ਰਿਸ਼ਵਤਖ਼ੋਰੀ ਦਾ ਦੋਸ਼ ਲੱਗਣ ਤੋਂ ਬਾਅਦ ‘ਆਪ’ ਵਿਧਾਇਕ ਨੇ ਦਿੱਤੀ ਸਫਾਈ, ਕਿਹਾ ਸ਼ਿਕਾਇਤਕਰਤਾ ਪਾਗਲ ਆ…

ਰਿਸ਼ਵਤਖ਼ੋਰੀ ਦਾ ਦੋਸ਼ ਲੱਗਣ ਤੋਂ ਬਾਅਦ ‘ਆਪ’ ਵਿਧਾਇਕ ਨੇ ਦਿੱਤੀ ਸਫਾਈ, ਕਿਹਾ ਸ਼ਿਕਾਇਤਕਰਤਾ ਪਾਗਲ ਆ..

ਡੇਰਾ ਬੱਸੀ (ਵੀਓਪੀ ਬਿਊਰੋ) ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ ਹੀ ਇਕ ਵਰਕਰ ਨੇ ਆਪਣੇ ਹਲਕੇ ਦੇ ਆਮ ਆਦਮੀ ਪਾਰਟੀ ਦੇ ਹੀ ਵਿਧਾਇਕ ਤੇ ਉਸ ਦੇ ਪੀਏ ‘ਤੇ ਇਕ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਲਾਏ ਅਤੇ ਕਿਹਾ ਕਿ ਉਨ੍ਹਾਂ ਨੇ ਇਕ ਪੁਲਿਸ ਮੁਲਾਜ਼ਮ ਨੂੰ ਵੀ ਧਮਕੀ ਦਿੰਦੇ ਹੋਏ ਉਸ ਦੀ ਬਦਲੀ ਕਰਵਾ ਦਿੱਤੀ ਹੈ। ਇਨ੍ਹਾਂ ਦੋਸ਼ਾਂ ਤੋਂ ਬਾਅਦ ਉਕਤ ਆਪ ਵਿਧਾਇਕ ਸਵਾਲਾਂ ਦੇ ਘੇਰੇ ਵਿਚ ਆ ਗਿਆ ਹੈ। ਉਕਤ ਮਾਮਲੇ ਸਬੰਧੀ ਸੀਐੱਮ ਵੱਲੋਂ ਜਾਰੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ‘ਤੇ ਵੀ ਉਕਤ ਵਰਕਰ ਨੇ ਸ਼ਿਕਾਇਤ ਦਰਜ ਕਰਵਾਈ ਸੀ

ਵਿਵਾਦਾਂ ਵਿਚ ਘਿਰਨ ਤੋਂ ਬਾਅਦ ਹੁਣ ਡੇਰਾਬੱਸੀ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਕਤ ਵਿਧਾਇਕ ਕੁਲਜੀਤ ਰੰਧਾਵਾ ਨੇ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਨਕਾਰਿਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਨਿਤਿਨ ਨਾਂ ਦਾ ਕੋਈ ਪੀਏ ਨਹੀਂ ਹੈ। ਥਾਣੇਦਾਰ ਨੇ ਖੁਦ ਲਿਖਤੀ ਰੂਪ ਵਿੱਚ ਦਿੱਤਾ ਹੈ ਕਿ ਉਸ ਤੋਂ ਕਿਸੇ ਨੇ ਰਿਸ਼ਵਤ ਨਹੀਂ ਮੰਗੀ। ਵਿਧਾਇਕ ਨੇ ਕਿਹਾ ਕਿ ਜਿਸ ਵਰਕਰ ਨੇ ਉਨ੍ਹਾਂ ਖਿਲਾਫ਼ ਸ਼ਿਕਾਇਤ ਦਿੱਤੀ ਹੈ ਉਹ ਮਾਨਸਿਕ ਰੋਗੀ ਦੱਸਿਆ ਹੈ। ਵਿਧਾਇਕ ਨੇ ਕਿਹਾ ਕਿ ਉਸ ਕੋਲ ਨਿਤਿਨ ਨਾਮ ਦੇ 5-7 ਲੋਕ ਕੰਮ ਕਰਦੇ ਹਨ।

ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਵਿਧਾਇਕ ਦੇ ਨਿਤਿਨ ਲੂਥਰਾ ਨੇ ਬਲਟਾਣਾ ਚੌਕੀ ਦੇ ਇੰਚਾਰਜ ਬਰਮਾ ਸਿੰਘ ਤੋਂ ਇੱਕ ਲੱਖ ਰੁਪਏ ਦੀ ਮੰਗ ਕੀਤੀ ਹੈ। ਜਦੋਂ ਪੈਸੇ ਨਾ ਦਿੱਤੇ ਤਾਂ ਉਸ ਨੇ ਟਰਾਂਸਫਰ ਕਰਵਾ ਦਿੱਤਾ। ਇਸ ਸਬੰਧੀ ਉਸ ਨੇ ਇਕ ਕਾਲ ਰਿਕਾਰਡਿੰਗ ਵੀ ਜਾਰੀ ਕੀਤੀ ਸੀ। ਵਿਧਾਇਕ ਕੁਲਜੀਤ ਰੰਧਾਵਾ ਨੇ ਕਿਹਾ ਕਿ ਐਸਐਚਓ ਨੇ ਬਿਆਨ ਦਿੱਤਾ ਹੈ ਕਿ ਮੇਰੇ ਤੋਂ ਕੋਈ ਪੈਸੇ ਨਹੀਂ ਮੰਗੇ ਗਏ। ਨਾ ਹੀ ਮੈਨੂੰ ਵਿਧਾਇਕ ਦਾ ਫੋਨ ਆਇਆ। ਵਿਧਾਇਕ ਕੁਲਜੀਤ ਰੰਧਾਵਾ ਨੇ ਦੱਸਿਆ ਕਿ ਐਸਐਚਓ ਬਰਮਾ ਸਿੰਘ ਨੂੰ ਸੋਹਾਣਾ ਥਾਣੇ ਵਿੱਚ ਤਾਇਨਾਤ ਕੀਤਾ ਗਿਆ ਹੈ। ਜੇ ਮੇਰੀ ਕੋਈ ਦੁਸ਼ਮਣੀ ਹੁੰਦੀ ਤਾਂ ਮੇਰੀ ਬਦਲੀ ਜ਼ਿਲ੍ਹੇ ਤੋਂ ਬਾਹਰ ਹੋ ਜਾਂਦੀ।

error: Content is protected !!