ਇੰਨੋਸੈਂਟ ਹਾਰਟਸ ਵਿੱਚ ਮਾਹੌਲ ਹੋਇਆ ਭਗਤੀਮਈ—ਬੱਚਿਆਂ ਨੇ ਮਧੁਰ ਸੁਰ ਵਿੱਚ ਗਾਏ ਭਜਨ ਅਤੇ ਸ਼ਬਦ

ਇੰਨੋਸੈਂਟ ਹਾਰਟਸ ਵਿੱਚ ਮਾਹੌਲ ਹੋਇਆ ਭਗਤੀਮਈ—ਬੱਚਿਆਂ ਨੇ ਮਧੁਰ ਸੁਰ ਵਿੱਚ ਗਾਏ ਭਜਨ ਅਤੇ ਸ਼ਬਦ

 

ਵੀਪੀਓ ਬਿਊਰੋ -ਇੰਨੋਸੈਂਟ ਹਾਰਟਸ ਵਿੱਚ ਕੈਂਟ ਜੰਡਿਆਲਾ ਰੋਡ ਅਤੇ ਕਪੂਰਥਲਾ ਰੋਡ ਸਥਿਤ ਸਕੂਲ ਵਿੱਚ ਬੱਚਿਆਂ ਨੇ ਮਧੁਰ ਭਜਨ ਅਤੇ ਸ਼ਬਦ ਗਾ ਕੇ ਸਾਰਾ ਮਾਹੌਲ ਭਗਤੀ ਭਰਪੂਰ ਕਰ ਦਿੱਤਾ। ਇਸ ਮੌਕੇ ਉੱਤੇ ਬੱਚਿਆਂ ਦੀਆਂ ਮਾਤਾਵਾਂ ਅਤੇ ਦਾਦੀਆਂ ਨੂੰ ਵਿਸ਼ੇਸ਼ ਤੌਰ ‘ਤੇ ਸੱਦਾ ਦਿੱਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਜੋਤ ਜਗਾ ਕੇ ਕੀਤੀ ਗਈ।

ਪੰਜਵੀਂ ਅਤੇ ਛੇਵੀਂ ਜਮਾਤ ਦੇ ਵਿਦਿਆਰਥੀਆਂ ਨੇ ‘ਓ ਪਾਲਣਹਾਰੇ,ਨਿਰਗੁਣ ਓ ਨਿਆਰੇ’ ਗਾ ਕੇ ਨਿਰਗੁਣ,ਨਿਰੰਕਾਰ ਪਰਮਾਤਮਾ ਦੀ ਅਰਾਧਨਾ ਕੀਤੀ। ‘ਪਾਇਓ ਜੀ ਮੈਂਨੇ ਰਾਮ ਰਤਨ ਧਨ ਪਾਇਓ’ ਭਜਨ ਗਾ ਕੇ ਸਰਗੁਣ ਪ੍ਰਮਾਤਮਾ ਨੂੰ ਯਾਦ ਕਰ ਕੇ ਉਸ ਦੇ ਨਾਮ ਦੀ ਮਹਿਮਾ ਦਾ ਵਿਖਿਆਨ ਕੀਤਾ ਗਿਆ। ‘ਵਿਣੁ ਬੋਲਿਆ ਸਭੁ ਕਿਛੁ ਜਾਣਦਾ’ ਸ਼ਬਦ ਗਾ ਕੇ ਉਨ੍ਹਾਂ ਨੇ ਈਸ਼ਵਰ ਦੇ ਸਰਬ-ਵਿਆਪਕ ਰੂਪ ਦਾ ਧਿਆਨ ਕੀਤਾ। ‘ਇਹ ਨਾਮ ਹੈ ਆਧਾਰਾ’ ਸ਼ਬਦ ਗਾ ਕੇ ਪਰਮਪਿਤਾ ਪਰਮਾਤਮਾ ਨੂੰ ਯਾਦ ਕੀਤਾ ਗਿਆ।

ਇਸ ਮੌਕੇ ਉੱਤੇ ਕਪੂਰਥਲਾ ਰੋਡ ਸਥਿਤ ਸਕੂਲ ਵਿੱਚ ਸ੍ਰੀਮਤੀ ਹਰਲੀਨ ਗੁਲੇਰੀਆ (ਇੰਚਾਰਜ ਪ੍ਰਾਇਮਰੀ ਅਤੇ ਮਿਡਲ ਵਿੰਗ) ਅਤੇ ਕੈਂਟ ਜੰਡਿਆਲਾ ਰੋਡ ਸਥਿਤ ਸਕੂਲ ਵਿੱਚ ਸ੍ਰੀਮਤੀ ਗੁਰਮੀਤ ਕੌਰ (ਇੰਚਾਰਜ ਕੁਆਰਡੀਨੇਟਰ ਇੰਨੋਕਿਡਜ਼) ਮੌਜੂਦ ਸਨ। ਉਨ੍ਹਾਂ ਨੇ ਆਈਆਂ ਹੋਈਆਂ ਮਾਵਾਂ ਨੂੰ ਸਮਝਾਇਆ ਕਿ ਉਹ ਆਪਣੇ ਬੱਚਿਆਂ ਨੂੰ ਪ੍ਰਮਾਤਮਾ ਦਾ ਧੰਨਵਾਦ ਕਰਨ ਦੇ ਸੰਸਕਾਰ ਜ਼ਰੂਰ ਦੇਣ ਕਿਉਂਕਿ ਜੱਦੋਂ ਬੱਚਾ ਇੱਕ ਵਾਰ ਭਗਵਾਨ ਦਾ ਧੰਨਵਾਦ ਕਰਨਾ ਸਿੱਖ ਜਾਂਦਾ ਹੈ ਤਾਂ ਵੱਡਿਆਂ ਦੇ ਪ੍ਰਤੀ ਉਸ ਦੇ ਮਨ ਵਿੱਚ ਸਤਿਕਾਰ ਦੇ ਭਾਵ ਜ਼ਰੂਰ ਪੈਦਾ ਹੁੰਦੇ ਹਨ।

ਇੰਨੋਸੈਂਟ ਹਾਰਟਸ ਗਰੁੱਪ ਦੇ ਡਿਪਟੀ ਡਾਇਰੈਕਟਰ,ਕਲਚਰਲ ਅਫੇਅਰਜ਼ ਸ਼ਰਮੀਲਾ ਨਾਕਰਾ ਨੇ ਬੱਚਿਆਂ ਦੇ ਇਸ ਯਤਨ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਸ ਪ੍ਰਕਾਰ ਦੀ ਗਤੀਵਿਧੀ ਕਰਵਾਉਣ ਦਾ ਉਦੇਸ਼ ਬੱਚਿਆਂ ਵਿੱਚ ਭਾਰਤੀ ਸੰਸਕ੍ਰਿਤੀ,ਨੈਤਿਕ ਅਤੇ ਸੰਸਕ੍ਰਿਤਕ ਮੁੱਲਾਂ ਅਤੇ ਸੰਸਕਾਰਾਂ ਦਾ ਵਿਕਾਸ ਕਰਨਾ ਹੈ।

error: Content is protected !!