Skip to content
Saturday, May 16, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
August
8
ਸੀਟੀ ਪਬਲਿਕ ਸਕੂਲ ਮਕਸੂਦਾਂ ‘ਚ ਮਹਿਲਾ ਅਧਿਆਪਕਾ ਨੇ ਬੱਚਿਆਂ ਦੇ ਲੁਹਾਏ ਕੜੇ, ਸਿੱਖ ਤਾਲਮੇਲ ਕਮੇਟੀ ਪਹੁੰਚੀ ਮੌਕੇ ‘ਤੇ, ਕੀਤੀ ਕਾਰਵਾਈ ਦੀ ਮੰਗ…
Latest News
Punjab
ਸੀਟੀ ਪਬਲਿਕ ਸਕੂਲ ਮਕਸੂਦਾਂ ‘ਚ ਮਹਿਲਾ ਅਧਿਆਪਕਾ ਨੇ ਬੱਚਿਆਂ ਦੇ ਲੁਹਾਏ ਕੜੇ, ਸਿੱਖ ਤਾਲਮੇਲ ਕਮੇਟੀ ਪਹੁੰਚੀ ਮੌਕੇ ‘ਤੇ, ਕੀਤੀ ਕਾਰਵਾਈ ਦੀ ਮੰਗ…
August 8, 2022
Voice of Punjab
ਸੀਟੀ ਪਬਲਿਕ ਸਕੂਲ ਮਕਸੂਦਾਂ ‘ਚ ਮਹਿਲਾ ਅਧਿਆਪਕਾ ਨੇ ਬੱਚਿਆਂ ਦੇ ਲੁਹਾਏ ਕੜੇ, ਸਿੱਖ ਤਾਲਮੇਲ ਕਮੇਟੀ ਪਹੁੰਚੀ ਮੌਕੇ ‘ਤੇ, ਕੀਤੀ ਕਾਰਵਾਈ ਦੀ ਮੰਗ…
ਜਲੰਧਰ (ਰੰਗਪੁਰੀ) ਜਲੰਧਰ ਦਾ ਸੀਟੀ ਗਰੁੱਪ ਹਰ ਸਮੇਂ ਕਿਸੇ ਨਾ ਕਿਸੇ ਵਿਵਾਦਾਂ ਵਿਚ ਰਹਿੰਦਾ ਹੈ। ਇਸ ਵਾਰ ਵੀ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸੀਟੀ ਪਬਲਿਕ ਸਕੂਲ ਮਕਸੂਦਾਂ ਜਲੰਧਰ ਦੀ ਇਕ ਮਹਿਲਾ ਅਧਿਆਪਕਾ ਨੇ 8-10 ਸਿੱਖ ਬੱਚਿਆਂ ਦੇ ਕੜੇ ਲਹਾ ਦਿੱਤੇ। ਘਟਨਾ ਪਿੱਛੇ ਕੋਈ ਵੱਡਾ ਕਾਰਨ ਵੀ ਨਹੀਂ ਸੀ ਜਦ ਉਕਤ ਬੱਚੇ ਕੜੇ ਪਹਿਨ ਕੇ ਸਕੂਲ ਆਏ ਤਾਂ ਉਕਤ ਅਧਿਆਪਕਾ ਨੇ ਕਿਹਾ ਸਕੂਲ ਵਿਚ ਕੜੇ ਪਾਉਣ ਦੀ ਇਜਾਜ਼ਤ ਨਹੀਂ ਹੈ, ਇਸ ਲਈ ਇਹਨਾਂ ਨੂੰ ਉਤਾਰ ਦੇਵੋ। ਇਕ ਵਾਰ ਤਾਂ ਬੱਚਿਆਂ ਨੇ ਇਸ ਨੂੰ ਆਪਣੇ ਸਿੱਖੀ ਸਰੂਪ ਦਾ ਹਿੱਸਾ ਦੱਸਿਆ ਪਰ ਅਧਿਆਪਕਾ ਨਾ ਮੰਨੀ ਅਤੇ ਉਸ ਨੇ ਬੱਚਿਆਂ ਦੇ ਕੜੇ ਲਹਾ ਲਏ।
ਇਸ ਤੋਂ ਬਾਅਦ ਬੱਚਿਆਂ ਨੇ ਆਪਣੇ ਮਾਪਿਆਂ ਨੂੰ ਘਟਨਾ ਬਾਰੇ ਦੱਸਿਆ ਤਾਂ ਇਹ ਗੱਲ ਸਿੱਖ ਤਾਲਮੇਲ ਕਮੇਟੀ ਕੋਲ ਪਹੁੰਚ ਗਈ ਅਤੇ ਉਹਨਾਂ ਨੇ ਇਸ ਬੇਅਦਬੀ ਦਾ ਸਖਤ ਨੋਟਿਸ ਲੈਂਦੇ ਹੋਏ ਸਕੂਲ ਪ੍ਰਬੰਧਕਾਂ ਤੇ ਉਕਤ ਅਧਿਆਪਕਾ ਖਿਲਾਫ ਮੋਰਚਾ ਖੋਲ ਦਿੱਤਾ। ਉਹਨਾਂ ਨੇ ਕਿਹਾ ਕਿ ਕੜਾ ਸਿੱਖਾਂ ਦੇ ਸਰੂਪ ਦਾ ਇਕ ਹਿੱਸਾ ਹੈ ਅਤੇ ਅਧਿਆਪਕਾ ਨੇ ਅਜਿਹੀ ਗਲਤੀ ਕਰ ਕੇ ਚੰਗਾ ਨਹੀਂ ਕੀਤਾ ਹੈ। ਇਸ ਮਾਮਲੇ ਵਿਚ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਕਰ ਕੇ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਲਈ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।
ਦੂਜੇ ਪਾਸੇ ਜਦ ਇਸ ਸਬੰਧੀ ਸਕੂਲ ਪ੍ਰਬੰਧਕ ਮਨਬੀਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਕਿਸੇ ਵਿਦਿਆਰਥੀ ਦੇ ਭਾਰਾ ਕੜਾ ਪਾਇਆ ਹੋਣ ਕਾਰਨ ਸਿਰਫ ਇਨਾਂ ਕਿਹਾ ਸੀ ਕਿ ਪਤਲਾ ਕੜਾ ਪਹਿਨ ਕੇ ਆਇਆ ਕਰੋ। ਅੱਜ ਵੀ ਉਕਤ ਅਧਿਆਪਕਾ ਨੇ ਬੱਚਿਆਂ ਨੂੰ ਭਾਰੀ ਕੜਾ ਪਾਉਣ ਤੋਂ ਹੀ ਮਨ੍ਹਾਂ ਕੀਤਾ ਹੈ। ਉਕਤ ਮਾਮਲੇ ਵਿਚ ਅਧਿਆਪਕਾ ਨੇ ਲਿਖਤੀ ਮਾਫੀ ਵੀ ਭੇਜੀ ਹੈ ਪਰ ਸਿੱਖ ਤਾਲਮੇਲ ਕਮੇਟੀ ਨੇ ਇਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਤੋਂ ਕੁਝ ਦਿਨ ਪਹਿਲਾਂ ਵੀ ਸੀਟੀ ਗਰੁੱਪ ਆਫ ਇੰਸਟੀਚਿਊਟ ਦੇ ਸ਼ਾਹਪੁਰ ਕੈਂਪਸ ਵਿਚ ਇਸ ਤਰਹਾਂ ਦਾ ਹੀ ਇਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਬੱਚਿਆਂ ਦੇ ਕੜਾ ਲਹਾ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪ੍ਰਬੰਧਕਾਂ ਨੇ ਇਹ ਗਲਤੀ ਕੀਤੀ ਜੋ ਕਿ ਬਰਦਾਸ਼ਤ ਯੋਗ ਨਹੀਂ ਹੈ।
ਖਬਰ ਲਿਖੇ ਜਾਣ ਤਕ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਸੀ ਅਤੇ ਸਿੱਖ ਤਾਲਮੇਲ ਕਮੇਟੀ ਨੇ ਅਧਿਆਪਕਾ ਦੇ ਲਿਖਤੀ ਮਾਫੀਨਾਮੇ ਨੂੰ ਨਾ ਮੰਨ ਕੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ।
Post navigation
ਸੁਖਬੀਰ ਬਾਦਲ ਨੇ ਪੀਐੱਮ ਮੋਦੀ ਨੂੰ ਚਿੱਠੀ ਲਿਖ ਕੇ ਕੀਤੀ ਇਹ ਮੰਗ…
ਨਕਲੀ ਆਰਮੀ ਅਫਸਰ ਬਣ ਕੇ ਵੜ ਗਿਆ ਮਿਲਟਰੀ ਹਸਪਤਾਲ ‘ਚ, ਜਦ ਤਲਾਸ਼ੀ ਲਈ ਤਾਂ ਕਾਰ ‘ਚੋਂ ਲੈਪਟਾਪ ਤੋਂ ਲੈ ਕੇ ਮਿਲਿਆ ਇਹ ਸਾਮਾਨ…
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us