ਗੁੰਡਾਗਰਦੀ ਦਾ ਨੰਗਾ ਨਾਚ; ਸ਼ਰੇਆਮ ਚੌਕ ‘ਚ ਚੱਲੀਆਂ ਗੋਲ਼ੀਆਂ, ਸੀਸੀਟੀਵੀ ‘ਚ ਕੈਦ ਹੋਈ ਸਾਰੀ ਘਟਨਾ…

ਗੁੰਡਾਗਰਦੀ ਦਾ ਨੰਗਾ ਨਾਚ; ਸ਼ਰੇਆਮ ਚੌਕ ‘ਚ ਚੱਲੀਆਂ ਗੋਲ਼ੀਆਂ, ਸੀਸੀਟੀਵੀ ‘ਚ ਕੈਦ ਹੋਈ ਸਾਰੀ ਘਟਨਾ…

ਲੁਧਿਆਣਾ (ਵੀਓਪੀ ਬਿਊਰੋ) ਪੰਜਾਬ ਵਿਚ ਗੈਂਗਵਾਰ, ਲੁੱਟ-ਖੋਹ, ਕਤਲ ਆਦਿ ਘਟਨਾਵਾਂ ਹੁਣ ਆਮ ਹੋ ਗਈਆਂ ਹਨ। ਅਪਰਾਧੀਆਂ ਵਿਚ ਕਿਸੇ ਕਿਸਮ ਦਾ ਵੀ ਕੋਈ ਖੌਫ ਨਹੀਂ ਹੈ। ਹੁਣ ਤਾਂ ਅਜਿਹਾ ਸਮਾਂ ਆ ਗਿਆ ਹੈ ਕਿ ਸ਼ਰੇਆਮ ਚੌਕਾਂ-ਚੁਰਾਹਿਆਂ ਵਿਚ ਹੀ ਗੋਲ਼ੀਆਂ ਚਲਾਈਆਂ ਜਾਣ ਲੱਗੀਆਂ ਹਨ। ਅਜਿਹਾ ਹੀ ਇਕ ਮਾਮਲਾ ਹੁਣ ਸਾਹਮਣੇ ਆਇਆ ਹੈ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬੀਜਾ ਤੋਂ ਜਿੱਥੇ ਦੇਰ ਰਾਤ ਦੋ ਧਿਰਾਂ ਵਿਚ ਹੋਈ ਗੋਲ਼ੀਬਾਰੀ ਕਾਰਨ 3 ਲੋਕ ਜ਼ਖਮੀ ਹੋ ਗਏ ਹਨ।

ਜਾਣਕਾਰੀ ਮੁਤਾਬਕ ਖੰਨਾ ਸਿਵਲ ਹਸਪਤਾਲ ‘ਚ ਦਾਖਲ ਗੁਰਮੀਤ ਸਿੰਘ ਅਤੇ ਉਸ ਦੇ ਭਰਾ ਨੇ ਦੱਸਿਆ ਕਿ ਦੇਰ ਰਾਤ ਉਹ ਟਰੱਕ ਲੈ ਕੇ ਘਰ ਜਾ ਰਿਹਾ ਸੀ। ਇਸ ਦੌਰਾਨ ਹੀ ਬਰੇਜ਼ਾ ਕਾਰ ਵਿੱਚ ਕੁਝ ਹਥਿਆਰਬੰਦ ਨੌਜਵਾਨ ਆਏ ਅਤੇ ਉਕਤ ਨੌਜਵਾਨਾਂ ਨੇ ਉਹਨਾਂ ਨੂੰ ਟਰੱਕ ਰੋਕ ਕੇ ਹੇਠਾਂ ਉਤਾਰ ਲਿਆ। ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਨੌਜਵਾਨਾਂ ਨੇ ਉਸ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ।ਇਸ ਦੌਰਾਨ ਉਹਨਾਂ ਨੇ ਉਸ ਉਪਰ ਫਾਇਰਿੰਗ ਕਰ ਦਿੱਤੀ। ਹਮਲਾਵਰਾਂ ਤੋਂ ਜਾਨ ਬਚਾਉਂਦੇ ਹੋਏ ਗੁਰਮੀਤ ਸਿੰਘ ਕਿਸੇ ਤਰ੍ਹਾਂ ਟਰੱਕ ਦੇ ਨੇੜੇ ਪਹੁੰਚਿਆ ਤਾਂ ਮੁਲਜ਼ਮਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਜਿਵੇਂ ਹੀ ਪਿਤਾ ਸਤਪਾਲ ਸਿੰਘ ਨੂੰ ਘਟਨਾ ਦਾ ਪਤਾ ਲੱਗਾ ਤਾਂ ਉਸ ਨੇ ਪਹਿਲਾਂ ਹਮਲਾਵਰਾਂ ਨੂੰ ਸਮਝਾਇਆ ਪਰ ਜਦੋਂ ਉਹ ਨਾ ਮੰਨੇ ਤਾਂ ਉਨ੍ਹਾਂ ਨੇ ਵੀ ਆਪਣੇ ਬਚਾਅ ਵਿਚ ਗੋਲੀ ਚਲਾ ਦਿੱਤੀ।

ਇਸ ਦੌਰਾਨ ਗੁਰਮੀਤ ਸਿੰਘ ਵਾਸੀ ਬੀਜਾ, ਕਾਲਾ ਵਾਸੀ ਦੋਰਾਹਾ ਅਤੇ ਗੁਰਦੀਪ ਸਿੰਘ ਦੀਪਾ ਵਾਸੀ ਰੌਣੀ ਜਖਮੀ ਹੋ ਗਏ।ਇਸ ਦੌਰਾਨ ਕੇਸ ਜਬਰੀ ਵਸੂਲੀ ਦਾ ਲੱਗ ਰਿਹਾ ਹੈ। ਡੀਐੱਸਪੀ ਵਿਲੀਅਮ ਜੈਜ਼ੀ ਨੇ ਦੱਸਿਆ ਘਟਨਾ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਅਤੇ ਹੁਣ ਤਕ ਇਸ ਮਾਮਲੇ ਸਬੰਧੀ ਇੱਕ ਧਿਰ ਦੇ ਸਤਪਾਲ ਸਿੰਘ, ਗੁਰਮੀਤ ਸਿੰਘ ਅਤੇ ਦੂਜੇ ਪੱਖ ਦੇ ਮੁਲਜ਼ਮਾਂ ਦੀ ਪਛਾਣ ਕਰਕੇ 307 ਦਾ ਕੇਸ ਦਰਜ ਕਰ ਲਿਆ ਹੈ। ਅਜੇ ਤਕ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ ਹੈ। ਘਟਨ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਸਨ। ਪੁਲਿਸ ਨੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਕੇ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ।

error: Content is protected !!