ਗੁਰਦੁਆਰਾ ਸਰਾਵਾਂ `ਤੇ ਲਗਾਇਆ ਗਿਆ 12 ਫ਼ੀਸਦੀ ਜੀ.ਐਸ.ਟੀ ਤੁਰੰਤ ਵਾਪਸ ਲਿਆ ਜਾਏ: ਸਰਨਾ

ਨਵੀਂ ਦਿੱਲੀ 3 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਕੇਂਦਰ ਸਰਕਾਰ ਅਤੇ ਜੀ.ਐਸ.ਟੀ ਕੌਂਸਲ ਨੂੰ ਯਾਦ ਦਿਵਾਉਂਦਿਆਂ ਹੋਇਆਂ ਕਿਹਾ ਕਿ ਇਹ ਗੁਰਦੁਆਰਾ ਸਰਾਵਾਂ ਸ਼ਰਧਾਲੂਆਂ ਵਾਸਤੇ ਸਹੂਲਤਾਂ ਹਨ ਤੇ ਇਹ ਸੇਵਾ ਦਾ ਹਿੱਸਾ ਹੈ ਕਿਸੇ ਕਿਸਮ ਦਾ ਕੋਈ ਵਪਾਰਕ ਉੱਦਮ ਨਹੀਂ ਹੈ, ਇਨ੍ਹਾਂ ਸਰਾਵਾਂ `ਤੇ ਲਗਾਇਆ ਗਿਆ 12 ਫ਼ੀਸਦੀ ਜੀ.ਐਸ.ਟੀ ਤੁਰੰਤ ਵਾਪਸ ਲੈਣਾ ਚਾਹੀਦਾ ਹੈ।

