ਦਿਨ ਦਿਹਾੜੇ ਇੱਕ ਬੱਚਾ 35 ਲੱਖ ਰੁਪਏ ਲੈ ਕੇ ਹੋਇਆ ਫਰਾਰ ਕੈਮਰੇ ‘ਚ ਕੈਦ ਹੋਈਆਂ ਤਸਵੀਰਾਂ

ਦਿਨ ਦਿਹਾੜੇ ਇੱਕ ਬੱਚਾ 35 ਲੱਖ ਰੁਪਏ ਲੈ ਕੇ ਹੋਇਆ ਫਰਾਰ ਕੈਮਰੇ ‘ਚ ਕੈਦ ਹੋਈਆਂ ਤਸਵੀਰਾਂ

ਨਿੱਤ ਚੋਰੀਆਂ ਵਾਰੇ ਤਾਂ ਅਸੀਂ ਸੁਣਦੇ ਹੀ ਰਹਿਣੇ ਹਾਂ ਪਰ ਇਹ ਖਬਰ ਬਹੁਤ ਹੀ ਹੈਰਾਨ ਕਰਨ ਵਾਲੀ ਹੈ।ਪਟਿਆਲਾ ਸ਼ਹਿਰ ਦੇ ਸ਼ੇਰਾਂਵਾਲਾ ਗੇਟ ਵਿਖੇ ਸਥਿਤ ਐਸਬੀਆਈ ਬੈਂਕ ਦੀ ਮੇਨ ਬ੍ਰਾਂਚ ਵਿਚੋਂ ਇਕ ਬੱਚਾ ਅੱਜ 35 ਲੱਖ ਦੀ ਨਕਦੀ ਲੈ ਕੇ ਫਰਾਰ ਹੋ ਗਿਆ।

ਜਾਣਕਾਰੀ ਮੁਤਾਬਿਕ ਮੁਲਾਜ਼ਮਾਂ ਨੇ ਏ.ਟੀ.ਐਮ ਮਸ਼ੀਨ ਵਿੱਚ ਪਾਉਣ ਲਈ ਬੈਗ ਵਿੱਚ ਪੈਸੇ ਰੱਖੇ ਹੋਏ ਸਨ।ਬੱਚਾ ਕਾਊਂਟਰ ਦੇ ਪਿੱਛੇ ਅੱਧਾ ਘੰਟਾ ਇੰਤਜ਼ਾਰ ਕਰ ਰਿਹਾ ਸੀ ਅਤੇ ਉਸ ਦੇ ਨਾਲ ਇੱਕ ਹੋਰ ਬਾਲਗ ਵਿਅਕਤੀ ਵੀ ਸੀ । ਅੱਧੇ ਘੰਟੇ ਵਿੱਚ ਬੱਚਾ 35 ਲੱਖ ਰੁਪਏ ਲੈ ਕੇ ਫਰਾਰ ਹੋ ਗਿਆ। ਇਹ ਘਟਨਾ ਐਸਬੀਆਈ ਦੀ ਮੇਨ ਬ੍ਰਾਂਚ ਦੀ ਉਸ ਥਾਂ ’ਤੇ ਵਾਪਰੀ ਜੋ ਪਾਬੰਦੀਸ਼ੁਦਾ ਏਰੀਆ ਹੈ। ਭਾਵ ਇਥੇ ਬੈਂਕ ਦਾ ਕੈਸ਼ ਪਿਆ ਹੁੰਦਾ ਹੈ ਤੇ ਉਥੇ ਕੋਈ ਵੀ ਅੰਦਰ ਨਹੀਂ ਜਾ ਸਕਦਾ।

ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸੀ.ਸੀ.ਟੀ.ਵੀ. ਦੀ ਮਦਦ ਨਾਲ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।ਅਸੀਂ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ। ਫਿਲਹਾਲ ਦੋਸ਼ੀ ਫਰਾਰ ਨੇ।

error: Content is protected !!