ਪਹਿਲੀ ਵਾਰ ਸਮੁੰਦਰ ਨਿਗਰਾਨੀ ਮਿਸ਼ਨ ਪੂਰਾ ਕਰਕੇ , ਜਲ ਸੈਨਾ ਦੀਆਂ 5 ਮਹਿਲਾ ਅਧਿਕਾਰੀਆਂ ਨੇ ਰਚਿਆ ਇਤਿਹਾਸ

ਪਹਿਲੀ ਵਾਰ ਸਮੁੰਦਰ ਨਿਗਰਾਨੀ ਮਿਸ਼ਨ ਪੂਰਾ ਕਰਕੇ , ਜਲ ਸੈਨਾ ਦੀਆਂ 5 ਮਹਿਲਾ ਅਧਿਕਾਰੀਆਂ ਨੇ ਰਚਿਆ ਇਤਿਹਾਸ

ਭਾਰਤੀ ਜਲ ਸੈਨਾ ਦੀਆਂ ਮਹਿਲਾ ਅਧਿਕਾਰੀਆਂ ਨੇ ਪਹਿਲੀ ਵਾਰ ਉੱਤਰੀ ਅਰਬ ਸਾਗਰ ਵਿੱਚ ਆਤਮ-ਨਿਰਭਰ ਹੋ ਕੇ ਸਮੁੰਦਰੀ ਨਿਗਰਾਨੀ ਮਿਸ਼ਨ ਨੂੰ ਪੂਰਾ ਕੀਤਾ ਹੈ। ਨੇਵਲ ਏਅਰ ਐਕਲੇਵ ਪੋਰਬੰਦਰ ਵਿੱਚ ਸਥਿਤ ਭਾਰਤੀ ਜਲ ਸੈਨਾ ਆਈਐੱਨਐੱਸ 314 ਦੀਆਂ ਪੰਜ ਮਹਿਲਾ ਅਧਿਕਾਰੀਆਂ ਨੇ ਇਹ ਮਿਸ਼ਨ ਪੂਰਾ ਕੀਤਾ ਹੈ।
ਇਸ ਮਿਸ਼ਨ ਦੀ ਕੈਪਟਨ ਪਾਇਲਟ ਮਿਸ਼ਨ ਕਮਾਂਡਰ ਲੈਫਟੀਨੈਂਟ ਕੋਮੋਡੋਰ ਆਂਚਲ ਸ਼ਰਮਾ ਦੀ ਅਗਵਾਈ ਵਿੱਚ ਪਾਇਲਟ ਲੈਫਟੀਨੈਂਟ ਸ਼ਿਵਾਂਗੀ ਤੇ ਲੈਫਟੀਨੈਂਟ ਅਪੂਰਵਾ ਗੀਤੇ ਵੀ ਸੀ। ਇਸ ਟੀਮ ਦਾ ਅਹਿਮ ਹਿੱਸਾ ਟੈਕਟਿਕਲ ਅਤੇ ਸੈਂਸਰ ਅਧਿਕਾਰੀ ਲੈਫਟੀਨੈਂਟ ਪੂਜਾ ਅਤੇ ਲੈਫਟੀਨੈਂਟ ਪੂਜਾ ਸ਼ੇਖਾਵਤ ਵੀ ਰਹੀ। ਭਾਰਤੀ ਜਲ ਸੈਨਾ ਮੁਤਾਬਕ ਜਲ ਸੈਨਾ ਵਿੱਚ ਪੋਰਬੰਦਰ ਸਥਿਤ ਨੇਵਲ ਏਅਰ ਐਨਕਲੇਵ ਦੀਆਂ ਪੰਜ ਮਹਿਲਾ ਅਧਿਕਾਰੀਆਂ ਨੇ ਉੱਤਰੀ ਅਰਬ ਸਾਗਰ ਵਿੱਚ ਡੋਰਨੀਅਰ 228 ਤੋਂ ਨਿਗਰਾਨੀ ਮਿਸ਼ਨ ਦਾ ਪਹਿਲਾ ਇਤਿਹਾਸਿਕ ਮਿਸ਼ਨ ਪੂਰਾ ਕੀਤਾ ਹੈ। ਇਨ੍ਹਾਂ ਮਹਿਲਾ ਅਧਿਕਾਰੀਆਂ ਨੇ 3 ਅਗਸਤ 2022 ਨੂੰ ਇਹ ਮਿਸ਼ਨ ਪੂਰਾ ਕੀਤਾ ਹੈ।ਮਹਿਲਾਵਾਂ ਹੁਣ ਕਿਸੇ ਵੀ ਖੇਤਰ ਹੁਣ ਪੁਰਸ਼ਾਂ ਤੋਂ ਪਿੱਛੇ ਨਹੀਂ ਹਨ।

INAS 314 ਗੁਜਰਾਤ ਦੇ ਪੋਰਬੰਦਰ ਵਿੱਚ ਸਥਿਤ ਇੱਕ ਫਰੰਟਲਾਈਨ ਨੇਵਲ ਏਅਰ ਸਕੁਐਡਰਨ ਹੈ ਅਤੇ ਅਤਿ-ਆਧੁਨਿਕ ਡੋਰਨੀਅਰ 228 ਸਮੁੰਦਰੀ ਖੋਜ ਜਹਾਜ਼ਾਂ ਦਾ ਸੰਚਾਲਨ ਕਰਦਾ ਹੈ। ਸਕੁਐਡਰਨ ਦੀ ਕਮਾਂਡ ਕਮਾਂਡਰ ਐਸਕੇ ਗੋਇਲ ਦੁਆਰਾ ਕੀਤੀ ਜਾਂਦੀ ਹੈ, ਜੋ ਇੱਕ ਯੋਗਤਾ ਪ੍ਰਾਪਤ ਨੇਵੀਗੇਸ਼ਨ ਇੰਸਟ੍ਰਕਟਰ ਹੈ। ਇਸ ਸਬੰਧੀ ਰੱਖਿਆ ਮੰਤਰਾਲੇ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਇਸ ਦੇ ਲਈ ਮਹਿਲਾ ਅਧਿਕਾਰੀਆਂ ਨੇ ਇਸ ਇਤਿਹਾਸਕ ਉਡਾਣ ਤੋਂ ਪਹਿਲਾਂ ਮਹੀਨਿਆਂ ਦੀ ਜ਼ਮੀਨੀ ਸਿਖਲਾਈ ਅਤੇ ਵਿਆਪਕ ਮਿਸ਼ਨ ਬ੍ਰੀਫਿੰਗ ਪ੍ਰਾਪਤ ਕੀਤੀ। ਰੱਖਿਆ ਮੰਤਰਾਲੇ ਨੇ ਕਿਹਾ ਕਿ ਭਾਰਤੀ ਜਲ ਸੈਨਾ ਹਥਿਆਰਬੰਦ ਬਲਾਂ ਨੂੰ ਬਦਲਣ ਵਿੱਚ ਸਭ ਤੋਂ ਅੱਗੇ ਰਹੀ ਹੈ। ਇਹ ਸਾਡੇ ਲਈ ਬਹੁਤ ਮਾਣ ਵਾਲੀ ਗਲ ਹੈ।

error: Content is protected !!