ਨਕਲੀ ਆਰਮੀ ਅਫਸਰ ਬਣ ਕੇ ਵੜ ਗਿਆ ਮਿਲਟਰੀ ਹਸਪਤਾਲ ‘ਚ, ਜਦ ਤਲਾਸ਼ੀ ਲਈ ਤਾਂ ਕਾਰ ‘ਚੋਂ ਲੈਪਟਾਪ ਤੋਂ ਲੈ ਕੇ ਮਿਲਿਆ ਇਹ ਸਾਮਾਨ…

ਨਕਲੀ ਆਰਮੀ ਅਫਸਰ ਬਣ ਕੇ ਵੜ ਗਿਆ ਮਿਲਟਰੀ ਹਸਪਤਾਲ ‘ਚ, ਜਦ ਤਲਾਸ਼ੀ ਲਈ ਤਾਂ ਕਾਰ ‘ਚੋਂ ਲੈਪਟਾਪ ਤੋਂ ਲੈ ਕੇ ਮਿਲਿਆ ਇਹ ਸਾਮਾਨ…

 

ਵੀਓਪੀ ਬਿਊਰੋ – ਪਠਾਨਕੋਟ ਦੇ ਮਿਲਟਰੀ ਹਸਪਤਾਲ ਵਿਚ ਸੁਰੱਖਿਆ ਵਿਚ ਵੱਡੀ ਸੇਧਮਾਰੀ ਦੀ ਘਟਨਾ ਸਾਹਮਣੇ ਆ ਰਹੀ ਹੈ। ਪਰ ਉਕਤ ਸ਼ੱਕੀ ਦੋਸ਼ੀ ਨੂੰ ਸਮਾਂ ਰਹਿੰਦੇ ਹੋਏ ਕਾਬੂ ਕਰ ਲਿਆ ਗਿਆ ਹੈ। ਤੁਹਾਨੂੰ ਦੱਸ ਦੇਇਏ ਕਿ ਆਈਬੀ ਦੇ ਅੱਤਵਾਦੀ ਹਮਲੇ ਦੀ ਚਿਤਾਵਨੀ ਤੋਂ ਬਾਅਦ ਇਹ ਘਟਨਾ ਸਾਹਮਣੇ ਆਈ ਹੈ ਅਤੇ ਇਸ ਸਮੇਂ ਆਰਮੀ ਇੰਟੈਲੀਜੈਂਸ ਦੀ ਗ੍ਰਿਫਤ ਵਿਚ ਆਏ ਦਿੱਲੀ ਦੇ ਰਹਿਣ ਵਾਲੇ ਉਕਤ ਦੋਸ਼ੀ ਰਾਜੇਸ਼ ਕੁਮਾਰ ਨਰਹੋਤਰਾ ਕੋਲੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਦੌਰਾਨ ਉਸ ਕੋਲੋਂ ਤਲਾਸ਼ੀ ਦੌਰਾਨ ਆਧਾਰ ਕਾਰਡ, ਲੈਪਟਾਪ, ਇੱਕ ਪੈੱਨ ਡਰਾਈਵ, ਬਾਹਰੀ ਸੀਡੀ ਰਾਈਟਰ, ਓਪੀਪੀਓ ਦਾ ਮੋਬਾਈਲ ਫੋਨ, ਮਲਟੀ-ਕਨੈਕਸ਼ਨ ਯੂਐਸਬੀ ਡਰਾਈਵ, ਪ੍ਰੋਗਰਾਮ ਉਪਕਰਣ ਅਤੇ ਯੂਨੀਸਨ ਇੰਜੀਨੀਅਰ ਐਂਟਰਪ੍ਰਾਈਜ਼ ਜਨਕ ਪੁਰੀ ਦਿੱਲੀ ਦਾ ਸਟੈਂਪ ਬਰਾਮਦ ਕੀਤਾ ਗਿਆ ਹੈ।

ਜਾਣਕਾਰੀ ਮਿਲੀ ਹੈ ਕਿ ਉਕਤ ਦੋਸ਼ੀ ਕਿਸੇ ਕੰਮ ਦੀ ਮੁਰੰਮਤ ਲਈ ਮਿਲਟਰੀ ਹਸਪਤਾਲ ਵਿਖੇ ਆਇਆ ਸੀ ਇਸ ਦੌਰਾਨ ਜਦ ਉੱਥੇ ਮੌਜੂਦ ਸੁਰੱਖਿਆ ਕਰਮੀਆਂ ਨੂੰ ਉਸ ਉੱਤੇ ਨਜ਼ਰ ਰੱਖੀ ਤਾਂ ਉਹਨਾਂ ਨੇ ਸ਼ੱਕ ਹੋਣ ਉੱਤੇ ਉਸ ਕੋਲੋਂ ਪੁੱਛਗਿੱਛ ਸ਼ੁਰੂ ਕੀਤੀ। ਜਿਸ ਕਾਰ ਵਿਚ ਉਹ ਆਇਆ ਸੀ ਉਸ ਦਾ ਨੰਬਰ ਦਿੱਲੀ ਦਾ ਸੀ ਅਤੇ ਉਸ ਦੇ ਆਧਾਰ ਕਾਰਡ ਤੋਂ ਉਸ ਦੀ ਪਛਾਣ ਦਿੱਲੀ ਦੇ ਵਿਕਾਸਪੁਰੀ ਵਾਸੀ ਵਜੋਂ ਹੋਈ। ਜਦ ਉਸ ਦੀ ਚੈਕਿੰਗ ਕੀਤੀ ਤਾਂ ਉਸ ਕੋਲੋਂ ਆਰਮੀ ਅਫਸਰ ਦੇ ਨਾਂ ‘ਤੇ ਜਾਅਲੀ ਪਛਾਣ ਪੱਤਰ ਤੇ ਫੌਜੀ ਅਧਿਕਾਰੀ ਦੀ ਵਰਦੀ ਬਰਾਮਦ ਹੋਈ ਜਿਸ ਉੱਤੇ ਉਸ ਦਾ ਨਾਂ ਮੇਜਰ ਰਾਜੇਸ਼ ਨਰਹੋਤਰਾ ਲਿਖਿਆ ਹੋਇਆ ਹੈ। ਆਰਮੀ ਇੰਟੈਲੀਜੈਂਸ ਵੱਲੋਂ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

error: Content is protected !!