ਇੰਨੋਸੈਂਟ ਹਾਰਟਸ ਲੋਹਾਰਾਂ ਵਿੱਚ ‘ਸੇਫ ਸਕੂਲ ਵਾਹਨ ਯੋਜਨਾ’ ਉੱਤੇ ਸਕੂਲ ਬੱਸ ਚਾਲਕਾਂ ਦੇ ਲਈ ਅਵੇਅਰਨੈਂਸ ਸੈਮੀਨਾਰ

ਜਲੰਧਰ (ਵੀਓਪੀ ਬਿਊਰੋ) ਇੰਨੋਸੈਂਟ ਹਾਰਟਸ ਨਕੋਦਰ ਰੋਡ ਲੋਹਾਰਾਂ ਵਿੱਚ ਟ੍ਰੈਫਿਕ ਜਾਗਰੂਕਤਾ ਫੈਲਾਉਣ ਦੇ ਲਈ ਟ੍ਰੈਫਿਕ ਐਜੂਕੇਸ਼ਨ ਸੈੱਲ ਦੁਆਰਾ ਸਕੂਲ ਬੱਸ ਚਾਲਕਾਂ ਲਈ ‘ਸੇਫ ਸਕੂਲ ਵਾਹਨ ਯੋਜਨਾ’ ਦੇ ਤਹਿਤ ਇੱਕ ਅਵੇਅਰਨੈਂਸ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿੱਚ ਏ.ਐੱਸ.ਆਈ ਸ੍ਰੀ ਸ਼ਮਸ਼ੇਰ ਸਿੰਘ ਅਤੇ ਹੈੱਡ ਕਾਂਸਟੇਬਲ ਜਸਬੀਰ ਸਿੰਘ ਨੇ ‘ਸੇਫ ਸਕੂਲ ਵਾਹਨ ਯੋਜਨਾ’ ਨਾਲ ਸਾਰਿਆਂ ਨੂੰ ਜਾਣੂੰ ਕਰਵਾਇਆ।