ਟੋਲ ਪਲਾਜਾ ‘ਤੇ ਇੱਕ ਮਿੰਟ ਰੁਕਣਾ ਪਿਆ ਤਾਂ ‘ਆਪ’ ਵਿਧਾਇਕ ਨੇ ਤੋੜ’ਤਾ ਬੈਰੀਅਰ, ਟੋਲ ਪਲਾਜਾ ‘ਤੇ ਕਬਜਾ ਕਰ ਕੇ ਗੱਡੀਆਂ ਲੰਘਾਈਆਂ ਮੁਫਤ…

ਟੋਲ ਪਲਾਜਾ ‘ਤੇ ਇੱਕ ਮਿੰਟ ਰੁਕਣਾ ਪਿਆ ਤਾਂ ‘ਆਪ’ ਵਿਧਾਇਕ ਨੇ ਤੋੜ’ਤਾ ਬੈਰੀਅਰ, ਟੋਲ ਪਲਾਜਾ ‘ਤੇ ਕਬਜਾ ਕਰ ਕੇ ਗੱਡੀਆਂ ਲੰਘਾਈਆਂ ਮੁਫਤ…

ਵੀਓਪੀ ਬਿਊਰੋ – ਆਮ ਆਦਮੀ ਪਾਰਟੀ ਦਾ ਭਰੋਸਾ ਜਿੱਤ ਕੇ ਸੱਤਾ ਵਿਚ ਆਏ ਆਮ ਆਦਮੀ ਪਾਰਟੀ ਦੇ ਆਗੂ ਹੁਣ ਖਾਸ ਬਣ ਗਏ ਹਨ। ਸਰਕਾਰ ਆਪਣੀ ਹੈ, ਉਹ ਵੀ 92 ਸੀਟਾਂ ਦੇ ਨਾਲ, ਜੇਕਰ ਹੁਣ ਆਪਣੀ ਮਨ-ਮਰਜੀ ਨਹੀਂ ਕਰਾਂਗੇ ਤਾਂ ਫਿਰ ਸੱਤਾ ਤੋਂ ਬਾਹਰ ਰਹਿ ਕੇ ਥੋੜੀ ਕਰਨਗੇ। ਆਪਣੇ ਕਰੀਬ-ਕਰੀਬ 4 ਮਹੀਨੇ ਦੇ ਕਾਰਜਕਾਲ ਵਿਚ ਹੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਮੰਤਰੀਆਂ ਨਾਲ ਅਜਿਹੇ ਕਈ ਕਿੱਸੇ ਜੁੜਦੇ ਜਾ ਰਹੇ ਹਨ। ਅਜਿਹਾ ਹੀ ਕਿੱਸਾ ਹੁਣ ਜੁੜਿਆ ਹੈ ਦਸੂਹਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਦੇ ਨਾਲ, ਜਿਨਾਂ ਨੇ ਹੁਸ਼ਿਆਰਪੁਰ ਦੇ ਚੌਲਾਂਗ ਟੋਲ ਪਲਾਜਾ ਉੱਤੇ ਆਪਣੀ ਪਾਵਰ ਦਾ ਰੋਹਬ ਦਿਖਾਉਂਦੇ ਹੋਏ ਗੁੰਡਾਗਰਦੀ ਵਰਗੀ ਘਟਨਾ ਨੂੰ ਅੰਜਾਮ ਦਿੱਤਾ ਹੈ।
ਜਾਣਕਾਰੀ ਮੁਤਾਬਕ ਵਿਧਾਇਕ ਕਰਮਵੀਰ ਸਿੰਘ ਘੁੰਮਣ ਆਪਣੇ ਕਾਫਲੇ ਦੇ ਨਾਲ ਕਿਤੇ ਜਾ ਰਹੇ ਸਨ, ਤਾਂ ਇਸ ਦੌਰਾਨ ਉਹਨਾਂ ਦੇ ਰਸਤੇ ਵਿਚ ਹੁਸ਼ਿਆਰਪੁਰ ਦਾ ਚੌਲਾਂਗ ਟੋਲ ਪਲਾਜਾ ਆ ਗਿਆ। ਇਸ ਦੌਰਾਨ ਜਦ ਉਹਨਾਂ ਦੀ ਗੱਡੀ ਵੀਆਈਪੀ ਲੇਨ ਵਿੱਚ ਦੀ ਲੰਘ ਰਹੀ ਸੀ ਤਾਂ ਉਸ ਦਾ ਬੈਰੀਅਰ ਅੱਗੇ ਤੋਂ ਬੰਦ ਸੀ ਅਤੇ ਉਸ ਦਾ ਕਰਮਚਾਰੀ ਵੀ ਸ਼ਾਇਦ ਕੁਝ ਸਮੇਂ ਲਈ ਉੱਥੇ ਨਹੀਂ ਸੀ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਨੂੰ ਉੱਥੇ ਇਕ ਮਿੰਟ ਰੁਕਣਾ ਵੀ ਚੰਗਾ ਨਾ ਲੱਗਾ ਅਤੇ ਉਹਨਾਂ ਨੇ ਆਪਣੇ ਸੁਰੱਖਿਆ ਮੁਲਾਜ਼ਮਾਂ ਦੇ ਨਾਲ ਮਿਲ ਕੇ ਟੋਲ ਕਰਮਚਾਰੀਆਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ।
ਇਸ ਤੋਂ ਬਾਅਦ ਉਹਨਾਂ ਨੂੰ ਇਨਾ ਗੁੱਸਾ ਆਇਆ ਕਿ ਉਹਨਾਂ ਨੇ ਉਕਤ ਬੈਰੀਅਰ ਹੀ ਤੋੜ ਦਿੱਤਾ। ਇਨਾ ਹੀ ਨਹੀਂ ਇਸ ਦੌਰਾਨ ਉਹਨਾਂ ਦੇ ਸੁਰੱਖਿਆ ਕਰਮੀਆਂ ਨੇ ਵੀ ਹਥਿਆਰਾਂ ਦੇ ਜੋਰ ਉੱਤੇ ਗੁੰਡਾਗਰਦੀ ਕੀਤੀ ਅਤੇ ਉਕਤ ਟੋਲ ਪਲਾਜੇ ਉੱਤੇ ਕਬਜਾ ਕਰ ਲਿਆ। ਇਸ ਦੌਰਾਨ ਉਹਨਾਂ ਨੇ ਉੱਥੋਂ ਸਾਰੀਆਂ ਗੱਡੀਆਂ ਮੁਫਤ ਵਿਚ ਲੰਘਾਉਣੀਆਂ ਸ਼ੁਰੂ ਕਰ ਦਿੱਤੀਆਂ। ਉਕਤ ਸਾਰੀ ਘਟਨਾ ਟੋਲ ਪਲਾਜਾ ਉੱਪਰ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਵੀ ਕੈਦ ਹੋ ਗਈ ਹੈ। ਇਸ ਦੌਰਾਨ ਟੋਲ ਵਰਕਰਾਂ ਨੇ ਵਿਧਾਇਕ ‘ਤੇ ਗੁੰਡਾਗਰਦੀ ਦੇ ਦੋਸ਼ ਲਾਏ ਹਨ।
ਟੋਲ ਪਲਾਜ਼ਾ ਦੇ ਮੈਨੇਜਰ ਮੁਬਾਰਕ ਅਲੀ ਨੇ ਦੱਸਿਆ ਕਿ ਡਿਊਟੀ ’ਤੇ ਮੌਜੂਦ ਟੋਲ ਕਰਮਚਾਰੀ ਹਰਦੀਪ ਸਿੰਘ ਨਾਲ ਆਪ ਵਿਧਾਇਕ ਕਰਮਵੀਰ ਸਿੰਘ ਘੁੰਮਣ ਤੇ ਉਸ ਦੇ ਸੁਰੱਖਿਆ ਕਰਮੀਆਂ ਨੇ ਬਦਸਲੂਕੀ ਕੀਤੀ ਗਈ। ਇਸ ਸਬੰਧੀ ਨੈਸ਼ਨਲ ਹਾਈਵੇਅ ਅਥਾਰਟੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਇਸੇ ਮਾਮਲੇ ਸਬੰਧੀ ਵਿਧਾਇਕ ਕਰਮਵੀਰ ਘੁੰਮਣ ਨੇ ਕਿਹਾ ਕਿ ਟੋਲ ਮੁਲਾਜ਼ਮ ਮਨਮਾਨੀਆਂ ਕਰ ਰਹੇ ਹਨ।
error: Content is protected !!