ਗੁਰਦੁਆਰਾ ਸਰਾਵਾਂ `ਤੇ ਲਗਾਇਆ ਗਿਆ 12 ਫ਼ੀਸਦੀ ਜੀ.ਐਸ.ਟੀ ਤੁਰੰਤ ਵਾਪਸ ਲਿਆ ਜਾਏ: ਸਰਨਾ

ਗੁਰਦੁਆਰਾ ਸਰਾਵਾਂ `ਤੇ ਲਗਾਇਆ ਗਿਆ 12 ਫ਼ੀਸਦੀ ਜੀ.ਐਸ.ਟੀ ਤੁਰੰਤ ਵਾਪਸ ਲਿਆ ਜਾਏ: ਸਰਨਾ

ਨਵੀਂ ਦਿੱਲੀ 3 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਕੇਂਦਰ ਸਰਕਾਰ ਅਤੇ ਜੀ.ਐਸ.ਟੀ ਕੌਂਸਲ ਨੂੰ ਯਾਦ ਦਿਵਾਉਂਦਿਆਂ ਹੋਇਆਂ ਕਿਹਾ ਕਿ ਇਹ ਗੁਰਦੁਆਰਾ ਸਰਾਵਾਂ ਸ਼ਰਧਾਲੂਆਂ ਵਾਸਤੇ ਸਹੂਲਤਾਂ ਹਨ ਤੇ ਇਹ ਸੇਵਾ ਦਾ ਹਿੱਸਾ ਹੈ ਕਿਸੇ ਕਿਸਮ ਦਾ ਕੋਈ ਵਪਾਰਕ ਉੱਦਮ ਨਹੀਂ ਹੈ, ਇਨ੍ਹਾਂ ਸਰਾਵਾਂ `ਤੇ ਲਗਾਇਆ ਗਿਆ 12 ਫ਼ੀਸਦੀ ਜੀ.ਐਸ.ਟੀ ਤੁਰੰਤ ਵਾਪਸ ਲੈਣਾ ਚਾਹੀਦਾ ਹੈ।

ਸ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਅਸੀਂ ਮੌਜੂਦਾ ਸਰਕਾਰ ਵਲੋਂ ਗੁਰਦੁਆਰਾ ਸਰਾਵਾਂ ਤੇ ਜੀ.ਐਸ.ਟੀ ਰਾਹੀਂ ਇਕ ਨਵਾਂ ਜਜੀਆ ਲਗਾਉਣ ਦੇ ਫੈਸਲੇ ਤੋਂ ਹੈਰਾਨ ਹਾਂ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੈਸਟ ਹਾਊਸ ਦੀ ਮਾਮੂਲੀ ਰਕਮ ਰੱਖ-ਰਖਾਅ, ਰੂਮ ਸਰਵਿਸ,
ਹਾਊਸਕੀਪਿੰਗ, ਬਿਜਲੀ ਤੇ ਪਾਣੀ ਦੇ ਟੈਰਿਫ ਅਤੇ ਲਾਂਡਰੀ ਦੇ ਬੁਨਿਆਦੀ ਖਰਚੇ ਨੂੰ ਵੀ ਪੂਰਾ ਨਹੀਂ ਕਰਦੀ। ਗੁਰਦੁਆਰਾ ਸਰਾਵਾਂ ਨੂੰ ਲਾਭਦਾਇਕ ਵਪਾਰਕ ਉੱਦਮ ਸਮਝਣਾ ਬਹੁਤ ਹੀ ਬੇਇਨਸਾਫ਼ੀ ਹੈ। ਸ. ਸਰਨਾ ਨੇ ਕੇਂਦਰ ਸਰਕਾਰ ਅਤੇ ਜੀ.ਐਸ.ਟੀ ਕੌਂਸਲ ਨੂੰ ਇਸ ਫੈਸਲੇ
’ਤੇ ਮੁੜ ਵਿਚਾਰ ਕਰਨ ਅਤੇ ਗੁਰਦੁਆਰਾ ਸਾਹਿਬ ਨੂੰ ਜੀ.ਐਸ.ਟੀ ਤੋਂ ਪੂਰੀ ਤਰ੍ਹਾਂ ਮੁਕਤ ਕਰਨ ਦੀ ਮੰਗ ਕੀਤੀ।

error: Content is protected !!