤਾਂ ਜੋ ਸੁਬਰਾਮਨੀਅਮ ਦੇਸ਼ ਤੋਂ ਭੱਜ ਨਾ ਜਾਣ। ਵਿਜੀਲੈਂਸ ਇੰਪਰੂਵਮੈਂਟ ਟਰੱਸਟ ਦੇ ਮੁਲਾਜ਼ਮਾਂ ਤੋਂ ਘਪਲੇ ਦੀਆਂ ਪਰਤਾਂ ਹਟਾਉਣ ਲਈ ਪੁੱਛਗਿੱਛ ਕਰ ਰਹੀ ਹੈ। ਬੀਤੇ ਦਿਨ ਵੀ ਵਿਜੀਲੈਂਸ ਦੀ ਟੀਮ ਨਗਰ ਸੁਧਾਰ ਟਰੱਸਟ ਦੇ ਰਿਕਾਰਡ ਦੀ ਤਲਾਸ਼ੀ ਲੈਣ ਲਈ ਦਫ਼ਤਰ ਆਈ ਸੀ ਅਤੇ ਦਸਤਾਵੇਜ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਸੀ।

ਵਿਜੀਲੈਂਸ ਨੂੰ ਮੁਲਜ਼ਮਾਂ ਖ਼ਿਲਾਫ਼ ਰਿਸ਼ੀ ਨਗਰ ਵਿੱਚ ਫਲੈਟ ਲਈ ਪ੍ਰਸਤਾਵਿਤ ਜ਼ਮੀਨ ’ਤੇ ਦਿੱਤੇ ਗਏ 5 ਐਲਡੀਪੀ ਪਲਾਂਟਾਂ (ਪਲਾਂਟ ਨੰ: 102, 103, 103, 104, 105 ਅਤੇ 106) ਵਿੱਚ ਧਾਂਦਲੀ ਕਰਨ ਦੇ ਸੁਰਾਗ ਮਿਲੇ ਹਨ। ਮਹਾਂਨਗਰ ਵਿੱਚ ਜਿੱਥੇ ਸਸਤੇ ਭਾਅ ‘ਤੇ ਈ-ਨਿਲਾਮੀ ਰਾਹੀਂ ਜ਼ਮੀਨਾਂ ਵੇਚੀਆਂ ਗਈਆਂ, ਉਨ੍ਹਾਂ ਸਾਰਿਆਂ ਦੀਆਂ ਫਾਈਲਾਂ ਖੁੱਲ੍ਹਣ ਦੀ ਤਿਆਰੀ ਵਿੱਚ ਹਨ।

error: Content is protected !!