ਇੰਨੋਸੈਂਟ ਹਾਰਟਸ ਲੋਹਾਰਾਂ ਵਿੱਚ ‘ਸੇਫ ਸਕੂਲ ਵਾਹਨ ਯੋਜਨਾ’ ਉੱਤੇ ਸਕੂਲ ਬੱਸ ਚਾਲਕਾਂ ਦੇ ਲਈ ਅਵੇਅਰਨੈਂਸ ਸੈਮੀਨਾਰ

ਇੰਨੋਸੈਂਟ ਹਾਰਟਸ ਲੋਹਾਰਾਂ ਵਿੱਚ ‘ਸੇਫ ਸਕੂਲ ਵਾਹਨ ਯੋਜਨਾ’ ਉੱਤੇ ਸਕੂਲ ਬੱਸ ਚਾਲਕਾਂ ਦੇ ਲਈ ਅਵੇਅਰਨੈਂਸ ਸੈਮੀਨਾਰ


ਜਲੰਧਰ (ਵੀਓਪੀ ਬਿਊਰੋ) ਇੰਨੋਸੈਂਟ ਹਾਰਟਸ ਨਕੋਦਰ ਰੋਡ ਲੋਹਾਰਾਂ ਵਿੱਚ ਟ੍ਰੈਫਿਕ ਜਾਗਰੂਕਤਾ ਫੈਲਾਉਣ ਦੇ ਲਈ ਟ੍ਰੈਫਿਕ ਐਜੂਕੇਸ਼ਨ ਸੈੱਲ ਦੁਆਰਾ ਸਕੂਲ ਬੱਸ ਚਾਲਕਾਂ ਲਈ ‘ਸੇਫ ਸਕੂਲ ਵਾਹਨ ਯੋਜਨਾ’ ਦੇ ਤਹਿਤ ਇੱਕ ਅਵੇਅਰਨੈਂਸ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿੱਚ ਏ.ਐੱਸ.ਆਈ ਸ੍ਰੀ ਸ਼ਮਸ਼ੇਰ ਸਿੰਘ ਅਤੇ ਹੈੱਡ ਕਾਂਸਟੇਬਲ ਜਸਬੀਰ ਸਿੰਘ ਨੇ ‘ਸੇਫ ਸਕੂਲ ਵਾਹਨ ਯੋਜਨਾ’ ਨਾਲ ਸਾਰਿਆਂ ਨੂੰ ਜਾਣੂੰ ਕਰਵਾਇਆ।

 

 

ਸ੍ਰੀ ਸ਼ਮਸ਼ੇਰ ਸਿੰਘ ਨੇ ਸਾਰੇ ਬੱਸ ਡਰਾਈਵਰਾਂ,ਕੰਡਕਟਰਾਂ ਅਤੇ ਹੈਲਪਰਾਾਂ ਨੂੰ ਸਹੁੰ ਚੁਕਾਈ ਕਿ ਉਹ ਸਾਰੇ ਹੀ ਟ੍ਰੈਫਿਕ ਦੇ ਨਿਯਮਾਂ ਦਾ ਪਾਲਣ ਆਪਣਾ ਫ਼ਰਜ਼ ਸਮਝ ਕੇ ਕਰਨਗੇ। ਉਨ੍ਹਾਂ ਨੇ ਸਾਰਿਆਂ ਨੂੰ ਸਮਝਾਇਆ ਕਿ ਉਨ੍ਹਾਂ ਨੂੰ ਵਿਦਿਆਰਥੀਆਂ ਅਤੇ ਮਾਤਾ-ਪਿਤਾ ਦੇ ਨਾਲ ਕਿਵੇਂ ਦਾ ਵਿਵਹਾਰ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਮੌਕੇ ਉੱਤੇ ਮੌਜੂਦ ਡਰਾਈਵਰਾਂ ਦੇ ਪ੍ਰਸ਼ਨਾਂ ਦੇ ਉੱਤਰ ਵੀ ਦਿੱਤੇ।

ਇਸ ਮੌਕੇ ਉੱਤੇ ਸਕੂਲ ਦੀ ਪ੍ਰਿੰਸੀਪਲ ਕੁਮਾਰੀ ਸ਼ਾਲੂ ਸਹਿਗਲ, ਟਰਾਂਸਪੋਰਟ ਇੰਚਾਰਜ ਸ੍ਰੀ ਨੀਰਜ ਕੁਮਾਰ, ਸੀਨੀਅਰ ਟ੍ਰੈਫਿਕ ਇੰਚਾਰਜ ਸ੍ਰੀ ਸਤੀਸ਼ ਕੁਮਾਰ ਵੀ ਮੌਜੂਦ ਸਨ। ਸਕੂਲ ਦੀ ਪ੍ਰਿੰਸੀਪਲ ਕੁਮਾਰੀ ਸ਼ਾਲੂ ਸਹਿਗਲ ਨੇ ਇਸ ਮੌਕੇ ‘ਤੇ ਦੱਸਿਆ ਕਿ ਟ੍ਰੈਫਿਕ ਪੁਲਿਸ ਇਸ ਪ੍ਰਕਾਰ ਦੇ ਅਵੇਅਰਨੈਂਸ ਸੈਮੀਨਾਰ ਲਗਾ ਕੇ ਬਹੁਤ ਚੰਗਾ ਕੰਮ ਕਰ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਸਾਡੇ ਵਿਦਿਆਰਥੀ ਹਮੇਸ਼ਾ ਸਾਡੀ ਪਹਿਲ ਰਹੇ ਹਨ ਅਤੇ ਇਸ ਪ੍ਰਕਾਰ ਦੇ ਸੈਮੀਨਾਰ ਕਰਵਾਉਣਾ ਸਾਡੇ ਸਕੂਲ ਦੀ ਵਿਸ਼ੇਸ਼ਤਾ ਰਹੀ ਹੈ।

error: Content is protected !!