ਨਗਰ ਨਿਗਮ ਚੋਣਾਂ ਤੋਂ ਪਹਿਲਾਂ ‘ਆਪ’ ਨੇ ਕਾਂਗਰਸ ਨੂੰ ਦਿੱਤਾ ਵੱਡਾ ਝਟਕਾ, ਮੇਅਰ ਤੇ 6 ਕੌਂਸਲਰਾਂ ਨੇ ਫੜਿਆ ਝਾੜੂ…

ਨਗਰ ਨਿਗਮ ਚੋਣਾਂ ਤੋਂ ਪਹਿਲਾਂ ‘ਆਪ’ ਨੇ ਕਾਂਗਰਸ ਨੂੰ ਦਿੱਤਾ ਵੱਡਾ ਝਟਕਾ, ਮੇਅਰ ਤੇ 6 ਕੌਂਸਲਰਾਂ ਨੇ ਫੜਿਆ ਝਾੜੂ…

ਵੀਓਪੀ ਬਿਊਰੋ –ਪੰਜਾਬ ਵਿਚ ਕਾਂਗਰਸ ਨਾਲ ਕੁਝ ਵੀ ਠੀਕ ਨਹੀਂ ਚੱਲ ਰਿਹਾ। ਆਦ ਆਦਮੀ ਪਾਰਟੀ ਵੱਲੋਂ ਸਮੇਂ-ਸਮੇਂ ਉੱਤੇ ਕਾਂਗਰਸ ਨੂੰ ਅਜੀਹੇ ਝਟਕੇ ਦਿੱਤੇ ਜਾ ਰਹੇ ਹਨ ਕਿ ਕਾਂਗਰਸ ਪਾਰਟੀ ਲਈ ਸਹਿਣੇ ਮੁਸ਼ਕਲ ਹੋ ਰਹੇ ਹਨ। ਪਹਿਲਾਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਕਾਂਗਰਸ ਨੂੰ ਤਕੜਾ ਝਟਕਾ ਦਿੰਦੇ ਹੋਏ ਸੱਤਾ ਵਿੱਚੋਂ ਬਾਹਰ ਕੀਤਾ ਅਤੇ ਹੁਣ ਜਿਸ ਤਰਹਾਂ ਨਗਰ ਨਿਗਮ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ, ਉਸੇ ਦੇ ਨਾਲ-ਨਾਲ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਆਗੂਆਂ ਦੀ ਆਮ ਆਦਮੀ ਪਾਰਟੀ ਵੱਲ ਖਿੱਚ ਵੱਧਦੀ ਹੀ ਜਾ ਰਹੀ ਹੈ।

ਇਸੇ ਤਰਹਾਂ ਹੀ ਦੇਖਣ ਨੂੰ ਮਿਲਿਆ ਹੈ ਹੁਣ ਹੁਸ਼ਿਆਰਪੁਰ ਵਿਖੇ, ਜਿੱਥੇ ਕਾਂਗਰਸ ਦੇ ਮੇਅਰ ਸੁਰਿੰਦਰ ਛਿੰਦਾ 6 ਕੌਂਸਲਰਾਂ ਸਮੇਤ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ ਹਨ। ਨਗਰ ਨਿਗਮ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਲਈ ਇਹ ਇਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਕਿਉਂਕਿ ਉਸ ਦੇ ਮੇਅਰ ਤੇ ਇੱਕਠੇ 6 ਕੌਂਸਲਰਾਂ ਵੱਲੋਂ ਪਾਰਟੀ ਨੂੰ ਛੱਡ ਦੇਣਾ ਕਾਂਗਰਸ ਨੂੰ ਕਾਫੀ ਨੁਕਸਾਨਦੇਹ ਹੋਵੇਗਾ।

error: Content is protected !!